108 ਐਂਬੂਲੈਂਸ ਦੇ ਮੁਲਾਜ਼ਮਾਂ ਨੇ ਪੂਰੇ ਸੂਬੇ ''ਚ ਸੇਵਾਵਾਂ ਬੰਦ ਕਰਨ ਦੀ ਦਿੱਤੀ ਚਿਤਾਵਨੀ

03/23/2018 7:25:51 AM

ਪਟਿਆਲਾ  (ਜੋਸਨ) - ਪੰਜਾਬ ਵਿਚ ਸੜਕ ਹਾਦਸਿਆਂ ਅਤੇ ਬੀਮਾਰ ਲੋਕਾਂ ਨੂੰ ਚੁੱਕਣ ਲਈ ਲੋਕ 108 ਐਂਬੂਲੈਂਸ ਦਾ ਸਹਾਰਾ ਲੈਂਦੇ ਹਨ। ਪਿਛਲੇ ਕਈਆਂ ਮਹੀਨਿਆਂ ਤੋਂ ਐਂਬੂਲੈਂਸ ਚਲਾਉਣ ਵਾਲੇ ਮੁਲਾਜ਼ਮ ਨੂੰ ਸਮੇਂ ਸਿਰ ਤਨਖਾਹਾਂ ਨਾ ਮਿਲਣ ਕਾਰਣ  ਉਨ੍ਹਾਂ ਕੰਪਨੀ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਵਿਚ ਪੂਰੇ ਪੰਜਾਬ 'ਚੋਂ ਪਹੁੰਚੇ ਐਂਬੂਲੈਂਸ ਦੇ ਮੁਲਾਜ਼ਮਾਂ ਨੇ ਕੰਪਨੀ ਅਤੇ ਪੰਜਾਬ ਸਰਕਾਰ ਵਿਰੁੱਧ ਖੁੱਲ੍ਹ ਕੇ  ਨਾਅਰੇਬਾਜ਼ੀ ਕੀਤੀ।
ਇਸ ਮੌਕੇ 108 ਐਂਬੂਲੈਂਸ ਯੂਨੀਅਨ ਪੰਜਾਬ ਪ੍ਰਧਾਨ ਦੇ ਵਿਕਰਮਜੀਤ ਸੈਣੀ ਨੇ ਕਿਹਾ ਕਿ ਸਾਨੂੰ ਪਿਛਲੇ 7 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲ ਰਹੀਆਂ। ਜਦੋਂ ਤਨਖਾਹ ਦਿੱਤੀ ਜਾਂਦੀ ਹੈ ਤਾਂ ਉਹ ਵੀ ਕਿਸ਼ਤਾਂ ਵਿਚ। ਉਨ੍ਹਾਂ ਕਿਹਾ ਕਿ ਅਸੀਂ 12 ਘੰਟੇ ਕੰਮ ਕਰ ਕੇ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਵੀ ਨਹੀਂ ਕਰ ਸਕਦੇ। ਸਾਡੀ ਹਾਲਤ ਤਰਸਯੋਗ ਬਣੀ ਹੋਈ ਹੈ। ਜੇਕਰ ਕੰਪਨੀ ਅਤੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਆਉਣ ਵਾਲੇ ਦਿਨਾਂ ਵਿਚ ਪੂਰੇ ਪੰਜਾਬ ਭਰ 'ਚ 108 ਐਂਬੂਲੈਂਸ ਸੇਵਾ ਬੰਦ ਕਰ ਦੇਵਾਂਗੇ। ਜੇਕਰ ਇਸ ਨਾਲ ਕਿਸੇ ਮਰੀਜ਼ ਦਾ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਕੰਪਨੀ ਅਤੇ ਸਰਕਾਰ ਦੀ ਹੋਵੇਗੀ।


Related News