ਹਾਈ ਬਲੱਡ ਪ੍ਰੈਸ਼ਰ ਨੂੰ ਇਨ੍ਹਾਂ ਤਰੀਕਿਆਂ ਨਾਲ ਕਰੋ ਕੰਟਰੋਲ

03/22/2018 4:57:31 PM

ਨਵੀਂ ਦਿੱਲੀ— ਕਿਸੇ ਨੇ ਸੱਚ ਹੀ ਕਿਹਾ ਹੈ ਕਿ ਜਿਹੋ ਜਿਹਾ ਖਾਣ-ਪੀਣ ਉਸੇ ਤਰ੍ਹਾਂ ਦੀ ਸਿਹਤ। ਭੱਜਦੋੜ ਭਰੀ ਜ਼ਿੰਦਗੀ ਵਿਚ ਲੋਕ ਇੰਨੇ ਰੁੱਝੇ ਹੋਏ ਹਨ ਕਿ ਕਿਸੇ ਕੋਲ ਆਪਣੀ ਸਿਹਤ ਦਾ ਧਿਆਨ ਰੱਖਣ ਦਾ ਸਮਾਂ ਹੀ ਨਹੀਂ ਹੈ। ਇਸੇ ਵਜ੍ਹਾ ਨਾਲ ਲੋਕ ਕਿਸੇ ਨਾ ਕਿਸੇ ਵੱਡੀ ਬੀਮਾਰੀ ਨਾਲ ਬੀਮਾਰ ਹੀ ਰਹਿੰਦੇ ਹਨ, ਜਿਨ੍ਹਾਂ ਵਿਚੋਂ ਇਕ ਤਾਂ ਹਾਈ ਬਲੱਡ ਪ੍ਰੈਸ਼ਰ ਦੀ ਬੀਮਾਰੀ ਹੀ ਹੈ। ਇਹ ਬੀਮਾਰੀ ਸੁਣਨ ਵਿਚ ਭਾਂਵੇ ਛੋਟੀ ਜਿਹੀ ਲੱਗਦੀ ਹੈ ਪਰ ਦਿਲ ਦੇ ਰੋਗ ਦਾ ਕਾਰਨ ਹਾਈ ਬਲੱਡ ਪ੍ਰੈਸ਼ਰ ਹੀ ਹੈ। ਪਹਿਲੇ ਸਮੇਂ ਵਿਚ ਇਹ ਸਮੱਸਿਆ ਸਿਰਫ ਵਧਦੀ ਉਮਰ ਵਿਚ ਹੀ ਦਿਖਾਈ ਦਿੰਦੀ ਸੀ ਪਰ ਬਦਲਦੇ ਲਾਈਫ ਸਟਾਈਲ ਅਤੇ ਖਾਣ-ਪੀਣ ਦੀਆਂ ਆਦਤਾਂ ਕਾਰਨ ਘੱਟ ਉਮਰ ਦੇ ਲੋਕਾਂ ਵਿਚ ਵੀ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੇਸ਼ਾਨੀ ਦੇਖਣ ਨੂੰ ਮਿਲਦੀ ਹੈ। ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿਚ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਹੋਰ ਕਈ ਬੀਮਾਰੀਆਂ ਨੂੰ ਸੱਦਾ ਦਿੰਦਾ ਹੈ, ਜੇ ਤੁਹਾਨੂੰ ਵੀ ਹਾਈ ਬਲੱਡ ਪ੍ਰੈਸ਼ਰ ਹੈ ਤਾਂ ਡਾਕਟਰੀ ਸਹਾਇਤਾ ਦੇ ਨਾਲ-ਨਾਲ ਕੁਝ ਘਰੇਲੂ ਤਰੀਕੇ ਵੀ ਅਪਣਾ ਕੇ ਦੇਖੋ।
ਹਾਈ ਬਲੱਡ ਪ੍ਰੈਸ਼ਰ ਦੇ ਲੱਛਣ
- ਚੱਕਰ ਆਉਣਾ
- ਸਿਰ ਘੁੰਮਣਾ
- ਸਰੀਰ ਵਿਚ ਕਮਜ਼ੋਰੀ ਮਹਿਸੂਸ ਹੋਣਾ
- ਨੀਂਦ ਨਾ ਆਉਣ ਦੀ ਸਮੱਸਿਆ
ਹਾਈ ਬਲੱਡ ਪ੍ਰੈਸ਼ਰ ਲਈ ਵਰਤੋ ਇਹ ਘਰੇਲੂ ਤਰੀਕੇ
- ਲਸਣ
ਹਾਈ ਬਲੱਡ ਪ੍ਰੈਸ਼ਰ ਵਿਚ ਲਸਣ ਦੀ ਵਰਤੋਂ ਕਾਫੀ ਫਾਇਦੇਮੰਦ ਸਾਬਤ ਹੁੰਦੀ ਹੈ ਕਿਉਂਕਿ ਇਹ ਖੂਨ ਨੂੰ ਜੰਮਣ ਨਹੀਂ ਦਿੰਦਾ ਅਤੇ ਕੋਲੈਸਟਰੋਲ ਨੂੰ ਵੀ ਕੰਟਰੋਲ ਵਿਚ ਰੱਖਦਾ ਹੈ। ਇਸ ਲਈ ਤੁਸੀਂ ਲਸਣ ਦੀ ਕਲੀਆਂ ਲੈ ਕੇ ਇਸ ਨੂੰ ਚਬਾ ਸਕਦੇ ਹੋ ਜਾਂ ਭੋਜਨ ਵਿਚ ਵੀ ਇਸ ਦੀ ਵਰਤੋਂ ਕਰ ਸਕਦੇ ਹੋ।
- ਆਂਵਲੇ ਦਾ ਰਸ
ਆਂਵਲਾ ਕਈ ਔਸ਼ਧੀਆਂ ਦੇ ਗੁਣਾਂ ਨਾਲ ਭਰਪੂਰ ਹੁੰਦਾ ਹੈ , ਜੋ ਸਰੀਰ ਨੂੰ ਬਿਲਕੁਲ ਫਿੱਟ ਰੱਖਦਾ ਹੈ। 1 ਚੱਮਚ ਆਂਵਲੇ ਦੇ ਰਸ ਵਿਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਸਵੇਰੇ-ਸ਼ਾਮ ਪੀਓ। ਇਸ ਨਾਲ ਹਾਈ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹੇਗਾ।
- ਕਾਲੀ ਮਿਰਚ
ਬਲੱਡ ਪ੍ਰੈਸ਼ਰ ਵਧਣ 'ਤੇ ਅੱਧਾ ਗਲਾਸ ਪਾਣੀ ਵਿਚ ਕਾਲੀ ਮਿਰਚ ਪਾਊਡਰ ਮਿਲਾਓ ਅਤੇ 2-2 ਘੰਟੇ ਬਾਅਦ ਇਸ ਦੀ ਵਰਤੋਂ ਕਰੋ। ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹੇਗਾ।
- ਨਿੰਬੂ ਦਾ ਰਸ
ਵਧੇ ਹੋਏ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿਚ ਕਰਨ ਲਈ ਅੱਧਾ ਗਲਾਸ ਪਾਣੀ ਵਿਚ ਨਿੰਬੂ ਨਿਚੋੜ ਲਓ। ਫਿਰ ਇਸ ਨੂੰ 2-2 ਘੰਟੇ ਦੇ ਅੰਦਰ ਪੀਂਦੇ ਰਹੋ। ਇਸ ਨਾਲ ਕਾਫੀ ਫਾਇਦਾ ਮਿਲੇਗਾ।
- ਤੁਲਸੀ
ਤੁਲਸੀ ਦੇ ਪੱਤੇ ਅਤੇ ਦੋ ਨਿੰਮ ਦੀਆਂ ਪੱਤੀਆਂ ਲੈ ਕੇ ਪੇਸਟ ਬਣਾ ਲਓ। ਫਿਰ ਇਸ ਪੇਸਟ ਨੂੰ ਪਾਣੀ ਵਿਚ ਮਿਲਾ ਕੇ ਘੋਲ ਕੇ ਖਾਲੀ ਪੇਟ ਸੇਵਰੇ ਪੀਓ। ਅਜਿਹਾ ਰੋਜ਼ ਲਗਾਤਾਰ ਕਰਨ ਨਾਲ 15 ਦਿਨ ਵਿਚ ਅਸਰ ਦਿਖਾਈ ਦੇਵੇਗਾ।


Related News