ਕੈਨੇਡਾ ਦੇ ਇਸ ਸੂਬੇ ''ਚ ਬਜ਼ੁਰਗਾਂ ਨੂੰ ਮਿਲਣਗੀਆਂ ਮੁਫਤ ਦਵਾਈਆਂ

03/21/2018 11:46:38 PM

ਟੋਰਾਂਟੋ—ਸਮਾਜਿਕ ਯੋਜਨਾਵਾਂ ਲਈ ਗਰਾਂਟਾਂ 'ਚ ਚੌਖਾ ਵਾਧਾ ਕਰਨ ਦੇ ਐਲਾਨ ਤੋਂ ਇਕ ਦਿਨ ਬਾਅਦ ਓਨਟਾਰੀਓ ਸਰਕਾਰ ਨੇ ਬਜ਼ੁਰਗਾਂ ਨੂੰ ਮੁਫਤ ਦਵਾਈਆਂ ਮੁਹੱਈਆ ਕਰਵਾਉਣ ਦੀ ਨੀਤੀ ਪੇਸ਼ ਕਰ ਦਿੱਤੀ ਹੈ। ਪ੍ਰੀਮੀਅਮ ਕੈਥਲੀਨ ਵਿਨ ਨੇ ਕਿਹਾ ਕਿ 1 ਅਗਸਤ 2019 ਤੋਂ ਓਨਟਾਰੀਓ 'ਚ 65 ਸਾਲ ਜਾਂ ਇਸ ਤੋਂ ਵਧ ਉਮਰ ਦੇ ਲੋਕਾਂ ਨੂੰ 4400 ਪ੍ਰਿਸਕ੍ਰਿਪਸ਼ਨ ਦਵਾਈਆਂ ਲਈ ਕੋਈ ਅਦਾਇਗੀ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਇਸ ਯੋਜਨਾ ਨਾਲ ਸੂਬਾ ਸਰਕਾਰ 'ਤੇ 575 ਮਿਲੀਅਨ ਡਾਲਰ ਦਾ ਬੋਝ ਪਵੇਗਾ।


ਮੁਫਤ ਮਿਲਣ ਵਾਲੀਆਂ ਦਵਾਈਆਂ 'ਚ ਕੋਲੈਸਟ੍ਰੌਲ, ਹਾਈਪਰਟੈਸ਼ਨ, ਡਾਇਬਟੀਜ਼ ਅਤੇ ਐਸਥਾ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਵੀ ਸ਼ਾਮਲ ਹੋਣਗੀਆਂ। ਸਰਕਾਰ ਦਾ ਮੰਨਣਾ ਹੈ ਕਿ ਨਵੀਂ ਯੋਜਨਾ ਨਾਲ ਹਰ ਬਜ਼ੁਰਗ ਨੂੰ ਔਸਤਨ 240 ਡਾਲਰ ਸਲਾਨਾ ਦੀ ਬੱਚਤ ਹੋਵੇਗੀ। ਪਿਛਲੇ ਸਾਲ ਲਿਬਰਨ ਸਰਕਾਰ ਨੇ ਓਨਟਾਰੀਓ ਹੈਲਥ ਇੰਸ਼ੋਰੈਂਸ ਪਲਾਨ ਪਲੱਸ ਪੇਸ਼ ਕੀਤਾ ਜਿਸ ਅਧੀਨ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਮੁਫਤ ਦਵਾਈਆਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ। ਕੈਥਲੀਨ ਵਿਨ ਨੇ ਹਰ ਕੈਨੇਡੀਅਨ ਨੂੰ ਫਾਰਮਾਕੇਅਰ ਯੋਜਨਾ ਦਾ ਲਾਭ ਦਿੱਤੇ ਜਾਣ ਦੀ ਵਕਾਲਤ ਕਰਦਿਆਂ ਕਿਹਾ ਕਿ ਓਨਟਾਰੀਓ ਸਰਕਾਰ ਨੌਜਵਾਨਾਂ ਅਤੇ ਬਜ਼ੁਰਗਾਂ ਦਾ ਖਰਚਾ ਬਰਦਾਸ਼ਤ ਕਰਨ ਦੀ ਹਾਲਤ 'ਚ ਹੀ ਹੈ।

 

ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਸਿਹਤ ਮਾਮਲਿਆਂ ਬਾਰੇ ਆਲੋਚਕ ਜੈਫ਼ ਯੁਰੇਕ ਨੇ ਟਿਪਣੀ ਕਰਦਿਆਂ ਕਿਹਾ ਕਿ ਸਾਡੀ ਪਾਰਟੀ ਸੂਬਾਈ ਪੱਧਰ 'ਤੇ ਇਕ ਠੋਸ ਫਾਰਮਾਕੇਅਰ ਯੋਜਨਾ ਚਾਹੁੰਦੀ ਹੈ ਪਰ ਲਿਬਰਨ ਸਰਕਾਰ ਵੱਲੋਂ ਬਜ਼ਰੁਗਾਂ ਨੂੰ ਮੁਫਤ ਦਵਾਈਆਂ ਦੀ ਸਹੂਲਤ ਦੇਣ ਬਾਰੇ ਐਲਾਨ ਦਾ ਸਮਾਂ ਨਹੀਂ ਹੈ। ਉਨ੍ਹਾਂ ਸਵਾਲ ਕੀਤਾ ਕਿ ਲਿਬਰਨ ਪਾਰਟੀ 15 ਸਾਲ ਤੋਂ ਓਨਟਾਰੀਓ ਦੀ ਸੱਤਾ 'ਤੇ ਕਾਬਜ਼ ਹੈ ਅਤੇ ਇਸ ਨੂੰ ਬਜ਼ੁਰਗਾਂ ਦਾ ਖਿਆਲ ਪਹਿਲਾਂ ਕਿਉਂ ਨਹੀਂ ਆਇਆ। ਹੁਣ ਚੋਣਾਂ ਸਿਰ 'ਤੇ ਹੋਣ ਕਾਰਨ ਲੋਕ ਲੁਭਾਉਣੇ ਐਲਾਨ ਕੀਤੇ ਜਾ ਰਹੇ ਹਨ। ਪਿਛਲੇ ਹਫਤੇ ਓਨਟਾਰੀਓ ਦੇ ਵਿੱਤੀ ਜਵਾਬਦੇਹੀ ਦਫਤਰ ਨੇ ਚਿਤਾਵਨੀ ਦਿੱਤੀ ਸੀ ਕਿ ਬਜ਼ੁਰਗ ਹੁੰਦੀ ਆਬਾਦੀ ਕਰਨ ਸੂਬੇ ਦੀ ਸਿਹਤ ਸੰਭਾਲ ਪ੍ਰਣਾਲੀ 'ਤੇ ਦਬਾਅ ਵਧਦਾ ਜਾ ਰਿਹੈ ਜਦਕਿ ਖਰਚੇ ਦੀ ਦਰ 'ਚ ਉਸ ਹਿਸਾਬ ਨਾਲ ਵਾਧਾ ਨਹੀਂ ਹੋ ਰਿਹਾ। ਇਸ ਦੇ ਨਤੀਜੇ ਵਜੋਂ ਮਿਆਰੀ ਸਿਹਤ ਸਹੂਲਤਾਂ ਦੀ ਉਮੀਦ ਕਰਨੀ ਮੁਸ਼ਕਲ ਹੋ ਜਾਵੇਗੀ।

 

2012 'ਚ ਸੂਬਾ ਸਰਕਾਰ ਨੇ ਹਸਤਪਾਲਾਂ 'ਤੇ ਖਰਚ ਦੀ ਦਰ ਘਟਾਉਂਦੀਆਂ ਸਿਹਤ ਸੰਭਾਲ ਖੇਤਰ ਦਾ ਬਜਟ ਘਟਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਇਸ ਮਗਰੋਂ 2017 ਦੇ ਬਜਟ 'ਚ 6.9 ਅਰਬ ਡਾਲਰ ਖਰਚ ਕਰਨ ਦੇ ਵਾਧੇ ਨਾਲ ਸਿਹਤ ਸੰਭਾਲ ਖੇਤਰ ਨੂੰ ਮੁੜ ਪੈਰਾਂ ਭਾਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਕੈਥਲੀਨ ਵਿਨ ਨੇ ਇਹ ਵੀ ਕਿਹਾ ਕਿ ਅਗਲੇ ਹਫਤੇ ਪੇਸ਼ ਕੀਤੇ ਜਾਣ ਵਾਲੇ ਬਜਟ 'ਚ ਵਿਸ਼ੇਸ਼ ਡੈਂਟਲ ਪ੍ਰੋਗਰਾਮ ਵੀ ਹੋਵੇਗੀ ਜੋ ਸਰਾਸਰ ਐੱਨ.ਡੀ.ਪੀ. ਵੱਲੋਂ ਪੇਸ਼ ਯੋਜਨਾ ਦੀ ਨਕਲ ਕੀਤੀ ਜਾ ਰਹੀ ਹੈ।


Related News