ਇਕਬਾਲ ਸਿੰਘ ਅਟਵਾਲ ਦਾ ਸਿਆਸੀ ਸਫਰ
Wednesday, Jan 11, 2017 - 11:53 AM (IST)
ਜਲੰਧਰ : ਅਕਾਲੀ ਨੇਤਾ ਇੰਦਰ ਇਕਬਾਲ ਸਿੰਘ ਅਟਵਾਲ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਦੇ ਸੰਸਦ ਮੈਂਬਰਾਂ ਤੇ ਵਿਧਾਨਕਾਰਾਂ ਦੇ ਮੌਜੂਦਾ ਵਰਕਿੰਗ ਕਮੇਟੀ ਪ੍ਰਧਾਨ ਹਨ। ਇੰਦਰ ਇਕਬਾਲ ਸਿੰਘ ਅਟਵਾਲ ਨੇ 2002 ''ਚ ਪਹਿਲੀ ਵਾਰ ਕੂੰਮਕਲਾਂ ਹਲਕੇ ਤੋਂ ਪੰਜਾਬ ਅੰਦਰ ਸਭ ਤੋਂ ਛੋਟੀ ਉਮਰ ਦੇ ਵਿਧਾਇਕ ਵਜੋਂ ਚੋਣ ਜਿੱਤ ਕੇ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ। ਪਾਰਟੀ ਨੇ ਅਟਵਾਲ ਨੂੰ ਦੇਸ਼ ਦਾ ਡਿਪਟੀ ਚੀਫ ਵੀ ਨਿਯੁਕਤ ਕੀਤਾ। ਉਨ੍ਹਾਂ ਦਾ ਜਨਮ 14-9-1972 ਨੂੰ ਲੁਧਿਆਣਾ ਵਿਖੇ ਹੋਇਆ। ਅਟਵਾਲ ਦੇ ਪਿਤਾ ਡਾ. ਚਰਨਜੀਤ ਸਿੰਘ ਅਟਵਾਲ ਪੰਜਾਬ ਵਿਧਾਨ ਸਭਾ ਸਪੀਕਰ ਹਨ ਤੇ ਦੇਸ਼ ਦੇ ਡਿਪਟੀ ਸਪੀਕਰ ਵੀ ਰਹੇ ਹਨ। ਇੰਦਰ ਇਕਬਾਲ ਨੇ ਕਈ ਸਿਆਸੀ ਮਾਮਲਿਆਂ ''ਤੇ ਭਾਰਤ ਦੀ ਕਈ ਅੰਤਰਰਾਸ਼ਟਰੀ ਪੱਧਰ ''ਤੇ ਨੁਮਾਇੰਦਗੀ ਕੀਤੀ। 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਾਇਲ ਹਲਕੇ ਤੋਂ ਉਨ੍ਹਾਂ ਦੇ ਪਿਤਾ ਡਾ. ਚਰਨਜੀਤ ਸਿੰਘ ਅਟਵਾਲ ਨੂੰ ਟਿਕਟ ਦਿੱਤੀ ਗਈ ਤੇ ਉਹ ਆਪਣੇ ਪਿਤਾ ਦੇ ਨਾਲ ਹਲਕੇ ਦੀ ਅਗਵਾਈ ਕਰਦੇ ਰਹੇ। ਅਕਾਲੀ ਦਲ ਨੇ ਉਨ੍ਹਾਂ ਨੂੰ 2016 ''ਚ ਪਾਰਟੀ ਦਾ ਮੁੱਖ ਬੁਲਾਰਾ ਨਿਯੁਕਤ ਕੀਤਾ। ਇਸ ਵਾਰ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਉਨ੍ਹਾਂ ਨੂੰ ਰਾਏਕੋਟ (ਰਿਜ਼ਰਵ) ਤੋਂ ਟਿਕਟ ਦਿੱਤੀ ਹੈ।
