‘ਪੰਜਾਬੀ’ ਦੇ ਰੰਗ ’ਚ ਰੰਗਿਆ ਪਟਿਆਲਾ ਦਾ ਮਿੰਨੀ ਸਕੱਤਰੇਤ, ਬਾਹਰਲੀਆਂ ਸਟੇਟਾਂ ਵਾਲੇ ਅਧਿਕਾਰੀ ਵੀ ਸਿੱਖਣ ਲੱਗੇ ਪੰਜਾਬੀ

02/02/2023 1:29:50 PM

ਪਟਿਆਲਾ/ਰੱਖੜਾ (ਰਾਣਾ) : ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਸਮੁੱਚੇ ਦਫ਼ਤਰਾਂ ਅਤੇ ਕਾਰੋਬਾਰੀਆਂ ਨੂੰ ਪੰਜਾਬੀ ’ਚ ਲਿਖੇ ਬੋਰਡ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਨੂੰ ਸਮੁੱਚਾ ਅਮਲੀ ਜਾਮਾ ਪਹਿਣਾਉਣ ਲਈ ਫਰਵਰੀ ਮਹੀਨੇ ’ਚ ਪੂਰਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਨ੍ਹਾਂ ’ਤੇ ਹੁਣ ਪ੍ਰਾਈਵੇਟ ਕਾਰੋਬਾਰੀ ਅਤੇ ਸਰਕਾਰ ਦੇ ਵੱਖ-ਵੱਖ ਵਿਭਾਗਾਂ ਨੇ ਅਮਲ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਵੇਂ ਕਿ ਭਾਸ਼ਾ ਵਿਭਾਗ ਰਾਹੀਂ ਸਮੁੱਚੇ ਦਫ਼ਤਰਾਂ ਦਾ ਕੰਮ ਪੰਜਾਬੀ ’ਚ ਕਰਨ ਲਈ ਟੀਮਾਂ ਦਾ ਗਠਨ ਵੀ ਕੀਤਾ ਗਿਆ ਹੈ ਪਰ ਸਰਕਾਰ ਵੱਲੋਂ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਕੀਤੇ ਜਾ ਰਹੇ ਪ੍ਰਚਾਰ ਦਾ ਅਸਰ ਹੁਣ ਪਟਿਆਲਾ ਦਾ ਮਿੰਨੀ ਸਕੱਤਰੇਤ ਪੰਜਾਬੀ ਦੇ ਰੰਗ ’ਚ ਰੰਗਿਆ ਨਜ਼ਰ ਆਉਣ ਲੱਗ ਗਿਆ ਹੈ।

ਇਹ ਵੀ ਪੜ੍ਹੋ- ਸੜਕ ਹਾਦਸੇ ਨੇ ਉਜਾੜੀਆਂ ਦੋ ਪਰਿਵਾਰਾਂ ਦੀਆਂ ਖ਼ੁਸ਼ੀਆਂ, ਭਰੀ ਜਵਾਨੀ 'ਚ ਜਹਾਨੋਂ ਤੁਰ ਗਏ ਨੌਜਵਾਨ

ਪੰਜਾਬੀਆਂ ਲਈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਜਿਹੜੇ ਅਧਿਕਾਰੀ ਬਾਹਰਲੀਆਂ ਸਟੇਟਾਂ ਤੋਂ ਵੱਖ-ਵੱਖ ਵਿਭਾਗਾਂ ਅੰਦਰ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ, ਉਹ ਵੀ ਹੁਣ ਪੰਜਾਬੀ ਸਿੱਖਣ ਲਈ ਕਲਾਸਾਂ ਲਗਾ ਰਹੇ ਹਨ, ਜਿਸ ਤਹਿਤ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਤੇ ਡੀ. ਐੱਫ. ਓ. ਵਿੱਦਿਆ ਸਾਗਰੀ ਨੇ ਬਾਹਰਲੇ ਸੂਬਿਆਂ ਦੀਆਂ ਹੋਣ ਦੇ ਬਾਵਜੂਦ ਪੰਜਾਬੀ ਬੋਲਣੀ ਅਤੇ ਲਿਖਣੀ ਸਿੱਖੀ ਹੈ। ਫਿਰ ਵੀ ਮਿੰਨੀ ਸਕੱਤਰੇਤ ਦੇ ਬਲਾਕ ਏ ’ਚ ਜਿੱਥੇ ਪੰਜਾਬੀ ਅਜੇ ਵੀ ਦੂਜੇ ਸਥਾਨ ’ਤੇ ਰੱਖੀ ਹੋਈ ਹੈ, ਉੱਥੇ ਹੀ ਬਲਾਕ ਬੀ (ਪੁਲਸ ਬਲਾਕ) ’ਚ ਪੰਜਾਬੀ ਨੂੰ ਪਹਿਲੇ ਸਥਾਨ ’ਤੇ ਹੀ ਲਿਖਿਆ ਗਿਆ ਹੈ। ਜਦ ਕਿ ਬਲਾਕ ਸੀ (ਲੋਕ ਨਿਰਮਾਣ ਵਿਭਾਗ) ’ਚ ਕੁਝ ਤਖਤੀਆਂ ਨਿਰੋਲ ਅੰਗਰੇਜ਼ੀ ’ਚ ਵੀ ਲਿਖੀਆਂ ਮਿਲਦੀਆਂ ਹਨ।

ਇਹ ਵੀ ਪੜ੍ਹੋ- ਮਹਿਲਾ ਕਾਂਸਟੇਬਲ ਕਤਲ ਮਾਮਲੇ 'ਚ ਨਵਾਂ ਖ਼ੁਲਾਸਾ, ਪ੍ਰੇਮ ਸਬੰਧਾਂ ਦੇ ਚੱਲਦਿਆਂ ਗੁਰਸੇਵਕ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ

ਪੰਜਾਬ ਸਰਕਾਰ ਨੇ ਸਾਰੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਤਖਤੀਆਂ ਪਹਿਲੇ ਸਥਾਨ ’ਤੇ ਪੰਜਾਬੀ ’ਚ ਲਿਖਣ ਦੇ ਹੁਕਮ ਦਿੱਤੇ ਹਨ। ਭਾਵੇਂ ਇਸ ਦੀ ਆਖਰੀ ਤਰੀਕ 21 ਫਰਵਰੀ ਮਿਥੀ ਹੈ ਪਰ ਪਟਿਆਲਾ ਦੇ ਮਿੰਨੀ ਸਕੱਤਰੇਤ ’ਚ ਇਸ ਦਾ ਅਸਰ ਹੁਣੇ ਨਜ਼ਰ ਆਉਣ ਲੱਗ ਪਿਆ ਹੈ। ਸਕੱਤਰੇਤ ਦੇ ਮੁੱਖ ਦੁਆਰ 'ਤੇ ਪੰਜਾਬੀ ’ਚ ਵੱਡਾ-ਵੱਡਾ ਲਿਖਿਆ ਮਿਲਦਾ ਹੈ, ਡਿਪਟੀ ਕਮਿਸ਼ਨਰ ਨੇ ਆਪਣੇ ਨਾਂ ਦੀ ਪਲੇਟ ’ਤੇ ਪਹਿਲੇ ਸਥਾਨ ’ਤੇ ਪੰਜਾਬੀ ਨੂੰ ਲਿਆ ਹੈ। ਜਦ ਕਿ ਇਸੇ ਬਲਾਕ ’ਚ ਬਾਕੀ ਸਾਰੀਆਂ ਤਖਤੀਆਂ ਤੇ ਪੰਜਾਬੀ ਨੂੰ ਦੂਜੇ ਨੰਬਰ ’ਤੇ ਲਿਆ ਹੈ ਅਤੇ ਅੰਗਰੇਜ਼ੀ ਨੂੰ ਪਹਿਲੇ ਨੰਬਰ ’ਤੇ ਰੱਖਿਆ ਹੈ। ਪੁਲਸ ਦੇ ਸਾਰੇ ਬਲਾਕ ਵਿਚ ਸਾਰੀਆਂ ਤਖਤੀਆਂ ਤੇ ਪੰਜਾਬੀ ਨੂੰ ਪਹਿਲੇ ਸਥਾਨ ’ਤੇ ਹੀ ਲਿਆ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਡੀ. ਸੀ. ਸਾਕਸ਼ੀ ਸਾਹਨੀ ਦਿੱਲੀ ਦੀ ਜੰਮਪਲ ਅਤੇ ਪੜ੍ਹੀ ਲਿਖੀ ਹੈ ਪਰ ਉਸ ਨੇ ਪੰਜਾਬ ’ਚ ਆ ਕੇ ਪੰਜਾਬੀ ਨੂੰ ਪੂਰੀ ਤਰ੍ਹਾਂ ਬੋਲਣਾ ਸਿੱਖਿਆ ਹੈ। ਉਹ ਪੰਜਾਬੀ ਲਿਖ ਵੀ ਲੈਂਦੇ ਹਨ। ਇਸੇ ਤਰ੍ਹਾਂ ਡੀ. ਐੱਫ. ਓ. ਵਿੱਦਿਆ ਸਾਗਰੀ ਸਾਊਥ ਦੀ ਜੰਮਪਲ ਹੈ, ਉਨ੍ਹਾਂ ਨੇ ਵੀ ਪੰਜਾਬੀ ਬੋਲਣੀ ਸਿੱਖੀ ਹੈ। ਹੁਣ ਉਹ ਵਧੀਆ ਪੰਜਾਬੀ ਬੋਲ ਲੈਂਦੇ ਹਨ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News