ਪੰਜਾਬ ''ਚੋਂ ਅੱਤਵਾਦ ਦਾ ਖ਼ਾਤਮਾ ਕਰਨ ਲਈ ਗੁਰਪਤਵੰਤ ਪੰਨੂੰ ਨੂੰ ਵੀ ਕੀਤਾ ਜਾਵੇ ਗ੍ਰਿਫ਼ਤਾਰ : ਹਰੀਸ਼ ਸਿੰਗਲਾ

Friday, Dec 02, 2022 - 05:27 PM (IST)

ਪੰਜਾਬ ''ਚੋਂ ਅੱਤਵਾਦ ਦਾ ਖ਼ਾਤਮਾ ਕਰਨ ਲਈ ਗੁਰਪਤਵੰਤ ਪੰਨੂੰ ਨੂੰ ਵੀ ਕੀਤਾ ਜਾਵੇ ਗ੍ਰਿਫ਼ਤਾਰ : ਹਰੀਸ਼ ਸਿੰਗਲਾ

ਪਟਿਆਲਾ (ਰਾਜੇਸ਼ ਪੰਜੌਲਾ) : ਸ਼ਿਵ ਸੈਨਾ ਬਾਲ ਠਾਕਰੇ ਸ਼ਿੰਦੇ ਗਰੁੱਪ ਪੰਜਾਬ ਦੇ ਪ੍ਰਧਾਨ ਹਰੀਸ਼ ਸਿੰਗਲਾ ਨੇ ਕਿਹਾ ਕਿ ਅਸੀਂ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਅਤੇ ਪੰਜਾਬ ਸਰਕਾਰ ਨੂੰ ਗੈਂਗਸਟਰ ਅਤੇ ਖਾਲਿਸਤਾਨੀ ਗੋਲਡੀ ਬਰਾਡ਼ ਨੂੰ ਗ੍ਰਿਫ਼ਤਾਰ ਕਰ ਕੇ ਆਪਣਾ ਵਾਅਦਾ ਨਿਭਾਉਣ ਲਈ ਵਧਾਈ ਦਿੰਦੇ ਹਾਂ। ਗੋਲਡੀ ਬਰਾਡ਼ ਦੀ ਗ੍ਰਿਫ਼ਤਾਰੀ ਨਾਲ ਜਿੱਥੇ ਪੰਜਾਬ ਦਾ ਗੈਂਗਸਟਰਵਾਦ ਠੰਡਾ ਪੈ ਜਾਵੇਗਾ, ਉਥੇ ਖਾਲਿਸਤਾਨੀ ਅੱਤਵਾਦੀਆਂ ਦੀ ਕਮਰ ਵੀ ਟੁੱਟ ਜਾਵੇਗੀ। ਸਿੰਗਲਾ ਨੇ ਕਿਹਾ ਕਿ ਇਸੇ ਤਰ੍ਹਾਂ ਅਸੀਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲੇ ਸਿੱਖ ਫਾਰ ਜਸਟਿਸ ਦੇ ਕਨਵੀਨਰ ਗੁਰਪਤਵੰਤ ਸਿੰਘ ਪੰਨੂ ਨੂੰ ਵੀ ਤੁਰੰਤ ਗ੍ਰਿਫ਼ਤਾਰ ਕਰ ਕੇ ਪੰਜਾਬ ਲਿਆਂਦਾ ਜਾਵੇ ਅਤੇ ਉਹੀ ਲੋਕ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੇ ਹਨ।

ਇਹ ਵੀ ਪੜ੍ਹੋ- ਬਰਨਾਲਾ ਜੇਲ੍ਹ ’ਚ ਪੁੱਤ ਨਾਲ ਮੁਲਾਕਾਤ ਕਰਨ ਆਈ ਮਾਂ ਨੇ ਸਪਲਾਈ ਕੀਤੇ ਤਿੰਨ ਮੋਬਾਇਲ ਅਤੇ ਸੁਲਫ਼ਾ

ਸਿੰਗਲਾ ਨੇ ਕਿਹਾ ਕਿ 29 ਅਪ੍ਰੈਲ ਨੂੰ ਸ਼੍ਰੀ ਕਾਲੀ ਮਾਤਾ ਮੰਦਿਰ ’ਤੇ ਹੋਏ ਹਮਲੇ ਲਈ ਗੁਰਪਤਵੰਤ ਸਿੰਘ ਪੰਨੂ ਵੀ ਜ਼ਿੰਮੇਵਾਰ ਹੈ, ਜਿਸ ਕਾਰਨ ਸਾਡੇ ਪੰਜਾਬ ਦੇ ਬਹੁਤ ਸਾਰੇ ਲੋਕ ਗੁੰਮਰਾਹ ਹੋ ਕੇ ਜੇਲਾਂ ’ਚ ਬੰਦ ਹਨ। ਇਸ ਲਈ ਸਿੰਗਲਾ ਨੇ ਪੰਜਾਬ ਸਰਕਾਰ ਦੇ ਡੀ. ਜੀ. ਪੀ. ਤੋਂ ਮੰਗ ਕੀਤੀ ਕਿ ਜਿਸ ਤਰ੍ਹਾਂ ਗੋਲਡੀ ਬਰਾਡ਼ ਨੂੰ ਗ੍ਰਿਫ਼ਤਾਰ ਕਰਨ ਲਈ ਸਖ਼ਤ ਮਿਹਨਤ ਕੀਤੀ ਹੈ। ਉਸੇ ਤਰ੍ਹਾਂ ਗੁਰਪਤਵੰਤ ਪੰਨੂ ਨੂੰ ਵੀ ਗ੍ਰਿਫ਼ਤਾਰ ਕਰਕੇ ਪੰਜਾਬ ਦੀ ਜੇਲ ’ਚ ਡੱਕਿਆ ਜਾਵੇ, ਇਸ ਨਾਲ ਪੰਜਾਬ ਵਿਚ ਅੱਤਵਾਦ ਨੂੰ ਠੱਲ੍ਹ ਪਵੇਗੀ। ਹਰੀਸ਼ ਸਿੰਗਲਾ ਨੇ ਕਿਹਾ ਕਿ ਜੋ ਵੀ ਅਧਿਕਾਰੀ ਗੁਰਪਤਵੰਤ ਪੰਨੂ ਨੂੰ ਗ੍ਰਿਫ਼ਤਾਰ ਕਰ ਕੇ ਪੰਜਾਬ ਵਿਚ ਜੇਲ੍ਹ ’ਚ ਸੁੱਟੇਗਾ, ਸ਼ਿਵ ਸੈਨਾ ਬਾਲ ਠਾਕਰੇ ਸ਼ਿੰਦੇ ਗਰੁੱਪ ਉਸ ਨੂੰ ਵੱਡੇ ਇਨਾਮ ਦੇ ਕੇ ਸਨਮਾਨਿਤ ਕਰੇਗਾ ਕਿਉਂਕਿ ਉਸ ਦੇ ਜੇਲ ਜਾਣ ਨਾਲ ਪੰਜਾਬ ’ਚ ਅਮਨ-ਸ਼ਾਂਤੀ ਕਾਇਮ ਹੋਵੇਗੀ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News