ਐਂਬੂਲੈਂਸ ਰਾਹੀਂ ਕਰਦੇ ਸੀ ਕਾਲਾ ਧੰਦਾ, ਪੁਲਸ ਤਲਾਸ਼ੀ ਦੌਰਾਨ ਖੁੱਲ੍ਹ ਗਏ ਸਾਰੇ ਭੇਤ

Monday, Jul 24, 2023 - 09:58 AM (IST)

ਐਂਬੂਲੈਂਸ ਰਾਹੀਂ ਕਰਦੇ ਸੀ ਕਾਲਾ ਧੰਦਾ, ਪੁਲਸ ਤਲਾਸ਼ੀ ਦੌਰਾਨ ਖੁੱਲ੍ਹ ਗਏ ਸਾਰੇ ਭੇਤ

ਫਤਿਹਗੜ੍ਹ ਸਾਹਿਬ (ਸੁਰੇਸ਼ ਸ਼ਰਮਾ, ਰਾਜਕਮਲ, ਜੱਜੀ) : ਥਾਣਾ ਬੱਸੀ ਪਠਾਣਾਂ ਪੁਲਸ ਨੂੰ ਵਿਸ਼ੇਸ਼ ਨਾਕਾਬੰਦੀ ਦੌਰਾਨ ਇਕ ਐਂਬੂਲੈਂਸ ਦੀ ਤਲਾਸ਼ੀ ਲੈਣ ’ਤੇ ਉਸ ’ਚੋਂ 3 ਕੁਇੰਟਲ ਤੋਂ ਵੱਧ ਭੁੱਕੀ ਚੂਰਾ ਪੋਸਤ ਦੀਆਂ ਬੋਰੀਆਂ ਬਰਾਮਦ ਹੋਈਆਂ। ਇਸ ਸਬੰਧੀ ਜ਼ਿਲ੍ਹਾ ਪੁਲਸ ਮੁਖੀ ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਪੁਲਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਥਾਣਾ ਬੱਸੀ ਪਠਾਣਾਂ ਦੇ ਏ. ਐੱਸ. ਆਈ. ਪਰਜਿੰਦਰ ਸਿੰਘ ਨੇ ਸਣੇ ਪੁਲਸ ਪਾਰਟੀ ਐਂਬੂਲੈਂਸ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 3 ਕੁਇੰਟਲ ਤੋਂ ਵਧੇਰੇ ਭੁੱਕਾ ਚੂਰਾ ਪੋਸਤ ਬਰਾਮਦ ਹੋਈ। 

ਇਹ ਵੀ ਪੜ੍ਹੋ : ਜਹਾਜ਼ 'ਚ ਨਹੀਂ ਮਿਲੀ ਵਾਸ਼ਰੂਮ ਜਾਣ ਦੀ ਇਜਾਜ਼ਤ ਤਾਂ ਅੱਕੀ ਔਰਤ ਨੇ ਕਰ ਦਿੱਤਾ ਇਹ ਕਾਰਾ

ਉਨ੍ਹਾਂ ਦੱਸਿਆ ਕਿ ਪਿੰਡ ਜੜਖੇਲਾਂ ਖੇੜੀ ਵੱਲ ਗਸ਼ਤ ਦੌਰਾਨ ਪਿੰਡ ਦਮਹੇੜੀ ਵਾਲੇ ਪਾਸਿਓਂ ਇਕ ਚਿੱਟੇ ਰੰਗ ਦੀ ਐਂਬੂਲੈਂਸ ਆ ਰਹੀ ਸੀ, ਜਿਸ ’ਤੇ ਨੀਲੀ ਬੱਤੀ ਲੱਗੀ ਹੋਈ ਸੀ। ਜਦੋਂ ਐਂਬੂਲੈਂਸ ਨੂੰ ਪੁਲਸ ਪਾਰਟੀ ਵੱਲੋਂ ਸ਼ੱਕ ਦੇ ਅਧਾਰ ’ਤੇ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਉਸ ’ਚ ਚਾਲਕ ਸੰਦੀਪ ਕੁਮਾਰ ਪੁੱਤਰ ਬਨਵਾਰੀ ਲਾਲ ਵਾਸੀ ਪਿੰਡ ਬਾਜੂਆਲਾ ਥਾਣਾ ਰਾਏ ਨਗਰ, ਜ਼ਿਲ੍ਹਾ ਗੰਗਾਨਗਰ ਹਾਲ ਆਬਾਦ ਸੈਂਟਰਲ ਜੇਲ੍ਹ ਸੂਰਤਗੜ੍ਹ ਦੀ ਬੈਕ ਸਾਈਡ (ਰਾਜਸਥਾਨ) ਅਤੇ ਨਾਲ ਦੀ ਸੀਟ ’ਤੇ ਸਲਮਾਨ ਖਾਨ ਪੁੱਤਰ ਜ਼ਾਕਿਰ ਖਾਨ ਵਾਸੀ ਚੱਕ 29 ਜਾਮਸਰ, ਥਾਣਾ ਜਾਮਸਰ ਜ਼ਿਲ੍ਹਾ ਬੀਕਾਨੇਰ (ਰਾਜਸਥਾਨ) ਬੈਠੇ ਸਨ। ਐੱਸ. ਐੱਸ. ਪੀ. ਡਾ. ਗਰੇਵਾਲ ਨੇ ਅੱਗੇ ਦੱਸਿਆ ਕਿ ਪੁਲਸ ਪਾਰਟੀ ਵੱਲੋਂ ਐਂਬੂਲੈਂਸ ਚੈੱਕ ਕਰਨ ’ਤੇ ਉਸ ’ਚੋਂ ਚਿੱਟੇ ਪਲਾਸਟਿਕ ਥੈਲਿਆਂ ’ਚ ਲੱਦੀ 3 ਕੁਇੰਟਲ 25 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਹੋਈ। ਉਨ੍ਹਾਂ ਅੱਗੇ ਦੱਸਿਆ ਕਿ ਕਥਿਤ ਮੁਲਜ਼ਮਾਂ ਖ਼ਿਲਾਫ਼ ਥਾਣਾ ਬੱਸੀ ਪਠਾਣਾਂ ’ਚ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ : ਪਾਣੀ ਦਾ ਪੱਧਰ ਵਧਣ ਕਾਰਣ ਭਾਖੜਾ ਦੇ ਫਲੱਡ ਗੇਟ ਖੋਲ੍ਹਣ ਦੀ ਤਿਆਰੀ, ਇਹ ਇਲਾਕੇ ਖਾਲ੍ਹੀ ਕਰਵਾਉਣ ਦੇ ਹੁਕਮ

ਐੱਸ. ਐੱਸ. ਪੀ. ਡਾ. ਗਰੇਵਾਲ ਨੇ ਅੱਗੇ ਦੱਸਿਆ ਕਿ ਕਥਿਤ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਬੀਕਾਨੇਰ ਤੋਂ ਭੁੱਕੀ ਚੂਰਾ-ਪੋਸਤ ਸਸਤੇ ਭਾਅ ਲਿਆ ਕੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਰੂਪਨਗਰ, ਮੋਹਾਲੀ ਦੇ ਏਰੀਏ ’ਚ ਮਹਿੰਗੇ ਭਾਅ ’ਚ ਵੇਚਦੇ ਸਨ। ਉਨ੍ਹਾਂ ਦੱਸਿਆ ਕਿ ਕਥਿਤ ਮੁਲਜ਼ਮ ਭੁੱਕੀ ਚੂਰਾ ਪੋਸਤ ਐਂਬੂਲੈਂਸ ਗੱਡੀ ਵਿਚ ਲੋਡ ਕਰਕੇ ਲਿਆਉਂਦੇ ਸਨ ਤਾਂ ਜੋ ਇਨ੍ਹਾਂ ’ਤੇ ਕਿਸੇ ਨੂੰ ਕੋਈ ਵੀ ਸ਼ੱਕ ਨਾ ਹੋਵੇ। ਉਨ੍ਹਾਂ ਅੱਗੇ ਦੱਸਿਆ ਕਿ ਕਥਿਤ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕਰਕੇ 4 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ :  ਲੁਧਿਆਣਾ 'ਚ ਡੇਂਗੂ ਦਾ ਕਹਿਰ ਲਗਾਤਾਰ ਜਾਰੀ, 291 'ਤੇ ਪੁੱਜੀ ਸ਼ੱਕੀ ਮਰੀਜ਼ਾਂ ਦੀ ਗਿਣਤੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Harnek Seechewal

Content Editor

Related News