ਲਾਮਿਸਾਲ ਕਾਰਗੁਜ਼ਾਰੀ ਕਰਨ ਵਾਲੇ 22 ਅਫ਼ਸਰਸ਼ਾਹਾਂ ਦੀ ਸੂਚੀ 'ਚ ਸ਼ਾਮਲ ਹੋਇਆ DC ਸਾਕਸ਼ੀ ਸਾਹਨੀ ਦਾ ਨਾਂ

Tuesday, Jan 24, 2023 - 12:49 PM (IST)

ਪਟਿਆਲਾ (ਪਰਮੀਤ) : ਭਾਰਤ ਵਿਚ ਲਾਮਿਸਾਲ ਕਾਰਗੁਜ਼ਾਰੀ ਵਿਖਾਉਣ ਵਾਲੇ 22 ਅਫਸਰਸ਼ਾਹਾਂ ਦੀ ਸੂਚੀ ਵਿਚ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਵੀ ਚੋਣ ਹੋਈ ਹੈ। ਇਹ ਚੋਣ ਸਾਲ 2022 ਵਿਚ ਲਾਮਿਸਾਲ ਕਾਰਗੁਜ਼ਾਰੀ ਲਈ ਕੀਤੀ ਗਈ ਹੈ। ਇਹ ਸੂਚੀ ਬਿਊਰੋਕਰੈਟਸਇੰਡੀਆ ਡਾਟ ਇਨ ਵੱਲੋਂ ਹਰ ਸਾਲ ਤਿਆਰ ਕੀਤੀ ਜਾਂਦੀ ਹੈ, ਜਿਸ ਵਿਚ ਭਾਰਤ ਵਿਚ ਸਰਵੋਤਮ ਕਾਰੁਗਜ਼ਾਰੀ ਵਾਲੇ ਆਈ.ਏ. ਐੱਸ. ਤੇ ਆਈ. ਪੀ. ਐੱਸ ਅਫ਼ਸਰਾਂ ਨੂੰ ਚੁਣਿਆ ਜਾਂਦਾ ਹੈ।  ਬਤੌਰ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਮੈਜਿਸਟਰੇਟ ਉਨ੍ਹਾਂ ਦੀ ਕਾਰਗੁਜ਼ਾਰੀ ਬਹੁਤ ਸ਼ਲਾਘਾਯੋਗ ਰਹੀ ਹੈ। ਉਹ ਹਮੇਸ਼ਾ ਤੇਜ਼ ਤਰਾਰ ਕੰਮ ਲਈ ਜਾਣੇ ਜਾਂਦੇ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਆਪਣੇ ਅਕਸ ਨੂੰ 'ਧੋਣ' ਦੀ ਕੋਸ਼ਿਸ਼ 'ਚ ਭਾਜਪਾ, ਸਿੱਖ ਚਿਹਰਿਆਂ ਨਾਲ ‘ਪਰਿਵਾਰ’ ਵਧਾਉਣ ਦੀ ਰੌਂਅ 'ਚ

2022 ਦੇ ਅੱਧ ਵਿਚ ਪਟਿਆਲਾ ਵਿਚ ਹੋਏ ਫਿਰਕੂ ਟਕਰਾਅ ਨੂੰ ਨਜਿੱਠਣ ਵਿਚ ਸਾਕਸ਼ੀ ਸਾਹਨੀ ਨੇ ਅਹਿਮ ਰੋਲ ਅਦਾ ਕੀਤਾ ਸੀ ਤੇ ਮੌਕੇ ’ਤੇ ਜਾ ਕੇ ਆਪ ਦੋਵਾਂ ਧਿਰਾਂ ਨਾਲ ਗੱਲਬਾਤ ਕਰ ਕੇ ਸ਼ਹਿਰ ਵਿਚ ਸ਼ਾਂਤੀ ਬਹਾਲ ਕੀਤੀ ਸੀ। ਸਾਕਸ਼ੀ ਸਾਹਨੀ ਨੇ ਅਪ੍ਰੈਲ 2022 ਦੇ ਪਹਿਲੇ ਹਫ਼ਤੇ ਪਟਿਆਲਾ ਵਿਚ ਬਤੌਰ ਪਹਿਲੀ ਮਹਿਲਾ ਡਿਪਟੀ ਕਮਿਸ਼ਨਰ ਅਹੁਦਾ ਸੰਭਾਲਿਆ ਸੀ। ਉਹ 2014 ਬੈਚ ਦੇ ਆਈ. ਏ. ਐੱਸ ਅਫ਼ਸਰ ਹਨ , ਜਿਨ੍ਹਾਂ ਨੇ ਆਲ ਇੰਡੀਆ ਪੱਧਰ ’ਤੇ 6ਵਾਂ ਰੈਂਕ ਹਾਸਲ ਕੀਤਾ ਸੀ। ਉਹ ਕਾਨੂੰਨ ਦੀ ਡਿਗਰੀ ਐੱਲ. ਐੱਲ. ਬੀ ਧਾਰਕ ਹਨ।

ਇਹ ਵੀ ਪੜ੍ਹੋ- ਸ਼ਰਮਨਾਕ : ਪਟਿਆਲਾ ਵਿਖੇ 2 ਨੌਜਵਾਨਾਂ ਨੇ 12 ਸਾਲਾ ਕੁੜੀ ਦੀ ਰੋਲ਼ੀ ਪੱਤ, ਲੋਕਾਂ 'ਚ ਭਾਰੀ ਰੋਹ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News