ਸਰਹੱਦ ਪਾਰ: ਅੱਤਵਾਦੀਆਂ ਦੇ ਹੱਥੋਂ ਮਾਰਿਆ ਗਿਆ ਪਾਕਿ ਸੈਨਾ ਦਾ ਇਕ ਮੇਜ਼ਰ ਅਤੇ ਇਕ ਸਿਪਾਹੀ

Wednesday, Apr 13, 2022 - 02:17 PM (IST)

ਸਰਹੱਦ ਪਾਰ: ਅੱਤਵਾਦੀਆਂ ਦੇ ਹੱਥੋਂ ਮਾਰਿਆ ਗਿਆ ਪਾਕਿ ਸੈਨਾ ਦਾ ਇਕ ਮੇਜ਼ਰ ਅਤੇ ਇਕ ਸਿਪਾਹੀ

ਗੁਰਦਾਸਪੁਰ/ਪਾਕਿਸਤਾਨ (ਜ.ਬ) - ਪਾਕਿਸਤਾਨ ਦੇ ਵਜੀਰੀਸਤਾਨ ਕਬਾਇਲੀ ਜ਼ਿਲ੍ਹੇ ਦੇ ਬੀਰਮਲ ਇਲਾਕੇ ’ਚ ਮੰਗਲਵਾਰ-ਬੁੱਧਵਾਰ ਦੀ ਰਾਤ ਅੱਤਵਾਦੀਆਂ ਅਤੇ ਪਾਕਿਸਤਾਨ ਸੈਨਾ ਵਿਚ ਮੁਕਾਬਲਾ ਹੋਇਆ। ਇਸ ਮੁਕਾਬਲੇ ਵਿਚ ਪਾਕਿਸਤਾਨ ਸੈਨਾ ਦਾ ਇਕ ਮੇਜ਼ਰ ਅਤੇ ਇਕ ਸਿਪਾਹੀ ਮਾਰਿਆ ਗਿਆ, ਜਦਕਿ ਦੋ ਅੱਤਵਾਦੀ ਵੀ ਮਾਰੇ ਗਏ।

ਸੂਤਰਾਂ ਅਨੁਸਾਰ ਬੀਰਮਲ ਇਲਾਕੇ ’ਚ ਅੰਗੂਰ ਅੱਡਾ ਇਲਾਕੇ ’ਚ ਇਕ ਸੂਚਨਾ ਦੇ ਆਧਾਰ ’ਤੇ ਇਹ ਮੁਕਾਬਲਾ ਹੋਇਆ। ਇਸ ਵਿਚ ਟੋਬਾ ਟੇਕ ਸਿੰਘ ਵਾਸੀ ਸੈਨਾ ਦਾ ਮੇਜ਼ਰ ਸੁਜਾਤ ਹੁਸੈਨ ਅਤੇ ਨਸੀਰਾਬਾਦ ਵਾਸੀ ਸਿਪਾਹੀ ਇਮਰਾਨ ਖਾਨ ਮਾਰੇ ਗਏ। ਮੁਕਾਬਲੇ ’ਚ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਅਜੇ ਤੱਕ ਨਹੀਂ ਹੋਈ।


author

rajwinder kaur

Content Editor

Related News