ਸਰਹੱਦ ਪਾਰ: ਸ਼੍ਰੀ ਰਾਮ ਮੰਦਰ ਸੈਦਪੁਰ ਤੋਂ ਪਾਕਿ ਸਰਕਾਰ ਨੇ ਮੂਰਤੀਆਂ ਨੂੰ ਹਟਾ ਕੇ ਪੂਜਾ ਅਰਚਨਾ ਕਰਨ ’ਤੇ ਲਾਈ ਰੋਕ
Friday, Sep 02, 2022 - 03:00 PM (IST)
ਗੁਰਦਾਸਪੁਰ/ਇਸਲਾਮਾਬਾਦ (ਵਿਨੋਦ) - ਪਾਕਿਸਤਾਨ ਸਰਕਾਰ ਦੇਸ਼ ’ਚ ਘੱਟ ਗਿਣਤੀ ਫਿਰਕੇ ਦੇ ਲੋਕਾਂ ਨੂੰ ਸਮਾਨਤਾ ਦੇ ਅਧਿਕਾਰ ਦੇਣ ਦਾ ਦਾਅਵਾ ਕਰਦੀ ਹੈ ਅਤੇ ਭਾਰਤੀ ਕਸ਼ਮੀਰ ’ਚ ਮਨੁੱਖੀ ਅਧਿਕਾਰਾਂ ਦੇ ਹਨਣ ਦਾ ਸ਼ੋਰ ਮਚਾਉਂਦਾ ਹੈ। ਉਸੇ ਪਾਕਿਸਤਾਨ ਦੀ ਰਾਜਧਾਨੀ ਵਿਚ ਇਕ ਤਾਂ ਸ਼੍ਰੀ ਕ੍ਰਿਸ਼ਨ ਮੰਦਰ ਦਾ ਨਿਰਮਾਣ ਬੀਤੇ ਤਿੰਨ ਸਾਲ ਤੋਂ ਹੋਣ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਹੁਣ ਇਸਲਾਮਾਬਾਦ ਕੋਲ ਪੈਂਦੇ ਸੈਦਪੁਰ ਇਲਾਕੇ ’ਚ ਇਤਿਹਾਸਿਕ ਸ਼੍ਰੀ ਰਾਮ ਮੰਦਰ ’ਚ ਹਿੰਦੂ ਸ਼ਰਧਾਂਲੂਆਂ ਨੂੰ ਪੂਜਾ ਅਰਚਨਾ ਕਰਨ ’ਤੇ ਰੋਕ ਲਗਾ ਦਿੱਤੀ ਗਈ ਹੈ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ਦੇ ਖਾਲਸਾ ਨਗਰ ’ਚ ਵੱਡੀ ਵਾਰਦਾਤ, ਦਿਨ-ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ
ਸੂਤਰਾਂ ਅਨੁਸਾਰ ਸੈਦਪੁਰ ਸਥਿਤ ਭਗਵਾਨ ਸ਼੍ਰੀ ਰਾਮ ਮੰਦਰ ਦਾ ਸਥਾਪਨਾ 16ਵੀਂ ਸਤਾਬਦੀ ’ਚ ਕੀਤੀ ਗਈ ਸੀ। ਇਹ ਹਿੰਦੂ ਫਿਰਕੇ ਦਾ ਤੀਰਥ ਸਥਾਨ ਹੈ। ਸਰਕਾਰ ਵੱਲੋਂ ਇਸ ਮੰਦਰ ’ਚ ਪੂਜਾ ਅਰਚਨਾ ’ਤੇ ਰੋਕ ਲਗਾ ਇਹ ਸਿੱਧ ਕਰਦਾ ਹੈ ਕਿ ਪਾਕਿਸਤਾਨ ਵਿਚ ਧਾਰਮਿਕ ਸਵਤੰਤਰਤਾਂ ਕੇਵਲ ਨਾਮ ਦੀ ਹੈ। ਸੂਤਰਾਂ ਅਨੁਸਾਰ ਸ਼੍ਰੀ ਰਾਮ ਮੰਦਰ ਨੂੰ ਰਾਮ ਕੁੰਡ ਮੰਦਰ ਦੇ ਰੂਪ ’ਚ ਵੀ ਜਾਣਿਆ ਜਾਦਾ ਹੈ। ਸੈਦਪੁਰ ਦਾ ਇਹ ਸ਼੍ਰੀ ਰਾਮ ਮੰਦਰ ਭਗਵਾਨ ਸ਼੍ਰੀ ਰਾਮ ਨੂੰ ਸਮਰਪਿਤ ਹੈ। ਹਿੰਦੂਆਂ ਵਿਚ ਮਾਨਤਾ ਹੈ ਕਿ ਭਗਵਾਨ ਸ਼੍ਰੀ ਰਾਮ ਵੱਲੋਂ ਆਪਣੇ 14 ਸਾਲ ਦੇ ਬਨਵਾਸ ਕਾਲ ਦੌਰਾਨ ਆਪਣੇ ਪਰਿਵਾਰ ਦੇ ਨਾਲ ਇਸ ਸਥਾਨ ’ਤੇ ਵੀ ਰਹੇ ਸੀ। ਇਹ ਮੰਦਰ 16ਵੀਂ ਸਤਾਬਦੀ ਵਿਚ ਬਣਿਆ ਸੀ। ਇਸ ਮੰਦਰ ਦੇ ਕੰਪਲੈਕਸ ’ਚ ਇਕ ਤਾਲਾਬ ਅਤੇ ਇਕ ਵਿਸ਼ਾਲ ਧਰਮਸ਼ਾਲਾ ਵੀ ਹੈ। ਸਰਕਾਰ ਵੱਲੋਂ ਇਸ ਸ਼੍ਰੀ ਰਾਮ ਮੰਦਰ ਤੋਂ ਬਿਨਾਂ ਕਿਸੇ ਨੋਟਿਸ ਦੇ ਮੂਰਤੀਆਂ ਨੂੰ ਹਟਾ ਦਿੱਤਾ ਗਿਆ ਹੈ ਅਤੇ ਹੁਣ ਇਹ ਸੈਰ ਸਪਾਟਾ ਸਥਾਨ ਲਿਖ ਦਿੱਤਾ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ: ਮਾਣ ਵਾਲੀ ਗੱਲ, ਰੂਹਬਾਨੀ ਕੌਰ ਨੂੰ ਯੂਨੀਵਰਸਿਟੀ ਆਫ਼ ਟੋਰਾਂਟੋ ਤੋਂ ਮਿਲੀ 1 ਕਰੋੜ ਤੋਂ ਵੱਧ ਦੀ ਸਕਾਲਿਰਸ਼ਿਪ