ਸਰਹੱਦ ਪਾਰ : ਪਾਕਿਸਤਾਨ ’ਚ ਮਿਲਿਆ ਪੋਲਿਓ ਦਾ ਇਕ ਹੋਰ ਕੇਸ, ਪੀੜਤ ਬੱਚਿਆਂ ਦੀ ਗਿਣਤੀ ਹੋਈ 11

06/25/2022 3:00:36 PM

ਗੁਰਦਾਸਪੁਰ/ਪਾਕਿਸਤਾਨ (ਵਿਨੋਦ) - ਪਾਕਿਸਤਾਨ ਦੇ ਉੱਤਰੀ ਵਜੀਰੀਸਤਾਨ ’ਚ ਪੋਲਿਓ ਦਾ ਇਕ ਹੋਰ ਕੇਸ ਮਿਲਣ ਨਾਲ ਪਾਕਿਸਤਾਨ ’ਚ ਮੌਜੂਦਾ ਸਾਲ ’ਚ ਪੋਲਿਓ ਦੇ ਕੇਸਾਂ ਦੀ ਗਿਣਤੀ 11 ਹੋ ਗਈ ਹੈ। ਦੱਸ ਦੇਈਏ ਕਿ ਬੀਤੇ ਸਾਲ 2021 ਵਿਚ ਪਾਕਿਸਤਾਨ ’ਚ ਕੇਵਲ ਇਕ ਕੇਸ ਮਿਲਿਆ ਸੀ। ਇਸ ਸਮੇਂ ਵਿਸ਼ਵ ’ਚ ਅਫਗਾਨਿਸਤਾਨ, ਮੋਜਾਮਬੀ ਅਤੇ ਮਲਾਵੀਂ ਦੇ ਇਲਾਵਾ ਪਾਕਿਸਤਾਨ ਦੇਸ਼ ਹੈ, ਜਿੱਥੇ ਪੋਲਿਓ ਦੇ ਕੇਸ ਮਿਲ ਰਹੇ ਹਨ। ਇਨ੍ਹਾਂ ਵਿਚੋਂ ਅੱਠ ਕੇਵਲ ਮੀਰ ਅਲੀ ਇਲਾਕੇ ’ਚੋਂ ਮਿਲੇ ਹਨ। ਪੋਲਿਓ ਬੀਮਾਰੀ ਦਾ ਤਾਜ਼ਾ ਸ਼ਿਕਾਰ ਅੱਠ ਸਾਲ ਦਾ ਮੁੰਡਾ ਹੈ। ਇਹ ਵੀ ਮੀਰ ਅਲੀ ਕਸਬੇ ਦਾ ਰਹਿਣ ਵਾਲਾ ਹੈ।


rajwinder kaur

Content Editor

Related News