ਪਾਕਿ ’ਚ ‘ਭੀਖ ਮੰਗਣਾ’ 42 ਅਰਬ ਡਾਲਰ ਦਾ ਕਾਰੋਬਾਰ
Saturday, Nov 22, 2025 - 11:39 PM (IST)
ਗੁਰਦਾਸਪੁਰ/ਇਸਲਾਮਾਬਾਦ, (ਵਿਨੋਦ)– ਪਾਕਿਸਤਾਨ ’ਚ ਭੀਖ ਮੰਗਣ ਦਾ ਕੰਮ ਤੇਜ਼ੀ ਨਾਲ ਵਧ ਰਿਹਾ ਹੈ। ਦੇਸ਼ ਵਿਚ ਵੱਡੀ ਆਬਾਦੀ ਇਸ ਕਾਰੋਬਾਰ ਵਿਚ ਸ਼ਾਮਲ ਹੈ। ਉਨ੍ਹਾਂ ਦੇ ਨੈੱਟਵਰਕ ਸਿਰਫ਼ ਪਾਕਿਸਤਾਨ ਤਕ ਹੀ ਨਹੀਂ ਸਗੋਂ ਦੁਨੀਆ ਭਰ ਦੇ ਕਈ ਦੇਸ਼ਾਂ ਵਿਚ ਫੈਲੇ ਹੋਏ ਹਨ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਸ਼ਾਹਬਾਜ਼ ਸ਼ਰੀਫ ਦੇ ਕਾਰਜਕਾਲ ਦੌਰਾਨ ਪਾਕਿਸਤਾਨ ਵਿਚ ‘ਭੀਖ ਮੰਗਣਾ’ ਹੁਣ 42 ਅਰਬ ਡਾਲਰ ਦਾ ਉਦਯੋਗ ਬਣ ਗਿਆ ਹੈ। ਇਸ ਉਦਯੋਗ ’ਚ ਸ਼ਾਮਲ ਲੋਕਾਂ ਦੀ ਗਿਣਤੀ ਵੀ 40 ਲੱਖ ਨੂੰ ਪਾਰ ਕਰ ਗਈ ਹੈ।
