ਸਰਹੱਦ ਪਾਰ: ਪਾਕਿ ਦੀ ਖੁਫੀਆ ਏਜੰਸੀ ISI ਨੇ ਸ਼ੁਰੂ ਕੀਤਾ ਆਪ੍ਰੇਸ਼ਨ ਹੈਦਰਾਬਾਦ, ਮਿਲੇਗੀ ਖ਼ਾਸ ਜਾਣਕਾਰੀ

09/25/2021 10:55:53 AM

ਗੁਰਦਾਸਪੁਰ/ਪਾਕਿਸਤਾਨ (ਜ.ਬ.) - ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਨੇ ਕੁੜੀਆਂ ਦੇ ਮਾਧਿਅਮ ਨਾਲ ਭਾਰਤੀ ਸੈਨਾ ਦੇ ਜਵਾਨਾਂ ਤੋਂ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰਨ ਲਈ ਆਪ੍ਰੇਸ਼ਨ ਹੈਦਰਾਬਾਦ ਸ਼ੁਰੂ ਕੀਤਾ ਹੈ। ਇਸ ਵਿਸ਼ੇਸ਼ ਆਪ੍ਰੇਸ਼ਨ ਲਈ ਪਾਕਿਸਤਾਨ ਦੀ ਇਸ ਏਜੰਸੀ ਨੇ ਹੈਦਰਾਬਾਦ ਤੇ ਰਾਵਲਪਿੰਡੀ ’ਚ ਇਹ ਕਾਲ ਸੈਂਟਰ ਸ਼ੁਰੂ ਕੀਤੇ ਹਨ, ਜਿਨ੍ਹਾਂ ਦਾ ਨਾਂ ਕੇਵਲ ਭਾਰਤੀ ਸੈਨਿਕਾਂ ਜਾਂ ਸੈਨਿਕ ਅਧਿਕਾਰੀਆਂ ਨੂੰ ਆਪਣੇ ਜਾਲ ’ਚ ਫਸਾ ਕੇ ਉਨ੍ਹਾਂ ਤੋਂ ਪਾਕਿਸਤਾਨ ਲਈ ਜਾਸੂਸੀ ਕਰਨ ਲਈ ਤਿਆਰ ਕਰਨਾ ਹੈ।

ਪੜ੍ਹੋ ਇਹ ਵੀ ਖ਼ਬਰ - ਬਟਾਲਾ : ਵਿਦੇਸ਼ ’ਚ ਰਹਿੰਦੀ ਫੇਸਬੁੱਕ ਫਰੈਂਡ ਵਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਟਿਕਟਾਕ ਸਟਾਰ ਨੇ ਖਾਧਾ ਜ਼ਹਿਰ

ਭਾਰਤੀ ਖੁਫੀਆ ਏਜੰਸੀਆਂ ਵੱਲੋਂ ਸੈਨਾ ਹੈੱਡਕੁਆਰਟਰ ਦੇ ਮਾਧਿਅਮ ਨਾਲ ਸਾਰੇ ਸੈਨਿਕ ਛਾਉਣੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਆਈ. ਐੱਸ. ਆਈ. ਵੱਲੋਂ ਸ਼ੁਰੂ ਇਸ ਆਪ੍ਰੇਸ਼ਨ ਹੈਦਰਾਬਾਦ ’ਚ ਭਾਰਤੀ ਸੈਨਿਕਾਂ ਨਾਲ ਸ਼ੋਸਲ ਮੀਡੀਆ ਦੇ ਮਾਧਿਅਮ ਨਾਲ ਸੰਪਰਕ ਕਰਨ ਲਈ ਕਰਾਚੀ, ਹੈਦਰਾਬਾਦ ਤੇ ਰਾਵਲਪਿੰਡੀ ਸ਼ਹਿਰਾਂ ਤੋਂ ਬਹੁਤ ਸੁੰਦਰ ਕੁੜੀਆਂ ਦੀ ਚੋਣ ਕੀਤੀ ਗਈ ਹੈ। ਇਹ ਕੁੜੀਆਂ ਆਪਣੇ-ਆਪ ਨੂੰ ਹਿੰਦੂ ਦੱਸਦੀਆਂ ਹਨ ਤੇ ਇਹ ਕਹਿੰਦੀਆਂ ਹਨ ਕਿ ਉਹ ਭਾਰਤ ਦੇ ਕਿਸੇ ਸ਼ਹਿਰ ਤੋਂ ਬੋਲ ਰਹੀ ਹੈ। ਇਹ ਲੜਕੀਆਂ ਹਿੰਦੀ ਤੇ ਪੰਜਾਬੀ ਬੋਲਦੀਆਂ ਹਨ ਅਤੇ ਮੱਥੇ ’ਤੇ ਬਿੰਦੀ ਅਤੇ ਹੱਥ ’ਚ ਮੌਲੀ ਬੰਨ੍ਹ ਕੇ ਰੱਖੀ ਹੈ ਤਾਂ ਕਿ ਇਹ ਹਿੰਦੂ ਲੱਗਣ। ਇਸ ਤਰ੍ਹਾਂ ਪਿੱਛੇ ਕੰਧ ’ਤੇ ਕਿਸੇ ਹਿੰਦੂ ਦੇਵੀ-ਦੇਵਤਾ ਦੀ ਫੋਟੋ ਵੀ ਲਾ ਕੇ ਰੱਖੀ ਹੈ।

ਪੜ੍ਹੋ ਇਹ ਵੀ ਖ਼ਬਰ - ਪ੍ਰੀਖਿਆਰਥੀਆਂ ਨੂੰ ਲੱਗਾ ਵੱਡਾ ਝਟਕਾ : ਪੰਜਾਬ ਪੁਲਸ ਹੈੱਡ ਕਾਂਸਟੇਬਲ ਦੀ ਭਰਤੀ ਪ੍ਰੀਖਿਆ ਹੋਈ ਰੱਦ

ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਨੇ ਆਪਣੀਆਂ ਸੈਨਿਕ ਛਾਉਣੀਆਂ ’ਚ ਇਨ੍ਹਾਂ ਕੁੜੀਆਂ ਲਈ ਕਾਲ ਸੈਂਟਰ ਸਥਾਪਿਤ ਕੀਤੇ ਹਨ ਤੇ ਇਕ ਕੁੜੀ ਦਿਨ’ਚ 40 ਤੋਂ 50 ਭਾਰਤੀ ਸੈਨਿਕਾਂ ਨਾਲ ਸੰਪਰਕ ਕਰਦੀ ਹੈ। ਬੇਸ਼ੱਕ ਜ਼ਿਆਦਾਤਰ ਭਾਰਤੀ ਸੈਨਿਕ ਹੁਣ ਇਸ ਹਨੀਟ੍ਰੈਪ ਮਾਮਲੇ ਨੂੰ ਸਮਝ ਚੁੱਕੇ ਹਨ ਪਰ ਫਿਰ ਵੀ ਕੁਝ ਸੈਨਿਕ ਇਨ੍ਹਾਂ ਕੁੜੀਆਂ ਦੇ ਚੁੰਗਲ ’ਚ ਆ ਜਾਦੇ ਹਨ। ਇਹ ਫੇਸਬੁੱਕ, ਵਟਸਐਪ, ਇੰਸਟਾਗ੍ਰਾਮ, ਈ-ਮੇਲ ਸਮੇਤ ਹੋਰ ਸ਼ੋਸਲ ਮੀਡੀਆ ਸਾਧਨਾਂ ਦਾ ਪ੍ਰਯੋਗ ਕਰਦੀ ਹੈ ਤੇ ਜ਼ਿਆਦਾਤਰ ਕੁੜੀਆਂ ਬੁਆਏ ਕਟ ਹਨ। ਕਿਸੇ ਵੀ ਤਰ੍ਹਾਂ ਨਾਲ ਨਹੀਂ ਲੱਗਦਾ ਕਿ ਇਹ ਕੁੜੀਆਂ ਮੁਸਲਿਮ ਹਨ। 

ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ

ਸੂਤਰਾਂ ਅਨੁਸਾਰ ਇਹ ਕੁੜੀਆਂ ਪਹਿਲਾਂ ਮਾਮੂਲੀ ਹੱਸੀ ਮਜ਼ਾਕ, ਛੇੜਛਾੜ ਨਾਲ ਗੱਲ ਸ਼ੁਰੂ ਕਰਦੀਆਂ ਹਨ ਤੇ ਆਪਣੇ ਆਪ ਨੂੰ ਨਰਸ, ਅਧਿਆਪਕਾ, ਆਰਮੀ ਅਫ਼ਸਰ ਦੀ ਕੁੜੀ ਆਦਿ ਦੱਸਦੀਆਂ ਹਨ ਤੇ ਹੌਲੀ-ਹੌਲੀ ਭਾਰਤੀ ਸੈਨਿਕ ਜਵਾਨ ਤੋਂ ਭਾਰਤੀ ਸੈਨਿਕ ਛਾਉਣੀਆਂ ਦੀ ਲੋਕੇਸ਼ਨ ਸਮੇਤ ਫੋਟੋ ਆਦਿ ਦੀ ਮੰਗ ਕਰਦੀ ਹੈ। ਇਨ੍ਹਾਂ ਕੁੜੀਆਂ ਦਾ ਆਈ. ਐੱਸ. ਆਈ. ਨੇ ਫੇਕ ਨਾਂ ’ਤੇ ਭਾਰਤੀ ਐਡਰੈੱਸ ਨਾਲ ਆਈ. ਡੀ. ਬਣਾ ਰੱਖੀ ਹੈ। ਕਈ ਵਾਰ ਤਾਂ ਇਹ ਕੁੜੀਆਂ ਆਪਣੇ-ਆਪ ਨੂੰ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ ਆਦਿ ’ਚ ਰਹਿਣ ਵਾਲੀ ਭਾਰਤੀ ਕੁੜੀ ਦੱਸਦੀਆਂ ਹਨ। ਸੂਤਰਾਂ ਅਨੁਸਾਰ ਭਾਰਤੀ ਖੁਫੀਆ ਏਜੰਸੀਆਂ ਨੇ ਸੈਨਾ ਨੂੰ 20 ਤੋਂ ਜ਼ਿਆਦਾ ਅਜਿਹੀ ਆਈ. ਡੀ. ਦੀ ਸੂਚੀ ਵੀ ਭੇਜੀ ਹੈ, ਜਿਨ੍ਹਾਂ ਨਾਲ ਇਹ ਕੁੜੀਆਂ ਚੈਟਿੰਗ ਕਰਦੀਆਂ ਹਨ।

ਪੜ੍ਹੋ ਇਹ ਵੀ ਖ਼ਬਰ - ਮੌਤ ਤੋਂ ਡੇਢ ਮਹੀਨੇ ਬਾਅਦ ਕਬਰ ’ਚੋਂ ਕੱਢਣੀ ਪਈ ਗਰਭਵਤੀ ਦੀ ਲਾਸ਼,ਹੈਰਾਨ ਕਰ ਦੇਵੇਗਾ ਗੁਰਦਾਸਪੁਰ ਦਾ ਇਹ ਮਾਮਲਾ


rajwinder kaur

Content Editor

Related News