ਮਾਇਆ ਨਗਰੀ ਦੀ ਇਹ ਖ਼ੂਬਸੂਰਤ ਬਾਲਾ ਹੈ ਅੰਡਰਵਰਲਡ ਡੌਨ ਦਾਊਦ ਦੀ ਨਵੀਂ ਪ੍ਰੇਮਿਕਾ
Wednesday, Aug 26, 2020 - 08:57 PM (IST)

ਮੁੰਬਈ (ਬਿਊਰੋ) — ਅੰਡਰਵਰਲਡ ਡੌਨ ਤੇ ਸਿਨੇਮਾ ਦਾ ਰਿਸ਼ਤਾ ਕਾਫ਼ੀ ਗਹਿਰਾ ਰਿਹਾ ਹੈ। ਮੋਸਟ ਵਾਂਟੇਡ ਡੌਨ ਦਾਊਦ ਇਬ੍ਰਾਹਿਮ ਦਾ ਨਾਂ ਬਾਲੀਵੁੱਡ ਦੀਆਂ ਕਈ ਹਸੀਨਾਵਾਂ ਨਾਲ ਜੁੜ ਚੁੱਕਾ ਹੈ। ਕਿਹਾ ਜਾਂਦਾ ਹੈ ਕਿ ਦਾਊਦ ਨੇ ਆਪਣੀ ਪਹੁੰਚ ਦੇ ਦਮ 'ਤੇ ਇਸ ਨੇ ਕਈ ਵੱਡੀਆਂ ਫ਼ਿਲਮਾਂ 'ਚ ਕਿਰਦਾਰ ਦਿਵਾਇਆ। ਹੁਣ ਦਾਊਦ ਦਾ ਨਾਂ ਪਾਕਿਸਤਾਨ ਦੀ ਅਦਾਕਾਰਾ 'ਗਲੈਮਰਸ ਗਰਲ' ਮਹਵਿਸ਼ ਹਯਾਤ ਨਾਲ ਜੁੜ ਰਿਹਾ ਹੈ। ਪਿਛਲੇ ਸਾਲ ਮੇਹਸ਼ਿਵ ਹਯਾਤ ਨੂੰ ਪਾਕਿਸਤਾਨ ਦੇ ਨਾਗਰਿਕ ਪੁਰਸਕਾਰਾਂ 'ਚ ਇਕ ਤਮਗਾ-ਏ-ਇਮਿਤਆਜ਼ ਨਾਲ ਨਵਾਜਿਆ ਗਿਆ ਸੀ।
ਮਹਵਿਸ਼ ਹਯਾਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਚ ਇੱਕ ਆਈਟਮ ਨੰਬਰ ਕੀਤਾ ਸੀ। ਮਹਵਿਸ਼ ਦੀ ਉਮਰ 37 ਸਾਲ ਹੈ, ਉਹ ਦਾਊਦ ਤੋਂ 27 ਸਾਲ ਛੋਟੀ ਹੈ। ਆਪਣੇ ਲੁੱਕ ਲਈ ਜਾਣੀ ਜਾਣ ਵਾਲੀ ਹਯਾਤ ਪਾਕਿਸਤਾਨ ਦੀ ਇੱਕ ਟੌਪ ਸਿੰਗਿੰਗ ਸਟਾਰ ਵੀ ਹੈ ਅਤੇ ਅਕਸਰ ਵੱਡੀਆਂ ਹਸਤੀਆਂ ਦੇ ਪ੍ਰੋਗਰਾਮਾਂ ਨੂੰ ਹੋਸਟ ਕਰਦੀ ਹੈ।
ਮਹਵਿਸ਼ ਨੂੰ 'ਗੈਂਗਸਟਰ ਗੁੱਡੀਆ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਮਹਵਿਸ਼ ਹਯਾਤ 'ਬਿੱਲੀ' ਦੇ ਨਾਂ ਨਾਲ ਵੀ ਮਸ਼ਹੂਰ ਹੈ ਕਿਉਂਕਿ ਮਹਵਿਸ਼ ਨੇ ਸਾਲ 2014 'ਚ ਆਈ ਫ਼ਿਲਮ 'ਨਾ ਮਾਲੂਮ ਅਫਰਾਦ' 'ਚ 'ਬਿੱਲੀ' ਦਾ ਕਿਰਦਾਰ ਨਿਭਾਇਆ ਸੀ।
ਮਹਵਿਸ਼ ਹਯਾਤ ਨੇ ਸਾਲ 2009 'ਚ ਆਈ ਫ਼ਿਲਮ 'ਇੰਸ਼ਾਅੱਲ੍ਹਾ', 2015 'ਜਵਾਨੀ ਫਿਰ ਨਹੀਂ ਆਨੀ', 2016 'ਐਕਟਰ ਇਨ ਲਾਅ', 2016 'ਚ ਆਈ 'ਟੀਮ', 2017 'ਪੰਜਾਬ ਨਹੀਂ ਜਾਉਂਗੀ' ਅਤੇ ਸਾਲ 2018 'ਚ 'ਜਵਾਨੀ ਫਿਰ ਨਹੀਂ ਆਨੀ 2' ਵਰਗੀਆਂ ਫ਼ਿਲਮਾਂ 'ਚ ਕੰਮ ਕਰ ਚੁੱਕੀ ਹੈ।
ਕਿਹਾ ਜਾਂਦਾ ਹੈ ਕਿ ਦਾਊਦ ਪਾਕਿਸਤਾਨ ਦੀ ਫ਼ਿਲਮ ਇੰਡਸਟਰੀ ਨੂੰ ਫੰਡ ਕਰਦਾ ਹੈ। ਉਸ ਦੇ ਕਰਾਚੀ ਅਤੇ ਲਾਹੌਰ 'ਚ ਕਈ ਵੱਡੇ ਪ੍ਰੋਡਿਊਸਰ ਤੇ ਡਾਇਰੈਕਟਰ ਨਾਲ ਸਬੰਧ ਹਨ। ਹਯਾਤ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਟਰੋਲ ਕੀਤਾ ਜਾ ਰਿਹਾ ਹੈ। ਟਵਿੱਟਰ 'ਤੇ ਟਰੋਲ ਕੀਤੇ ਜਾਣ ਤੋਂ ਬਾਅਦ ਹਯਾਤ ਨੇ ਕਿਹਾ ਕਿ ਉਸ ਦੇ ਖ਼ਿਲਾਫ਼ ਸਾਜਿਸ਼ ਕੀਤੀ ਜਾ ਰਹੀ ਹੈ।