ਸਰਹੱਦ ਪਾਰ: ਗੈਂਗਰੇਪ ਦੀ ਸ਼ਿਕਾਰ ਕੁੜੀ ਦਾ ਭਰਾ ਨੇ ਗੋਲੀ ਮਾਰ ਕੀਤਾ ਕਤਲ

Tuesday, Feb 08, 2022 - 02:43 PM (IST)

ਸਰਹੱਦ ਪਾਰ: ਗੈਂਗਰੇਪ ਦੀ ਸ਼ਿਕਾਰ ਕੁੜੀ ਦਾ ਭਰਾ ਨੇ ਗੋਲੀ ਮਾਰ ਕੀਤਾ ਕਤਲ

ਗੁਰਦਾਸਪੁਰ (ਜ. ਬ.) - ਗੈਂਗਰੇਪ ਦੀ ਸ਼ਿਕਾਰ ਕੁੜੀ ਦੀ ਉਸ ਦੇ ਭਰਾ ਨੇ ਇਸ ਲਈ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਕਿਉਂਕਿ ਪੁਲਸ ਪ੍ਰਭਾਵਸ਼ਾਲੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾ ਜ਼ਿਲ੍ਹਾ ਸਰਗੋਧਾ ਦੇ ਪਿੰਡ ਮਹਿਕ ਲੁਡਕਾ ’ਚ ਇਕ 24 ਸਾਲਾਂ ਕੁੜੀ ਨਾਲ ਪਿੰਡ ਦੇ ਹੀ ਇਕ ਪ੍ਰਭਾਵਸ਼ਾਲੀ ਪਰਿਵਾਰ ਦੇ 4 ਲੋਕਾਂ ਨੇ ਗੈਂਗਰੇਪ ਕੀਤਾ ਸੀ। 

ਪੜ੍ਹੋ ਇਹ ਵੀ ਖ਼ਬਰ - ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਇਕੋ ਘਰ ਵਿਆਹੇ ਦੋ ਸਕੇ ਭਰਾਵਾਂ ਦੀ ਇਕੱਠਿਆਂ ਮੌਤ (ਤਸਵੀਰਾਂ)

ਇਸ ਸਬੰਧੀ ਪੁਲਸ ਦੇ ਕੋਲ ਸ਼ਿਕਾਇਤ ਹੋਣ ਦੇ ਬਾਵਜੂਦ ਪੁਲਸ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ ਸੀ। ਇਸ ਗੱਲ ਤੋਂ ਦੁਖੀ ਹੋ ਕੇ ਪੀੜਤਾ ਦੇ ਭਰਾ ਨੇ ਆਪਦੀ ਭੈਣ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਪੀੜਤਾ ਦੇ ਭਰਾ ਨੂੰ ਗ੍ਰਿਫ਼ਤਾਰ ਕਰ ਲਿਆ।

ਪੜ੍ਹੋ ਇਹ ਵੀ ਖ਼ਬਰ - ਸ਼ਰਮਨਾਕ : ਟੌਫੀ ਦੇਣ ਦੇ ਬਹਾਨੇ 5 ਸਾਲਾ ਬੱਚੇ ਨੂੰ ਕੁਆਰਟਰ ’ਚ ਲਿਜਾ ਕੀਤਾ ਕੁਕਰਮ


author

rajwinder kaur

Content Editor

Related News