ਚੀਨ-ਪਾਕਿ ਆਰਥਿਕ ਗਲਿਆਰਾ ਮਾਮਲੇ ''ਚ ਭੜਕੇ ਪਾਕਿ ਨੇ ਭਾਰਤ ''ਤੇ ਲਾਏ ਦੋਸ਼

02/17/2017 1:57:15 PM

ਇਸਲਾਮਾਬਾਦ— ਭਾਰਤ ''ਤੇ ਦੋਸ਼ ਲਾਉਣ ਵਾਲੇ ਆਪਣੇ ਪੁਰਾਣੇ ਸੁਭਾਅ ਨੂੰ ਦੁਹਰਾਉਂਦੇ ਹੋਏ ਪਾਕਿ ਨੇ ਇਕ ਵਾਰ ਫਿਰ ਭਾਰਤ ''ਤੇ ਗੰਭੀਰ ਦੋਸ਼ ਲਾਉਦੇ ਹੋਏ ਕਿਹਾ ਕਿ ਭਾਰਤ ਵੱਲੋਂ ਚੀਨ-ਪਾਕਿ ਆਰਥਿਕ ਗਲਿਆਰੇ ਦੀਆਂ ਕਾਮਯਾਬੀਆਂ ਦੇ ਰਾਹ ''ਚ ਰੁਕਾਵਟਾਂ ਪੈਦਾ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਭਾਵੇ ਪਾਕਿ ਦਾ ਇਹ ਦੋਸ਼ ਲਾਉਣ ਵਾਲਾ ਰਵੱਈਆ ਭਾਰਤ ਲਈ ਕੋਈ ਨਵੀਂ ਗੱਲ ਨਹੀਂ ਹੈ ਪਰ ਫਿਰ ਵੀ ਪਾਕਿ ਵੱਲੋਂ ਭਾਰਤ ਨੂੰ ਹਰ ਵਾਰੀ ਦੋਸ਼ੀ ਨਜ਼ਰੀਏ ਨਾਲ ਦੇਖਣਾ ਉਸ ਦੀ ਆਪਣੀ ਬੇਸਮਝੀ ਦਾ ਪ੍ਰਤੀਕ ਹੈ। ਭਾਰਤ ਉਪੱਰ ਪਾਕਿਸਤਾਨ ਨੇ ਬੀਤੇ ਵੀਰਵਾਰ ਨੂੰ ਇਲਜ਼ਾਮ ਲਗਾਇਆ ਹੈ ਕਿ ਭਾਰਤ 46 ਅਰਬ ਡਾਲਰ ਦੀ ਲਾਗਤ ਵਾਲੇ ਚੀਨ-ਪਾਕਿਸਤਾਨ ਆਰਥਿਕ ਗਲਿਆਰਾ ਪਰਾਜੈਕਟ (ਸੀ.ਪੀ.ਈ.ਸੀ) ਨੂੰ ਅਸਫਲ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨਫੀਸ ਜ਼ਕਰੀਆ ਨੇ ਆਪਣੀ ਹਫ਼ਤਾਵਰ ਪ੍ਰੈਸ ਕਾਨਫਰੰਸ ''ਚ ਕਿਹਾ , ਅਸੀਂ ਭਾਰਤ (ਸਰਕਾਰ) ਦੀ ਸੀ.ਪੀ.ਈ.ਸੀ. ਨੂੰ ਅਸਫਲ ਕਰਨ ਦੀ ਯੋਜਨਾ ਤੋਂ ਜਾਣੂ ਹਾਂ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਪਾਕਿਸਤਾਨ ''ਚ ਦਖ਼ਲ-ਅੰਦਾਜ਼ੀ ਕੋਈ ਛੁਪੀ ਗੱਲ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਪੰਰਮਾਣੂ ਹਥਿਆਰ ਦੱਖਣ ਏਸ਼ੀਆ ਦੀ ਸ਼ਾਂਤੀ ਲਈ ਵੱਡਾ ਖ਼ਤਰਾ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਵੱਲੋਂ ਵੱਡੇ ਪੱਧਰ ''ਤੇ ਹਥਿਆਰਾਂ ਦੀ ਖਰੀਦ ਖੇਤਰ ''ਚ ਅਸਥਿਰਤਾ ਪੈਦਾ ਕਰ ਸਕਦੀ ਹੈ।

ਜ਼ਕਰੀਆ ਦੇ ਅਨੁਸਾਰ, ਬਲੋਚਿਸਤਾਨ ਦੇ ਕਥਿਤ ਭਾਰਤੀ ਜਾਸੂਸ ਕੁਲਭੂਸ਼ਣ ਯਾਦਵ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਸੀ.ਪੀ.ਈ.ਸੀ ਦੇ ਕੰਮ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਦੇ ਤਹਿਤ ਪਾਕਿ ''ਚ ਪ੍ਰਵੇਸ਼ ਕਰਵਾਇਆ ਗਿਆ ਸੀ। ਜ਼ਕਰੀਆ ਦਾ ਦਾਅਵਾ ਹੈ ਕਿ ਆਪ ਕੁਲਭੂਸ਼ਣ ਨੇ ਇਹ ਗੱਲ ਮੰਨੀ ਹੈ। ਜ਼ਕਰੀਆ ਨੇ ਕਿਹਾ ਕਿ ਆਰਥਿਕ ਪਰਾਜੈਕਟ ਸੀ.ਪੀ.ਈ.ਸੀ. ਨਾਲ ਸਿਰਫ ਪਾਕਿਸਤਾਨ ਨੂੰ ਹੀ ਨਹੀਂ ਸਗੋਂ ਪੂਰੇ ਖੇਤਰ ਨੂੰ ਲਾਭ ਹੋਵੇਗਾ ਪਰ ਬਲੋਚਿਸਤਾਨ, ਗਿਲਗਿਤ ''ਚ ਇਸ ਪਰਾਜੈਕਟ ਦੀ ਪਾਕਿ ਨਾਗਰਿਕਾਂ ਵੱਲੋਂ ਕੀਤੀ ਜਾ ਰਹੀ ਵਿਰੋਧਤਾ ਬਾਰੇ ਉਨ੍ਹਾਂ ਨੇ ਕੋਈ ਟਿੱਪਣੀ ਨਹੀਂ ਕੀਤੀ।


Related News