ਬੇਨਜ਼ੀਰ ਦੀ ਧੀ ਨੇ ਸਿਆਸਤ ’ਚ ਰੱਖਿਆ ਕਦਮ, ਕਿਹਾ ‘ਪ੍ਰਧਾਨ ਮੰਤਰੀ ਇਮਰਾਨ ਦਾ ਸਮਾਂ ਹੋ ਗਿਆ ਹੈ ਪੂਰਾ’

Tuesday, Dec 01, 2020 - 03:36 PM (IST)

ਪਾਕਿਸਤਾਨ (ਬਿਊਰੋ) - ਪਾਕਿਸਤਾਨ ਵਿਚ ਵਿਰੋਧੀ ਧਿਰ ਦੀਆਂ ਰੈਲੀਆਂ ’ਚੋਂ ਸਿਆਸਤ ਦਾ ਭੁਚਾਲ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਧੀ ਆਸਿਫਾ ਵੀ ਹੁਣ ਸਿਆਸਤ ’ਚ ਸ਼ਾਮਲ ਹੋ ਗਈ ਹੈ। ਆਸਿਫਾ ਨੇ ਸੋਮਵਾਰ ਨੂੰ ਮੁਲਤਾਨ ਵਿੱਚ ਪਾਕਿਸਤਾਨ ਡੈਮੋਕਰੇਟਿਕ ਮੂਵਮੈਂਟ (ਪੀਡੀਐਮ) ਦੀ ਰੈਲੀ ਵਿੱਚ ਇਮਰਾਨ ਸਰਕਾਰ ਖ਼ਿਲਾਫ਼ ਬੋਲਦੇ ਹੋਏ ਕਿਹਾ ਕਿ ‘ ਹੁਣ ਉਹ ਸਮਾਂ ਆ ਗਿਆ ਹੈ, ਜਦੋਂ ਦੇਸ਼ ਦੀ ਸੱਤਾ ਵਿੱਚ ਚੁਣੀ ਹੋਈ ਸਰਕਾਰ ਨੂੰ ਘਰ ਭੇਜਿਆ ਜਾਵੇਗਾ। ਅਸੀਂ ਸਾਰੇ ਇਮਰਾਨ ਨੂੰ ਚੁਣੇ ਗਏ ਪ੍ਰਧਾਨ ਮੰਤਰੀ ਵਜੋਂ ਚੁਣਿਆ ਗਿਆ, ਨਹੀਂ ਮੰਨਦੇ। ਆਸਿਫਾ ਦਾ ਭਰਾ ਬਿਲਾਵਲ ਭੁੱਟੋ ਜ਼ਰਦਾਰੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦਾ ਚੇਅਰਮੈਨ ਹੈ। ਉਹ ਪਿਛਲੇ ਹਫ਼ਤੇ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ।

ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸਤਰ ਅਨੁਸਾਰ : ਲੂਣ ਦੀ ਵਰਤੋਂ ਨਾਲ ਜਾਣੋਂ ਕਿਉ ਜਲਦੀ ਅਮੀਰ ਹੋ ਜਾਂਦੇ ਹਨ ਲੋਕ!

ਮੰਨਿਆ ਜਾ ਰਿਹਾ ਹੈ ਕਿ ਭਰਾ ਦੀ ਮਦਦ ਕਰਨ ਲਈ ਆਸਿਫਾ ਪਹਿਲੀ ਵਾਰ ਕਿਸੇ ਰਾਜਸੀ ਰੈਲੀ ਵਿੱਚ ਸਰਗਰਮ ਦਿਖਾਈ ਦਿੱਤੀ। ਦੱਸ ਦੇਈਏ ਕਿ ਆਸਿਫਾ ਭੁੱਟੋ ਨੇ ਬ੍ਰਿਟੇਨ ਤੋਂ ਸਿੱਖਿਆ ਹਾਸਲ ਕੀਤੀ ਹੈ ਅਤੇ ਹੁਣ ਉਹ ਪਾਕਿਸਤਾਨ ਦੀ ਸਿਆਸਤ ’ਚ ਸਰਗਰਮ ਹੋ ਗਈ ਹੈ। ਉਸ ਨੇ ਸੋਮਵਾਰ ਨੂੰ ਮੁਲਤਾਨ ਦੀ ਰੈਲੀ ਵਿਚ ਭਾਸ਼ਣ ਵੀ ਦਿੱਤਾ। ਸੋਮਵਾਰ ਨੂੰ ਮੁਲਤਾਲ ਵਿਖੇ ਹੋਈ ਰੈਲੀ ਨੂੰ ਰੋਕਣ ਲਈ ਇਮਰਾਮ ਖਾਨ ਦੀ ਸਰਕਾਰ ਨੇ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ। ਰੈਲੀ ਵਾਲੀ ਜਗ੍ਹਾ ਤੋਂ ਕਈ ਕਿਲੋਮੀਟਰ ਪਹਿਲਾਂ ਬੈਰੀਕੇਡ ਅਤੇ ਕੰਟੇਨਰ ਲਗਾਏ ਗਏ ਸਨ, ਜਿਸ ਦੇ ਬਾਵਜੂਦ ਹਜ਼ਾਰਾਂ ਕਾਰਕੁਨ ਰੈਲੀ ਵਾਲੀ ਥਾਂ 'ਤੇ ਪਹੁੰਚੇ ਹੋਏ ਸਨ। ਇਸ ਮੌਕੇ ਵਿਰੋਧੀ ਧਿਰ ਦੇ ਕਈ ਨੇਤਾਵਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਮਰੀਅਮ ਅਤੇ ਜਮਾਤ-ਏ-ਇਸਲਾਮ ਦੇ ਨੇਤਾ ਮੌਲਾਨਾ ਫਜ਼ਲ-ਉਰ-ਰਹਿਮਾਨ ਵੀ ਇਸ ਰੈਲੀ ਵਿਚ ਸ਼ਾਮਲ ਹੋਏ।

ਪੜ੍ਹੋ ਇਹ ਵੀ ਖ਼ਬਰ - ਚੜ੍ਹਦੀ ਸਵੇਰ ਵਿਆਹ ’ਚ ਖੁਸ਼ੀ ਦੇ ਵਾਜੇ ਵਜਾਉਣ ਜਾ ਰਹਿਆਂ ਦੇ ਆਪਣੇ ਹੀ ਘਰ ਵਿਛੇ ਸੱਥਰ (ਤਸਵੀਰਾਂ)

ਪੀ.ਡੀ.ਐੱਮ. ਕੋਲ ਕੁੱਲ 11 ਵਿਰੋਧੀ ਪਾਰਟੀਆਂ ਹਨ। ਰੈਲੀ ਵਿਚ ਆਸਿਫਾ ਨੇ ਕਿਹਾ ‘ ਇਸਲਾਮਾਬਾਦ ਵਿਚ ਬੈਠੀ ਸਰਕਾਰ ਇਸ ਗਲਤਫ਼ਹਿਮੀ ਵਿਚ ਹੈ ਕਿ ਉਹ ਵਿਰੋਧੀ ਧਿਰ ਨੂੰ ਦਬਾ ਦੇਵੇਗੀ। ਅਸੀਂ ਹਰੇਕ ਜ਼ੁਲਮ ਦੇ ਖ਼ਿਲਾਫ ਆਪਣੀ ਆਵਾਜ਼ ਬੁਲੰਦ ਕਰਾਂਗੇ। ਇਮਰਾਨ ਨੂੰ ਸਿਰਫ਼ ਇਕ ਸੰਦੇਸ਼ ਹੈ ਕਿ ‘ਤੁਹਾਡਾ ਸਮਾਂ ਖ਼ਤਮ ਹੋ ਗਿਆ ਹੈ, ਹੁਣ ਤੁਸੀਂ ਬਿਸਤਰੇ ਆਪਣੇ ਬਿਸਤਰੇ ਬੰਨ੍ਹ ਕੇ ਇਥੋ ਰਵਾਨਾ ਹੋ ਜਾਓ। ਮੇਰੀ ਮਾਂ ਨੇ ਦੇਸ਼ ਲਈ ਕੁਰਬਾਨੀ ਦਿੱਤੀ ਹੈ। ਮੇਰੇ ਪਿਤਾ ਅੱਜ ਵੀ ਸੰਘਰਸ਼ ਕਰ ਰਹੇ ਹਨ। ਆਸਿਫਾ ਨੇ ਇਮਰਾਨ ਨੂੰ ਚੇਤਾਵਨੀ ਦਿੰਦੇ ਕਿਹਾ ‘ਉਹ ਸੋਚਦੇ ਹਨ ਕਿ ਅਸੀਂ ਗ੍ਰਿਫਤਾਰੀਆਂ ਅਤੇ ਅੱਤਿਆਚਾਰਾਂ ਤੋਂ ਡਰ ਜਾਵਾਂਗੇ। ਜੇ ਉਹ ਸਾਡੇ ਭਰਾਵਾਂ ਨੂੰ ਗ੍ਰਿਫਤਾਰ ਕਰਦੇ ਹਨ ਤਾਂ ਅਸੀਂ ਭੈਣਾਂ ਸਰਕਾਰ ਦਾ ਸਾਹਮਣਾ ਕਰ ਸਕਦੀਆਂ ਹਨ।

ਪੜ੍ਹੋ ਇਹ ਵੀ ਖਬਰ - ਭੁੱਲ ਕੇ ਵੀ ਐਤਵਾਰ ਵਾਲੇ ਦਿਨ ਨਾ ਕਰੋ ਇਹ ਕੰਮ, ਨਹੀਂ ਤਾਂ ਹੋ ਸਕਦੀ ਹੈ ਪੈਸੇ ਦੀ ਕਮੀ


rajwinder kaur

Content Editor

Related News