ਸਿੰਧ ਸੂਬੇ ਦੇ ਸਾਬਕਾ ਰਾਜਪਾਲ ਸਮੇਤ ਤਹਿਰੀਕ-ਏ-ਇਨਸਾਫ਼ ਪਾਰਟੀ ਦੇ 7 ਵਰਕਰਾਂ ਤੋਂ ਕੀਤੀ ਜਾਵੇਗੀ ਪੁੱਛਗਿੱਛ
Sunday, May 21, 2023 - 06:41 PM (IST)

ਗੁਰਦਾਸਪੁਰ/ਪਾਕਿਸਤਾਨ (ਵਿਨੋਦ) : ਕਰਾਚੀ ਦੀ ਅੱਤਵਾਦ ਵਿਰੋਧੀ ਅਦਾਲਤ ਦੇ ਜੱਜ ਨੇ ਸਿੰਧ ਸੂਬੇ ਦੇ ਸਾਬਕਾ ਰਾਜਪਾਲ ਇਮਰਾਨ ਇਸਮਾਈਨ, ਜੋ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸੀਨੀਅਰ ਨੇਤਾ ਹਨ, ਨੂੰ ਸੱਤ ਹੋਰ ਨੇਤਾਵਾਂ ਦੇ ਨਾਲ 9 ਮਈ ਨੂੰ ਸਰੋਆਂ ਫੈਜਲਪੁਰ ਹਿੰਸਕ ਪ੍ਰਦਰਸ਼ਨ ਕਰਨ ਸਮੇਤ ਦੋ ਹੋਰ ਮਾਮਲਿਆਂ ਵਿਚ ਪੁਲਸ ਹਿਰਾਸਤ ਵਿਚ ਪੁੱਛਗਿਛ ਦੇ ਲਈ ਭੇਜਣ ਦਾ ਆਦੇਸ਼ ਸੁਣਾਇਆ।
ਇਹ ਵੀ ਪੜ੍ਹੋ- ਮਸਕਟ 'ਚ ਫਸੀ ਔਰਤ ਸੰਤ ਸੀਚੇਵਾਲ ਦੇ ਯਤਨਾਂ ਸਦਕਾ 2 ਮਹੀਨਿਆਂ ਬਾਅਦ ਪਰਤੀ ਘਰ
ਸੂਤਰਾਂ ਅਨੁਸਾਰ ਪੁਲਸ ਨੇ ਸਿੰਧ ਦੇ ਸਾਬਕਾ ਰਾਜਪਾਲ ਨੂੰ ਬੀਤੇ ਦਿਨ ਉਨ੍ਹਾਂ ਦੀ ਕਰਾਚੀ ਸਥਿਤ ਰਿਹਾਇਸ ਤੋਂ ਗ੍ਰਿਫ਼ਤਾਰ ਕੀਤਾ ਸੀ ਅਤੇ ਟੀਪੂ ਸੁਲਤਾਨ ਪੁਲਸ ਸਟੇਸ਼ਨ ਵਿਚ ਦੰਗੇ ਕਰਨ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਸੀ। ਪੁਲਸ ਨੇ ਸਾਬਕਾ ਰਾਜਪਾਲ ਤੋਂ ਦੰਗਿਆਂ ਸਬੰਧੀ ਪੁੱਛਗਿਛ ਦੇ ਲਈ ਸੱਤ ਦਿਨ ਦਾ ਪੁਲਸ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਦੋ ਦਿਨ ਦਾ ਰਿਮਾਂਡ ਦਿੱਤਾ।
ਇਹ ਵੀ ਪੜ੍ਹੋ- ਗੁਰੂਘਰ ਨਤਮਸਤਕ ਹੋਣ ਆਏ ਮੁੰਡਿਆਂ ਨਾਲ ਵਾਪਰਿਆ ਭਾਣਾ, ਸਰੋਵਰ 'ਚ ਡੁੱਬਣ ਕਾਰਨ 2 ਦੀ ਮੌਤ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।