ਅਦਾਲਤ ਦੇ ਹੁਕਮਾਂ ''ਤੇ ਰਿਹਾਅ ਹੋਏ 21 ਹਿੰਦੂ ਮਜ਼ਦੂਰ, ਭੱਠਾ ਮਾਲਕ ਨੇ ਇਕ ਸਾਲ ਤੋਂ ਬਣਾ ਕੇ ਰੱਖੇ ਸਨ ਬੰਦੀ

02/09/2023 4:34:55 PM

ਗੁਰਦਾਸਪੁਰ/ਪਾਕਿਸਤਾਨ (ਵਿਨੋਦ) : ਪਾਕਿਸਤਾਨ ਦੇ ਸਿੰਧ ਸੂਬੇ ਦੇ ਬੋਦਕੀ ਜ਼ਿਲ੍ਹੇ ਦੇ ਖੋਸਕੀ ਕਸਬੇ ’ਚ ਜ਼ਿਲ੍ਹਾ ਤੇ ਸ਼ੈਸਨ ਜੱਜ ਦੇ ਆਦੇਸ਼ ’ਤੇ ਪੁਲਸ ਨੇ ਅਦਾਲਤ ਦੇ ਅਧਿਕਾਰੀਆਂ ਦੇ ਨਾਲ ਇਕ ਇੱਟ ਭੱਠੇ ਤੇ ਛਾਪਾਮਾਰੀ ਕਰਕੇ ਬੀਤੇ ਲਗਭਗ ਇਕ ਸਾਲ ਤੋਂ ਬੰਦੀ ਬਣਾ ਕੇ ਰੱਖੇ 21 ਹਿੰਦੂ ਮਜ਼ਦੂਰਾਂ ਨੂੰ ਰਿਹਾਅ ਕਰਵਾਇਆ। ਇਨ੍ਹਾਂ ਹਿੰਦੂ ਮਜ਼ਦੂਰਾਂ ਨੇ ਇੱਟ ਭੱਠਾ ਮਾਲਕ ਤੋਂ ਕੰਮ ਕਰਨ ਦੇ ਬਦਲੇ ’ਚ ਅਡਵਾਂਸ ਲਿਆ ਸੀ ਪਰ ਸਾਰੀ ਰਾਸ਼ੀ ਅਦਾ ਕਰਨ ਦੇ ਬਾਵਜੂਦ ਇੱਟ ਭੱਠਾ ਮਾਲਕ ਇਨ੍ਹਾਂ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਬੰਦਕ ਬਣਾ ਕੇ ਸਭ ਕੋਲੋਂ ਮੁਫ਼ਤ 'ਚ ਮਜ਼ਦੂਰੀ ਕਰਵਾਉਂਦਾ ਸੀ। 

ਇਹ ਵੀ ਪੜ੍ਹੋ- CBSE ਦੀ ਰਿਪੋਰਟ 'ਚ ਖ਼ੁਲਾਸਾ : ਇਸ ਕਾਰਨ ਅੰਕਾਂ ਤੋਂ ਪਿਛੜ ਰਹੇ ਨੇ ਵਿਦਿਆਰਥੀ, ਦਿੱਤੇ ਖ਼ਾਸ ਸੁਝਾਅ

ਸੂਤਰਾਂ ਅਨੁਸਾਰ ਖੋਸਕੀ ’ਚ ਇਕ ਇੱਟ ਭੱਠਾ ਮਾਲਕ ਲਗਭਗ ਇਕ ਸਾਲ ਪਹਿਲਾਂ ਇਨ੍ਹਾਂ ਹਿੰਦੂ ਭੀਲ ਬਿਰਾਦਰੀ ਦੇ ਮਜ਼ਦੂਰਾਂ ਨੂੰ ਕੁਝ ਪੈਸੇ ਅਡਵਾਂਸ ਦੇ ਕੇ ਭੱਠੇ 'ਤੇ ਕੰਮ ਕਰਵਾਉਣ ਦੇ ਲਈ ਪਰਿਵਾਰਾਂ ਸਮੇਤ ਲੈ ਕੇ ਆਇਆ ਸੀ। ਇਨ੍ਹਾਂ ਮਜ਼ਦੂਰਾਂ ਨੇ ਮਾਲਕ ਤੋਂ ਲਿਆ ਆਪਣਾ ਸਾਰਾ ਅਡਵਾਂਸ ਲਗਭਗ 6 ਮਹੀਨੇ ਪਹਿਲਾਂ ਹੀ ਵਾਪਸ ਕਰ ਦਿੱਤਾ ਸੀ ਪਰ ਇੱਟ ਭੱਠਾ ਮਾਲਕ ਰਾਜਾ ਮੁਹੰਮਦ ਨੇ ਉਸ ਦੇ ਬਾਵਜੂਦ ਇਨ੍ਹਾਂ ਸਾਰੇ ਪਰਿਵਾਰਾਂ ਨੂੰ ਕੈਦ ਕਰ ਰੱਖਿਆ ਸੀ ਅਤੇ ਸਾਰਿਆਂ ਤੋਂ ਬਿਨ੍ਹਾਂ ਮਜ਼ਦੂਰੀ ਦਿੱਤੇ ਜ਼ਬਰਦਸਤੀ ਕੰਮ ਕਰਵਾ ਰਿਹਾ ਸੀ।

ਇਹ ਵੀ ਪੜ੍ਹੋ-  ਕਰਜ਼ੇ ਤੋਂ ਪਰੇਸ਼ਾਨ ਨੌਜਵਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਭਰੇ ਮਨ ਨਾਲ ਪਿਓ ਨੇ ਸੁਣਾਇਆ ਦੁੱਖ਼

ਇਸ ਸਬੰਧੀ ਇਕ ਹਿੰਦੂ ਪਰਿਵਾਰ ਦੇ ਮੈਂਬਰ ਨਾਰਾਇਣ ਭੀਲ ਨੇ ਜ਼ਿਲ੍ਹਾ ਤੇ ਸ਼ੈਸਨ ਜੱਜ ਬਦੀਨ ਨੂੰ ਲਿਖਤੀ ਸ਼ਿਕਾਇਤ ਕੀਤੀ। ਜਿਸ ’ਤੇ ਸ਼ੈਸਨ ਜੱਜ ਨੇ ਆਪਣੀ ਅਦਾਲਤ ਦੇ ਅਧਿਕਾਰੀ ਦੇ ਨਾਲ ਪੁਲਸ ਨੂੰ ਮੌਕੇ 'ਤੇ ਭੇਜਿਆ ਅਤੇ ਸਾਰੇ ਪਰਿਵਾਰਾਂ ਨੂੰ ਕੈਦ ਤੋਂ ਰਿਹਾਅ ਕਰਵਾਇਆ। ਅਦਾਲਤ ਨੇ ਪ੍ਰਸ਼ਾਸ਼ਨ ਤੋਂ ਇਨ੍ਹਾਂ ਪਰਿਵਾਰਾਂ ਦੀ ਸੁਰੱਖਿਆ ਅਤੇ ਖਾਣੇ ਦਾ ਪ੍ਰਬੰਧ ਕਰਨ ਦਾ ਵੀ ਆਦੇਸ਼ ਦਿੱਤਾ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News