ਦਰਦਨਾਕ ਹਾਦਸਾ! ਸੈਪਟਿਕ ਟੈਂਕ 'ਚ ਡਿੱਗਣ ਕਾਰਨ 2 ਭਰਾਵਾਂ ਦੀ ਮੌਤ
Monday, Nov 03, 2025 - 11:06 PM (IST)
            
            ਨੋਇਡਾ, (ਭਾਸ਼ਾ)- ਗੌਤਮ ਬੁੱਧ ਨਗਰ ਦੀ ਚੋਟਪੁਰ ਕਾਲੋਨੀ ’ਚ ਸੋਮਵਾਰ ਇਕ ਸੈਪਟਿਕ ਟੈਂਕ ਦੀ ਜ਼ਹਿਰੀਲੀ ਗੈਸ ਨਾਲ 2 ਭਰਾਵਾਂ ਦੀ ਮੌਤ ਹੋ ਗਈ, ਜਦੋਂ ਕਿ ਇਕ ਹੋਰ ਵਿਅਕਤੀ ਬੇਹੋਸ਼ ਹੋ ਗਿਆ। ਉਸ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਪੁਲਸ ਅਨੁਸਾਰ ਚੰਦਰਭਾਨ (40) ਸੈਪਟਿਕ ਟੈਂਕ ਦਾ ਪੱਥਰ ਦਾ ਢੱਕਣ ਟੁੱਟਣ ਕਾਰਨ ਉਸ ’ਚ ਡਿੱਗ ਪਿਆ। ਰਾਜੂ ਨੇ ਉਸ ਨੂੰ ਬਚਾਉਣ ਲਈ ਛਾਲ ਮਾਰ ਦਿੱਤੀ। ਦੋਵੇਂ ਬੇਹੋਸ਼ ਹੋ ਗਏ। ਗੁਆਂਢੀ ਹੇਮੰਤ ਸਿੰਘ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਬੇਹੋਸ਼ ਹੋ ਗਿਆ।
ਪੁਲਸ ਨੇ ਕਟਰ ਨਾਲ ਟੈਂਕ ਤੋੜ ਕੇ ਦੋਵਾਂ ਭਰਾਵਾਂ ਨੂੰ ਬਾਹਰ ਕੱਢਿਆ ਪਰ ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
