6 ਕਰੋੜ ਰੁਪਏ ਦੇ ਇਨਾਮੀ ਨਕਸਲੀ ਸਮੇਤ 61 ਨੇ ਕੀਤਾ ਆਤਮਸਮਰਪਣ

Wednesday, Oct 15, 2025 - 12:26 AM (IST)

6 ਕਰੋੜ ਰੁਪਏ ਦੇ ਇਨਾਮੀ ਨਕਸਲੀ ਸਮੇਤ 61 ਨੇ ਕੀਤਾ ਆਤਮਸਮਰਪਣ

ਗੜ੍ਹਚਿਰੌਲੀ, (ਭਾਸ਼ਾ)- ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲੇ ’ਚ ਚੋਟੀ ਦੇ ਨਕਸਲੀ ਮੱਲੋਜੁਲਾ ਵੇਣੂਗੋਪਾਲ ਉਰਫ ​​ਰਾਜਾ ਅਤੇ 60 ਹੋਰ ਨਕਸਲੀਆਂ ਨੇ ਪੁਲਸ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ। ਇਕ ਅਧਿਕਾਰੀ ਨੇ ਦੱਸਿਆ ਕਿ ਪਾਬੰਦੀਸ਼ੁਦਾ ਸੰਗਠਨ ਦੇ ਪ੍ਰਭਾਵਸ਼ਾਲੀ ਰਣਨੀਤੀਕਾਰਾਂ ’ਚੋਂ ਇਕ ਰਾਜਾ ਕੇਂਦਰੀ ਕਮੇਟੀ ਅਤੇ ਪੋਲਿਟ ਬਿਊਰੋ ਦਾ ਮੈਂਬਰ ਸੀ ਅਤੇ ਉਸ ’ਤੇ 6 ਕਰੋੜ ਰੁਪਏ ਦਾ ਇਨਾਮ ਸੀ।

ਉਨ੍ਹਾਂ ਦੱਸਿਆ ਕਿ ਨਕਸਲੀਆਂ ਨੇ ਸੋਮਵਾਰ ਰਾਤ ਲੱਗਭਗ 10 ਵਜੇ ਪੁਲਸ ਦੇ ਸਾਹਮਣੇ 54 ਹਥਿਆਰਾਂ ਨਾਲ ਆਤਮਸਮਰਪਣ ਕਰ ਦਿੱਤਾ। ਇਨ੍ਹਾਂ ਹਥਿਆਰਾਂ ’ਚ 7 ਏ. ਕੇ.-47 ਅਤੇ 9 ਇੰਸਾਸ ਰਾਈਫਲ ਸ਼ਾਮਲ ਹਨ। ਸੂਤਰਾਂ ਅਨੁਸਾਰ, ਵੇਣੂਗੋਪਾਲ ਉਰਫ ​​ਰਾਜਾ ਉਰਫ ​​ਸੋਨੂੰ ਨੂੰ ਮਾਓਵਾਦੀ ਸੰਗਠਨ ਦੇ ਸਭ ਤੋਂ ਪ੍ਰਭਾਵਸ਼ਾਲੀ ਰਣਨੀਤੀਕਾਰਾਂ ’ਚੋਂ ਇਕ ਮੰਨਿਆ ਜਾਂਦਾ ਸੀ।

ਛੱਤੀਸਗੜ੍ਹ ’ਚ ਭਾਜਪਾ ਵਰਕਰ ਦੀ ਹੱਤਿਆ

ਬੀਜਾਪੁਰ : ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲੇ ’ਚ ਸ਼ੱਕੀ ਨਕਸਲੀਆਂ ਨੇ ਭਾਜਪਾ ਦੇ ਇਕ ਵਰਕਰ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਪੁਲਸ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲੇ ਦੇ ਇਲਮਿੜੀ ਥਾਣੇ ਅਧੀਨ ਪੈਂਦੇ ਮੁਜਾਲਕਾਂਕੇਰ ਪਿੰਡ ’ਚ ਨਕਸਲੀਆਂ ਨੇ ਸੋਮਵਾਰ ਰਾਤ ਸੱਤਿਅਮ ਪੁਨੇਮ ਦੀ ਹੱਤਿਆ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਪੁਨੇਮ ਦੀ ਹੱਤਿਆ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਟੀਮ ਨੂੰ ਮੌਕੇ ਲਈ ਰਵਾਨਾ ਕੀਤਾ ਗਿਆ ਹੈ।


author

Rakesh

Content Editor

Related News