ਨਵੇਂ ਮਾਰਗਾਂ 'ਤੇ ਦੋ ਮਹੀਨੇ 'ਚ ਉਡਾਣਾਂ ਸ਼ੁਰੂ ਕਰੇਗੀ : CEO

10/20/2019 3:30:56 PM

ਚੇਨਈ—ਏਅਰ ਇੰਡੀਆ ਦੀ ਪੂਰਨ ਅਗਵਾਈ ਵਾਲੀ ਸਬਸਿਡੀ ਅਲਾਇੰਸ ਨੇ ਵਿਸਤਾਰ ਦੀ ਆਕਰਮਕ ਯੋਜਨਾ ਤਿਆਰ ਕੀਤੀ ਹੈ। ਕੰਪਨੀ ਦੇ ਇਕ ਸਾਬਕਾ ਅਧਿਕਾਰੀ ਨੇ ਕਿਹਾ ਕਿ ਅਲਾਇੰਸ ਏਅਰ ਕਈ ਨਵੇਂ ਡੈਸਟੀਨੇਸ਼ਨਾਂ ਲਈ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਅਲਾਇੰਸ ਏਅਰ ਨੇ ਹਾਲ ਹੀ 'ਚ ਚੇਨਈ ਤੋਂ ਜਾਫਨਾ ਦੇ ਲਈ ਆਪਣੀ ਪਹਿਲੀ ਵਿਦੇਸ਼ੀ ਉਡਾਣਾਂ ਸ਼ੁਰੂ ਕੀਤੀ ਸੀ। ਇਹ 55ਵਾਂ ਡੈਸਟੀਨੇਸ਼ਨ ਹੈ ਜਿਥੇ ਲਈ ਏਅਰਲਾਈਨ ਉਡਾਣ ਦਾ ਸੰਚਾਲਨ ਕਰ ਰਹੀ ਹੈ।
ਅਲਾਇੰਸ ਏਅਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੀ.ਐੱਸ. ਸੁਬੈਯਾ ਨੇ ਕਿਹਾ ਕਿ ਏਅਰਲਾਈਨ ਵੱਖ-ਵੱਖ ਸ਼ਹਿਰਾਂ...ਜਗਦਲਪੁਰ, ਰਾਇਪੁਰ, ਗੁਲਬਰਗ ਅਤੇ ਹੁਬਲੀ ਸਮੇਤ ਕਈ ਸ਼ਹਿਰਾਂ ਲਈ ਉਡਾਣਾਂ ਸ਼ੁਰੂ ਕਰੇਗੀ। ਸੁਬੈਯਾ ਨੇ ਕਿਹਾ ਕਿ ਅਸੀਂ ਜਗਦਲਪੁਰ ਅਤੇ ਗੁਲਬਰਗ ਦੇ ਲਈ ਉਡਾਣ ਸ਼ੁਰੂ ਕਰਨ ਦੀ ਤਿਆਰ 'ਚ ਹਾਂ। ਇਹ ਦੋ ਨਵੇਂ ਮਾਰਗ ਹੋਣਗੇ। ਗੁਲਬਰਗ ਤੋਂ ਉਡਾਣ ਪਹਿਲਾਂ ਬੇਂਗਲੁਰੂ ਅਤੇ ਬਾਅਦ 'ਚ ਚੇਨਈ ਨੂੰ ਵੀ ਜੋੜੇਗੀ। ਜਗਦਲਪੁਰ ਮਾਰਗ ਨੂੰ ਪਹਿਲਾਂ ਹੈਦਰਾਬਾਦ ਨਾਲ ਜੋੜਿਆ ਜਾਵੇਗਾ। ਬਾਅਦ ਤੋਂ ਇਸ ਰਾਇਪੁਰ ਨਾਲ ਜੋੜਿਆ ਜਾਵੇਗਾ। ਉਸ ਦੇ ਬਾਅਦ ਇਹ ਭੋਪਾਲ ਤੱਕ ਜਾਵੇਗੀ। ਉਨ੍ਹਾਂ ਕਿਹਾ  ਕਿ ਅਲਾਇੰਸ ਏਅਰ ਸਰਕਾਰ ਦੀ ਉੱਡੇ ਦੇਸ਼ ਦਾ ਆਮ ਨਾਗਰਿਕ ਯੋਜਨਾ ਦਾ ਸ਼ਤ ਫੀਸਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ ਸੰਚਾਲਨ ਕਰਨ 'ਚ ਅਸੀਂ ਸਭ ਤੋਂ ਅੱਗੇ ਹਾਂ। ਉਡਾਣ ਇਕ ਖੇਤਰੀ ਹਵਾਈ ਅੱਡਾ ਵਿਕਾਸ ਅਤੇ ਖੇਤਰੀ ਸੰਪਰਕ ਯੋਜਨਾ ਹੈ। ਇਹ ਯੋਜਨਾ 2017 'ਚ ਸ਼ੁਰੂ ਹੋਈ ਹੈ।


Aarti dhillon

Content Editor

Related News