ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, 18 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ
Monday, Apr 25, 2022 - 04:09 PM (IST)
ਨਿਊਯਾਰਕ (ਭਾਸ਼ਾ)- ਅਮਰੀਕਾ ਦੇ ਨਿਊਜਰਸੀ ਵਿੱਚ ਇੱਕ ਭਾਰਤੀ ਵਿਦਿਆਰਥੀ ਦੀ ਤਲਾਅ ਵਿੱਚ ਡੁੱਬਣ ਨਾਲ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਕੁਝ ਬੱਚਿਆਂ ਦੀ ਫੁੱਟਬਾਲ ਗੇਂਦ (soccer ball) ਤਲਾਅ 'ਚ ਚਲੀ ਗਈ ਸੀ, ਜਿਸ ਨੂੰ ਕੱਢਣ ਲਈ ਵਿਦਿਆਰਥੀ ਉਸ 'ਚ ਉਤਰਿਆ ਸੀ। ਨਿਊਜ਼ ਵੈੱਬਸਾਈਟ 'NorthJersey.com' ਮੁਤਾਬਕ ਮੂਲ ਰੂਪ ਤੋਂ ਕੇਰਲ ਦੇ ਨਿਰਾਨਾਮ ਦਾ ਰਹਿਣ ਵਾਲਾ ਹਾਈ ਸਕੂਲ ਦਾ ਵਿਦਿਆਰਥੀ ਕਲਿੰਟਨ ਜੀ ਅਜੀਤ (18) ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਨਿਊ ਮਿਲਫੋਰਡ ਦੇ ਹਾਰਡਕੈਸਲ ਤਲਾਅ ਵਿਚ ਫੁੱਟਬਾਲ ਗੇਂਦ ਲੈਣ ਲਈ ਉਤਰਿਆ, ਉਦੋਂ ਉਹ ਅਚਾਨਕ ਡੁੱਬ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਨੇਪਾਲ 'ਚ ਕਾਰ-ਬੱਸ ਦੀ ਜ਼ੋਰਦਾਰ ਟੱਕਰ, ਚਾਰ ਭਾਰਤੀ ਸੈਲਾਨੀਆਂ ਦੀ ਮੌਤ
ਇਕ ਹੋਰ ਡਿਜੀਟਲ ਅਖ਼ਬਾਰ 'ਐੱਨ. ਜੇ. ਡਾਟ ਕਾਮ' ਨੇ ਪੁਲਸ ਦੇ ਹਵਾਲੇ ਨਾਲ ਕਿਹਾ ਕਿ ਐਮਰਜੈਂਸੀ ਸੇਵਾਵਾਂ ਦੇ ਅਧਿਕਾਰੀਆਂ ਨੂੰ ਸ਼ਾਮ 7:15 ਵਜੇ ਦੇ ਕਰੀਬ ਸੂਚਨਾ ਮਿਲੀ ਸੀ ਕਿ ਕੋਈ ਵਿਅਕਤੀ ਤਲਾਅ 'ਚ ਤੈਰਾਕੀ ਲਈ ਗਿਆ ਸੀ ਅਤੇ ਵਾਪਸ ਨਹੀਂ ਆਇਆ। ਇਸ ਦੇ ਤਿੰਨ ਘੰਟੇ ਦੇ ਅੰਦਰ ਅਜੀਤ ਦੀ ਲਾਸ਼ ਬਰਾਮਦ ਕਰ ਲਈ ਗਈ। ਘਟਨਾ ਦੇ ਸਮੇਂ ਉੱਥੇ 10 ਸਾਲਾ ਸੈਮ ਰੂਈਡਾ ਮੌਜੂਦ ਸੀ। ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਅਜੀਤ ਡੂੰਘੇ ਪਾਣੀ ਵਿੱਚ ਚਲਾ ਗਿਆ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।