‘ਆਪ੍ਰੇਸ਼ਨ ਪਰਾਕ੍ਰਮ’ ’ਚ ਸ਼ਾਮਲ ਸਾਬਕਾ ਫੌਜੀ ਨਾਲ ਟੋਲ ਮੁਲਾਜ਼ਮਾਂ ਨੇ ਕੀਤੀ ਬਦਸਲੂਕੀ

Tuesday, Jan 27, 2026 - 09:50 PM (IST)

‘ਆਪ੍ਰੇਸ਼ਨ ਪਰਾਕ੍ਰਮ’ ’ਚ ਸ਼ਾਮਲ ਸਾਬਕਾ ਫੌਜੀ ਨਾਲ ਟੋਲ ਮੁਲਾਜ਼ਮਾਂ ਨੇ ਕੀਤੀ ਬਦਸਲੂਕੀ

ਉਡੁਪੀ, (ਭਾਸ਼ਾ)- ਕਰਨਾਟਕ ਦੇ ਉਡੁਪੀ ’ਚ ਟੋਲ ਪਲਾਜ਼ਾ ਮੁਲਾਜ਼ਮਾਂ ਨੇ ਫ਼ੌਜ ਦੀ ਇਕ ਮੁਹਿੰਮ ਦੌਰਾਨ ਆਪਣੇ ਦੋਵੇਂ ਪੈਰ ਗੁਆਉਣ ਵਾਲੇ ਸੇਵਾਮੁਕਤ ਕਮਾਂਡੋ ਸ਼ਿਆਮਰਾਜ (42) ਨਾਲ ਬਦਸਲੂਕੀ ਕੀਤੀ। ਇਹ ਘਟਨਾ 26 ਜਨਵਰੀ ਨੂੰ ਕੁੰਡਾਪੁਰ ਦੇ ਕੋਲ ਸਸਥਾਨਾ ਟੋਲ ਪਲਾਜ਼ਾ ’ਤੇ ਵਾਪਰੀ। ਟੋਲ ਬੂਥ ’ਤੇ ਫੌਜੀ ਸ਼ਿਆਮਰਾਜ ਵੱਲੋਂ ਰਿਕਾਰਡ ਕੀਤੀ ਗਈ ਵੀਡੀਓ ਵਾਇਰਲ ਹੋ ਗਈ। ਸ਼ਿਆਮਰਾਜ ਨੂੰ ਵੀਡੀਓ ’ਚ ਇਹ ਸਮਝਾਉਂਦੇ ਹੋਏ ਦੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਕੋਲ ਭਾਰਤ ਸਰਕਾਰ ਵੱਲੋਂ ਜਾਰੀ ਜਾਇਜ਼ ਪਛਾਣ ਪੱਤਰ ਅਤੇ ਟੋਲ ਤੋਂ ਛੋਟ ਦਾ ਪਾਸ ਹੈ, ਪਰ ਸਸਥਾਨਾ ’ਚ ਉਨ੍ਹਾਂ ਨੂੰ ਰੋਕ ਕੇ ਟੋਲ ਚੁਕਾਉਣ ਨੂੰ ਕਿਹਾ ਗਿਆ ਅਤੇ ਬਦਸਲੂਕੀ ਕੀਤੀ ਗਈ।

ਸ਼ਿਆਮਰਾਜ ‘ਐਲੀਟ 21 ਪੈਰਾਮਿਲਟਰੀ ਯੂਨਿਟ’ ’ਚ ਤਾਇਨਾਤ ਸਨ। ‘ਆਪ੍ਰੇਸ਼ਨ ਪਰਾਕ੍ਰਮ’ ਦੌਰਾਨ ਸ਼ਿਆਮਰਾਜ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਆਪਣੇ ਦੋਵੇਂ ਪੈਰ ਗੁਆਉਣੇ ਪਏ। ‘ਆਪ੍ਰੇਸ਼ਨ ਪਰਾਕ੍ਰਮ’ ਦਸੰਬਰ 2001 ’ਚ ਭਾਰਤੀ ਸੰਸਦ ’ਤੇ ਹੋਏ ਅੱਤਵਾਦੀ ਹਮਲੇ ਦੇ ਜਵਾਬ ’ਚ 10 ਮਹੀਨੇ ਤੋਂ ਵੱਧ ਸਮੇਂ (ਦਸੰਬਰ 2001-ਅਕਤੂਬਰ 2002) ਤੱਕ ਚੱਲੀ ਇਕ ਫ਼ੌਜੀ ਮੁਹਿੰਮ ਸੀ।


author

Rakesh

Content Editor

Related News