ਰੱਖਿਆ ਗਲਿਆਰੇ ''ਚ ਨਟ-ਬੋਲਟ ਤੋਂ ਲੈ ਕੇ ਬ੍ਰਹਮੋਸ ਮਿਜ਼ਾਈਲਾਂ ਤੱਕ ਦਾ ਹੋਵੇਗਾ ਨਿਰਮਾਣ : ਰਾਜਨਾਥ

Saturday, Jun 17, 2023 - 06:50 PM (IST)

ਰੱਖਿਆ ਗਲਿਆਰੇ ''ਚ ਨਟ-ਬੋਲਟ ਤੋਂ ਲੈ ਕੇ ਬ੍ਰਹਮੋਸ ਮਿਜ਼ਾਈਲਾਂ ਤੱਕ ਦਾ ਹੋਵੇਗਾ ਨਿਰਮਾਣ : ਰਾਜਨਾਥ

ਲਖਨਊ (ਭਾਸ਼ਾ) - ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਉੱਤਰ ਪ੍ਰਦੇਸ਼ ਡਿਫੈਂਸ ਇੰਡਸਟਰੀਅਲ ਕੋਰੀਡੋਰ (UPDIC) ਨਟ-ਬੋਲਟ ਤੋਂ ਲੈ ਕੇ ਬ੍ਰਹਮੋਸ ਮਿਜ਼ਾਈਲਾਂ ਤੱਕ ਦਾ ਨਿਰਮਾਣ ਹੋਵੇਗਾ। ਰਾਜਨਾਥ ਸਿੰਘ ਨੇ ਇੱਥੇ ਆਤਮਨਿਰਭਰ ਭਾਰਤ 'ਤੇ ਆਯੋਜਿਤ ਇੱਕ ਸਮਾਗਮ ਵਿੱਚ ਬੋਲਦਿਆਂ ਕਿਹਾ ਕਿ, “ਅਸੀਂ ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ ਵਿੱਚ ਰੱਖਿਆ ਕਾਰੀਡੋਰ ਰਾਹੀਂ ਰੱਖਿਆ ਨਿਰਮਾਣ ਲਈ ਇੱਕ ਅਨੁਕੂਲ ਮਾਹੌਲ ਬਣਾਇਆ ਹੈ। 

ਇਹ ਵੀ ਪੜ੍ਹੋ : RBI ਨੇ ਇਸ ਵੱਡੀ ਕੰਪਨੀ 'ਤੇ ਲਗਾਇਆ 20 ਲੱਖ ਦਾ ਜ਼ੁਰਮਾਨਾ, ਜਾਣੋ ਕੀ ਹੈ ਪੂਰਾ ਮਾਮਲਾ

UPDIC ਦੇ ਬਾਰੇ ਮੈਨੂੰ ਦੱਸਿਆ ਗਿਆ ਹੈ ਕਿ ਇਸ ਕੋਰੀਡੋਰ ਲਈ ਲਗਭਗ 1,700 ਹੈਕਟੇਅਰ ਜ਼ਮੀਨ ਐਕੁਆਇਰ ਕਰਨ ਦੀ ਯੋਜਨਾ ਹੈ, ਜਿਸ ਵਿੱਚੋਂ 95 ਫ਼ੀਸਦੀ ਤੋਂ ਵੱਧ ਪਹਿਲਾਂ ਹੀ ਐਕੁਆਇਰ ਕੀਤੀ ਜਾ ਚੁੱਕੀ ਹੈ।" ਰੱਖਿਆ ਮੰਤਰੀ ਨੇ ਕਿਹਾ ਕਿ ਇਨ੍ਹਾਂ ਵਿੱਚੋਂ 36 ਉਦਯੋਗਾਂ ਅਤੇ ਸੰਸਥਾਵਾਂ ਨੂੰ ਲਗਭਗ 600 ਹੈਕਟੇਅਰ ਜ਼ਮੀਨ ਅਲਾਟ ਕੀਤੀ ਗਈ ਹੈ ਅਤੇ 16,000 ਕਰੋੜ ਰੁਪਏ ਤੋਂ ਵੱਧ ਦੇ ਅਨੁਮਾਨਿਤ ਨਿਵੇਸ਼ ਨਾਲ 109 ਸਮਝੌਤਿਆਂ (ਐੱਮਓਯੂ) 'ਤੇ ਹਸਤਾਖ਼ਰ ਕੀਤੇ ਗਏ ਹਨ। ਹੁਣ ਤੱਕ ਵੱਖ-ਵੱਖ ਸੰਸਥਾਵਾਂ ਦੁਆਰਾ ਯੂਪੀਡੀਆਈਸੀ ਵਿੱਚ ਲਗਭਗ 2,500 ਕਰੋੜ ਰੁਪਏ ਦਾ ਕੁੱਲ ਨਿਵੇਸ਼ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਖਾਣ ਵਾਲਾ ਤੇਲ ਹੋਵੇਗਾ ਸਸਤਾ, ਸਰਕਾਰ ਨੇ ਸੋਇਆਬੀਨ ਤੇ ਸੂਰਜਮੁਖੀ ਦੇ ਤੇਲ ’ਤੇ ਘਟਾਈ ਇੰਪੋਰਟ ਡਿਊਟੀ

ਉਨ੍ਹਾਂ ਨੇ ਕਿਹਾ ਕਿ, "ਉੱਤਰ ਪ੍ਰਦੇਸ਼ ਰੱਖਿਆ ਉਦਯੋਗਿਕ ਗਲਿਆਰੇ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਨਾ ਸਿਰਫ਼ ਨਟ-ਬੋਲਟ ਜਾਂ ਪੁਰਜ਼ਿਆਂ ਦਾ ਨਿਰਮਾਣ ਕਰੇਗਾ, ਸਗੋਂ ਡਰੋਨ/ਯੂਏਵੀ, ਇਲੈਕਟ੍ਰਾਨਿਕ ਵਸਤੂਆਂ, ਹਵਾਈ ਜਹਾਜ਼ਾਂ ਅਤੇ ਬ੍ਰਹਮੋਸ ਮਿਜ਼ਾਈਲਾਂ ਦਾ ਨਿਰਮਾਣ ਅਤੇ ਉਹਨਾਂ ਨੂੰ ਤਿਆਰ ਕਰਨ ਦਾ ਵੀ ਕੰਮ ਕਰੇਗਾ।" ਯੂਪੀਡੀਆਈਸੀ ਇੱਕ ਅਭਿਲਾਸ਼ੀ ਪ੍ਰਾਜੈਕਟ ਹੈ, ਜਿਸ ਰਾਹੀਂ ਇਸਦਾ ਉਦੇਸ਼ ਵਿਦੇਸ਼ੀ ਸਪਲਾਇਰਾਂ ਉੱਤੇ ਭਾਰਤੀ ਰੱਖਿਆ ਖੇਤਰ ਦੀ ਨਿਰਭਰਤਾ ਨੂੰ ਘਟਾਉਣਾ ਹੈ। 11 ਅਗਸਤ, 2018 ਨੂੰ ਅਲੀਗੜ੍ਹ ਵਿੱਚ ਇੱਕ ਸਮਾਗਮ ਵਿੱਚ ਰੱਖਿਆ ਉਤਪਾਦਨ ਵਿੱਚ 3,700 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਦੀ ਘੋਸ਼ਣਾ ਨਾਲ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਸੀ।


author

rajwinder kaur

Content Editor

Related News