ਆਸਾਮ ਰਾਈਫਲਜ਼ ਦੇ ਕਾਫਲੇ ’ਤੇ ਹਮਲੇ ’ਚ ਸ਼ਾਮਲ 2 ਅੱਤਵਾਦੀ ਗ੍ਰਿਫ਼ਤਾਰ
Saturday, Sep 27, 2025 - 10:09 PM (IST)

ਇੰਫਾਲ- ਸੁਰੱਖਿਆ ਫੋਰਸਾਂ ਨੇ 19 ਸਤੰਬਰ ਨੂੰ ਮਣੀਪੁਰ ’ਚ ਆਸਾਮ ਰਾਈਫਲਜ਼ ਦੇ ਕਾਫਲੇ ’ਤੇ ਹੋਏ ਹਮਲੇ ’ਚ ਕਥਿਤ ਰੂਪ ’ਚ ਸ਼ਾਮਲ ਹੋਣ ਦੇ ਦੋਸ਼ ਹੇਠ ਇਕ ਪਾਬੰਦੀਸ਼ੁਦਾ ਸੰਗਠਨ ਦੇ 2 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਸ਼ਨੀਵਾਰ ਦੱਸਿਆ ਕਿ 19 ਸਤੰਬਰ ਨੂੰ ਬਿਸ਼ਨੂਪੁਰ ਜ਼ਿਲੇ ’ਚ ਹੋਏ ਇਸ ਹਮਲੇ ’ਚ 2 ਜਵਾਨਾਂ ਦੀ ਮੌਤ ਹੋ ਗਈ ਸੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਥੋਂਗਰਾਮ ਸਦਾਨੰਦ ਸਿੰਘ ਉਰਫ਼ ਨਾਗਾਚਿਕ ਉਰਫ਼ ਪੁਰਕਾਪਾ (18) ਅਤੇ ਖੁਦ ਐਲਾਨੇ ਲੈਫਟੀਨੈਂਟ ਕਾਰਪੋਰਲ ਚੋਂਗਥਮ ਮਹੇਸ਼ ਉਰਫ਼ ਮੋਮੋ ਉਰਫ਼ ਅਮੋ ਸਿੰਘ (51) ਵਜੋਂ ਹੋਈ ਹੈ।