ਮਣੀਪੁਰ ’ਚ 3 ਅੱਤਵਾਦੀ ਤੇ ਹਥਿਆਰਾਂ ਦਾ ਇਕ ਡੀਲਰ ਗ੍ਰਿਫ਼ਤਾਰ
Sunday, Sep 21, 2025 - 09:27 PM (IST)

ਇੰਫਾਲ (ਭਾਸ਼ਾ)-ਮਣੀਪੁਰ ’ਚ ਵੱਖ-ਵੱਖ ਪਾਬੰਦੀਸ਼ੁਦਾ ਸੰਗਠਨਾਂ ਨਾਲ ਜੁੜੇ 3 ਅੱਤਵਾਦੀਆਂ ਤੇ ਹਥਿਆਰਾਂ ਦੇ ਇਕ ਡੀਲਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ੁੱਕਰਵਾਰ ਬਿਸ਼ਨੂਪੁਰ ਜ਼ਿਲੇ ਦੇ ਟ੍ਰੋਂਗਲਾਓਬੀ ਤੋਂ ਪਾਬੰਦੀਸ਼ੁਦਾ ਕਾਂਗਲੇਈਪਾਕ ਪੀਪਲਜ਼ ਰੈਵੋਲਿਊਸ਼ਨਰੀ ਪਾਰਟੀ ਦੇ 2 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਇੰਫਾਲ ਪੂਰਬੀ ਜ਼ਿਲੇ ਦੇ ਕੋਂਗਬਾ ਤੋਂ ਵੀ ਪਾਬੰਦੀਸ਼ੁਦਾ ਪੀਪਲਜ਼ ਲਿਬਰੇਸ਼ਨ ਆਰਮੀ ਦੇ ਇਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਹਥਿਆਰਾਂ ਦੇ ਡੀਲਰ ਦੀ ਪਛਾਣ ਚੇਤਨਜੀਤ ਸਿੰਘ (33) ਵਜੋਂ ਹੋਈ ਹੈ ਜਿਸ ਨੂੰ ਇੰਫਾਲ ਪੱਛਮੀ ਜ਼ਿਲੇ ਦੇ ਯੂਰੇਮਬਮ ’ਚ ਉਸ ਦੇ ਘਰ ਕੋਲੋਂ ਗ੍ਰਿਫ਼ਤਾਰ ਕੀਤਾ ਗਿਆ।