ਏਸ਼ੀਅਨ ਖੇਡਾਂ ''ਚ ਭਾਰਤ ਨੂੰ ਸਭ ਤੋਂ ਵੱਧ ਮੈਡਲ ਜਿਤਾਉਣ ''ਚ CU ਦੇ ਖਿਡਾਰੀਆਂ ਦਾ ਮਹੱਤਵਪੂਰਨ ਯੋਗਦਾਨ

Friday, Oct 13, 2023 - 07:36 PM (IST)

ਏਸ਼ੀਅਨ ਖੇਡਾਂ ''ਚ ਭਾਰਤ ਨੂੰ ਸਭ ਤੋਂ ਵੱਧ ਮੈਡਲ ਜਿਤਾਉਣ ''ਚ CU ਦੇ ਖਿਡਾਰੀਆਂ ਦਾ ਮਹੱਤਵਪੂਰਨ ਯੋਗਦਾਨ

ਮੋਹਾਲੀ (ਨਿਆਮੀਆਂ) : ਉਭਰਦੀਆਂ ਖੇਡ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਚੰਡੀਗੜ੍ਹ ਯੂਨੀਵਰਸਿਟੀ (ਸੀਯੂ) ਨੇ 13 ਅਕਤੂਬਰ ਨੂੰ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਇਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ। ਇਸ ਮੌਕੇ ਯੂਨੀਵਰਸਿਟੀ ਨੇ 19ਵੀਆਂ ਏਸ਼ੀਆਈ ਖੇਡਾਂ-2023 ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰ ਅਤੇ ਤਮਗੇ ਜਿੱਤ ਕੇ ਵਾਪਸ ਪਰਤੇ ਸੀਯੂ ਦੇ ਖਿਡਾਰੀਆਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਮੈਡਲ ਜੇਤੂ, ਪ੍ਰਤੀਭਾਗੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਮੌਜੂਦ ਰਹੇ, ਜਿਨ੍ਹਾਂ ਨੂੰ ਇਸ 15 ਦਿਨਾ ਮਹਾਦੀਪੀ ਬਹੁ-ਖੇਡ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਵੱਲੋਂ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ : ਰੋਡਵੇਜ਼ ਡਰਾਈਵਰ ਦੀ ਧੀ ਕਿਰਨਦੀਪ ਕੌਰ ਨੇ ਜੱਜ ਬਣ ਚਮਕਾਇਆ ਬਰਨਾਲਾ ਦਾ ਨਾਂ

ਜ਼ਿਕਰਯੋਗ ਹੈ ਕਿ ਇਨ੍ਹਾਂ ਖੇਡਾਂ ਦਾ ਆਯੋਜਨ ਓਲੰਪਿਕ ਕੌਂਸਲ ਆਫ਼ ਏਸ਼ੀਆ (ਓਸੀਏ) ਵੱਲੋਂ 23 ਸਤੰਬਰ ਤੋਂ 8 ਅਕਤੂਬਰ ਤੱਕ ਕਰਵਾਇਆ ਗਿਆ ਸੀ। 19ਵੀਆਂ ਏਸ਼ੀਅਨ ਖੇਡਾਂ 'ਚ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਗਏ 22 'ਚੋਂ 10 ਖਿਡਾਰੀਆਂ (8 ਗੋਲਡ, 2 ਬ੍ਰੋਂਜ਼) ਨੇ ਤਮਗੇ ਜਿੱਤੇ। ਤਮਗੇ ਜਿੱਤਣ ਵਾਲੇ ਸੀਯੂ ਦੇ ਵਿਦਿਆਰਥੀਆਂ 'ਚ ਅਰਸ਼ਦੀਪ ਸਿੰਘ (ਕ੍ਰਿਕਟ 'ਚ ਗੋਲਡ), ਭਜਨ ਕੌਰ (ਤੀਰਅੰਦਾਜ਼ੀ 'ਚ ਕਾਂਸੀ ਰਿਕਰਵ), ਕਿਰਨ ਗੋਦਾਰਾ (ਕੁਸ਼ਤੀ 'ਚ ਕਾਂਸੀ 76 ਕਿਲੋ) ਅਤੇ ਸੰਜੇ (ਹਾਕੀ 'ਚ ਗੋਲਡ), ਇਨਾਮਦਾਰ ਅਸਲਮ ਮੁਸਤਫਾ, ਨਿਤੇਸ਼ ਕੁਮਾਰ, ਵਿਸ਼ਾਲ ਭਾਰਦਵਾਜ ਅਤੇ ਪਵਨ ਕੁਮਾਰ (ਪੁਰਸ਼ ਕਬੱਡੀ), ਸੁਸ਼ਮਾ ਸ਼ਰਮਾ ਅਤੇ ਨਿਧੀ ਸ਼ਰਮਾ (ਮਹਿਲਾ ਕਬੱਡੀ) ਸ਼ਾਮਲ ਹਨ।

ਇਹ ਵੀ ਪੜ੍ਹੋ : OMG! 13 ਹਜ਼ਾਰ ਰੁਪਏ 'ਚ ਖਰੀਦਿਆ ਮੁਖੌਟਾ, 36 ਕਰੋੜ 'ਚ ਵੇਚਿਆ, ਆਖਿਰ ਕੀ ਹੈ ਮਾਮਲਾ?

ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸੰਧੂ ਨੇ ਵਿਦਿਆਰਥੀਆਂ ਦੀਆਂ ਏਸ਼ੀਅਨ ਖੇਡਾਂ 'ਚ ਪ੍ਰਾਪਤੀਆਂ ਲਈ ਅਤੇ ਦੇਸ਼, ਉਨ੍ਹਾਂ ਦੇ ਸਬੰਧਤ ਰਾਜਾਂ ਅਤੇ ਯੂਨੀਵਰਸਿਟੀ ਦਾ ਨਾਂ ਰੌਸ਼ਨ ਕਰਨ ਲਈ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਸੀਯੂ ਦੇ ਵਿਦਿਆਰਥੀਆਂ ਨੇ 5 ਖੇਡਾਂ 'ਚ 10 ਤਮਗੇ ਜਿੱਤ ਕੇ ਆਪਣੇ ਨਾਂ ਇਤਿਹਾਸਕ ਜਿੱਤ ਦਰਜ ਕਰ ਲਈ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News