ਚੀਨ ਖ਼ਿਲਾਫ਼ ਟਰੰਪ ਦਾ ਇਕ ਹੋਰ ਸਖ਼ਤ ਕਦਮ, Xiaomi ਸਮੇਤ ਇਨ੍ਹਾਂ ਦਿੱਗਜ ਕੰਪਨੀਆਂ ਨੂੰ ਕੀਤਾ ਬਲੈਕਲਿਸਟ
Friday, Jan 15, 2021 - 06:46 PM (IST)
ਨਵੀਂ ਦਿੱਲੀ — ਅਮਰੀਕਾ ’ਚ ਟਰੰਪ ਪ੍ਰਸ਼ਾਸਨ ਨੇ ਚੀਨ ਵਿਰੁੱਧ ਸਖਤ ਕਾਰਵਾਈ ਕਰਦੇ ਹੋਏ ਚੀਨ ਦੀ ਸਮਾਰਟ ਫੋਨ ਕੰਪਨੀ ਸਿਓਮੀ ਕਾਰਪ ਅਤੇ ਸਰਕਾਰ ਦੁਆਰਾ ਚਲਾਈ ਜਾਂਦੀ ਤੇਲ ਕੰਪਨੀ ਚਾਈਨਾ ਨੈਸ਼ਨਲ ਆਫਸ਼ਿਓਰ ਆਇਲ ਕਾਰਪੋਰੇਸ਼ਨ (ਸੀ.ਐਨ.ਓ.ਓ.ਸੀ.) ਨੂੰ ਕਾਲੀ ਸੂਚੀ ਵਿਚ ਪਾਇਆ ਹੈ।
ਇਨ੍ਹਾਂ ਕੰਪਨੀਆਂ ਨੂੰ ਚੀਨੀ ਫੌਜ ਵਿਚ ਸ਼ਮੂਲੀਅਤ ਦੇ ਦੋਸ਼ ਵਜੋਂ ਕਾਲੀ ਸੂਚੀ(ਬਲੈਕਲਿਸਟ) ਵਿਚ ਰੱਖਿਆ ਗਿਆ ਹੈ। ਰਾਸ਼ਟਰਪਤੀ ਟਰੰਪ ਦੇ ਰਾਸ਼ਟਰਪਤੀ ਬਾਈਡੇਨ ਚੁਣੇ ਜਾਣ ਤੋਂ ਪਹਿਲਾਂ ਚੀਨ ਖਿਲਾਫ ਇਹ ਵੱਡੀ ਕਾਰਵਾਈ ਹੈ। ਦੱਖਣੀ ਚੀਨ ਸਾਗਰ ਵਿਚ ਪੈਦਾ ਹੋਏ ਤਣਾਅ ਕਾਰਨ ਇਹ ਚੀਨ ਦੀ ਦਬਾਅ ਪਾਉਣ ਦੀ ਅਮਰੀਕਾ ਦੀ ਕੋਸ਼ਿਸ਼ ਹੈ।
ਇਹ ਵੀ ਪੜ੍ਹੋ : Tesla ਦੀ ਭਾਰਤ ’ਚ ਹੋਈ ਐਂਟਰੀ, Elon Musk ਨੇ ਟਵੀਟ ਕਰਕੇ ਜ਼ਾਹਰ ਕੀਤੀ ਖ਼ੁਸ਼ੀ
ਨਿੳੂਜ਼ ਏਜੰਸੀ ਬਲੂਮਬਰਗ ਅਨੁਸਾਰ ਚੀਨ ਦੀ ਡੂੰਘੇ ਸਮੁੰਦਰ ਵਿਚ ਤੇਲ ਦੀ ਭਾਲ ਕਰਨ ਵਾਲੀ ਕੰਪਨੀ ਦੀ ਮੁੱਖ ਕੰਪਨੀ ਚਾਈਨਾ ਨੈਸ਼ਨਲ ਆਫਸ਼ਿਓਰ ਆਇਲ ਕਾਰਪੋਰੇਸ਼ਨ ਬਾਰੇ ਦੱਸਿਆ ਗਿਆ ਹੈ ਕਿ ਉਹ ਇਜਾਜ਼ਤ ਤੋਂ ਬਿਨਾਂ ਅਮਰੀਕਾ ਤੋਂ ਕੋਈ ਟੈਕਨਾਲੋਜੀ ਹਾਸਲ ਨਹੀਂ ਕਰ ਸਕਦੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦਸੰਬਰ 2020 ਵਿਚ ਅਮਰੀਕੀ ਸਰਕਾਰ ਨੇ 60 ਚੀਨੀ ਕੰਪਨੀਆਂ ਨੂੰ ਬਲੈਕਲਿਸਟ ਕੀਤਾ ਸੀ।
ਸੰਯੁਕਤ ਰਾਜ ਅਮਰੀਕਾ ਨੇ ਸ਼ੀਓਮੀ ਨੂੰ ਉਨ੍ਹਾਂ 9 ਕੰਪਨੀਆਂ ਵਿਚ ਸ਼ਾਮਲ ਕੀਤਾ ਹੈ ਜੋ ਰੱਖਿਆ ਵਿਭਾਗ ਦੀ ਕਾਲੀ ਸੂਚੀ ਵਿਚ ਸ਼ਾਮਲ ਕੀਤੀ ਗਈ ਹੈ। ਦੂਜੀਆਂ ਕੰਪਨੀਆਂ ਵਿਚ ਚੀਨ ਦੀ ਜਹਾਜ਼ ਬਣਾਉਣ ਵਾਲੀ ਸਰਕਾਰੀ ਕੰਪਨੀ ਕਮਰਸ਼ੀਅਲ ਏਅਰਕ੍ਰਾਫਟ ਕਾਰਪੋਰੇਸ਼ਨ ਆਫ ਚਾਈਨਾ ਲਿਮਟਿਡ (ਕੋਮੈਕ) ਵੀ ਸ਼ਾਮਲ ਹੈ, ਜੋ ਨੈਰੋ ਬਾਡੀ ਪਲੇਨ ਤਿਆਰ ਕਰਦੀ ਹੈ। ਇਸ ਦੇ ਜ਼ਰੀਏ ਚੀਨ ਸਰਕਾਰ ਬੋਇੰਗ ਅਤੇ ਏਅਰਬੱਸ ਨਾਲ ਮੁਕਾਬਲਾ ਕਰਨਾ ਚਾਹੁੰਦੀ ਹੈ।
ਇਹ ਵੀ ਪੜ੍ਹੋ : ਬਰਡ ਫ਼ਲੂ ਦੀ ਮਾਰ, ਮੁਰਗੀਆਂ ਦੇ ਘਟਦੇ ਭਾਅ ਤੋਂ ਦੁੱਖੀ ਪੋਲਟਰੀ ਮਾਲਕ ਲੈਣਗੇ ਇਹ ਫ਼ੈਸਲਾ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੰਬਰ ’ਚ ਇਕ ਐਗਜ਼ੀਕਿੳੂਟਿਵ ਆਦੇਸ਼ ’ਤੇ ਦਸਤਖ਼ਤ ਕੀਤੇ ਸਨ ਜਿਸ ਮੁਤਾਬਕ ਅਮਰੀਕਾ ਦੇ ਰੱਖਿਆ ਮੰਤਰਾਲੇ ਨੇ ਜਿਹੜੀਆਂ ਕੰਪਨੀਆਂ ਨੂੰ ਬਲੈਕਲਿਸਟ ਸੂਚੀ ਵਿਚ ਸ਼ਾਮਲ ਕੀਤਾ ਹੈ ਇਨ੍ਹਾਂ ਵਿਚੋਂ ਅਮਰੀਕੀ ਨਿਵੇਸ਼ਕਾਂ ਨੂੰ ਆਪਣੀ ਹਿੱਸੇਦਾਰੀ ਨਵੰਬਰ 2021 ਤੱਕ ਬਾਹਰ ਕੱਢਣੀ ਪਵੇਗੀ।
ਜ਼ਿਕਰਯੋਗ ਹੈ ਕਿ ਸਮਾਰਟਫੋਨ ਦੀ ਵਿਕਰੀ ਦੇ ਮਾਮਲੇ ਵਿਚ ਸ਼ਿਓਮੀ ਨੇ ਅਮਰੀਕਾ ਦੀ ਮਸ਼ਹੂਰ ਕੰਪਨੀ ਐਪਲ ਇੰਕ ਨੂੰ ਪਿੱਛੇ ਛੱਡ ਦਿੱਤਾ ਹੈ। ਤੇਲ ਕੰਪਨੀ ਕਨੂਕ ਦੱਖਣੀ ਚੀਨ ਸਾਗਰ ਦੇ ਉਨ੍ਹਾਂ ਇਲਾਕਿਆਂ ਵਿਚ ਤੇਲ ਕੱਢਣ ਦਾ ਕੰਮ ਕਰਦੀ ਹੈ ਜਿਨ੍ਹਾਂ ਨੂੰ ਲੈ ਕੇ ਗੁਆਂਢੀ ਦੇਸ਼ਾਂ ਨਾਲ ਵਿਵਾਦ ਹੈ।
ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ : Spicejet ਦੇ ਰਹੀ 899 ਰੁਪਏ ਟਿਕਟ ਦੇ ਨਾਲ 1000 ਰੁਪਏ ਦਾ ਟਿਕਟ ਵਾੳੂਚਰ
ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।