ਚੀਨੀ ਸਰਕਾਰ ਘੱਟ ਗਿਣਤੀ ਲੋਕਾਂ ਨੂੰ ਸਖ਼ਤ ਮਜ਼ਦੂਰੀ ਲਈ ਕਰ ਰਹੀ ਹੈ ਮਜਬੂਰ

Tuesday, Dec 15, 2020 - 05:58 PM (IST)

ਬੀਜਿੰਗ - ਇੱਕ ਰਿਪੋਰਟ ਅਨੁਸਾਰ, ਚੀਨ ਸ਼ਿਨਜਿਆਂਗ ਦੇ ਪੱਛਮੀ ਖੇਤਰ ਵਿਚ ਕਪਾਹ ਦੇ ਵਿਸ਼ਾਲ ਖੇਤਾਂ ਵਿਚ ਹਜ਼ਾਰਾਂ ਵਿਯੂਰਾ ਅਤੇ ਹੋਰ ਘੱਟ ਗਿਣਤੀਆਂ ਲੋਕਾਂ ਨੂੰ ਸਖ਼ਤ, ਹੱਥੀ ਮਜ਼ਦੂਰੀ ਕਰਨ ਲਈ ਮਜਬੂਰ ਕਰ ਰਿਹਾ ਹੈ। ਨਵੇਂ ਖੋਜੇ ਗਏ ਆਨਲਾਈਨ ਦਸਤਾਵੇਜ਼, ਫਸਲ ਨੂੰ ਚੁੱਕਣ ਮਜ਼ਬੂਰ ਮਜ਼ਦੂਰੀ ਦੇ ਸੰਭਾਵਿਤ ਪੈਮਾਨੇ ਦੀ ਸਪਸ਼ਟ ਤਸਵੀਰ ਪ੍ਰਦਾਨ ਕਰਦੇ ਹਨ। ਜੋ ਕਿ ਦੁਨੀਆ ਵਿਚ ਕਪਾਹ ਦੀ ਸਪਲਾਈ ਦਾ ਪੰਜਵਾਂ ਹਿੱਸਾ ਹੈ।ਇਹ ਕਪਾਹ ਦੁਨੀਆ ਦੇ ਫੈਸ਼ਨ ਉਦਯੋਗ ਵਿਚ ਵਿਆਪਕ ਪੱਧਰ 'ਤੇ ਵਰਤੀ ਜਾਂਦੀ ਹੈ।

ਦਸਤਾਵੇਜਾਂ ਵਿਚ ਇਹ ਵੀ ਚੰਗੀ ਤਰ੍ਹਾ ਦੱਸਿਆ ਗਿਆ ਹੈ ਕਿ ਵੱਡੀ ਗਿਣਤੀ ਵਿਚ ਨਜ਼ਰਬੰਦੀ ਕੈਂਪ ਬਣਾਏ ਗਏ ਹਨ। ਇਨ੍ਹਾਂ ਵਿੱਚ ਇੱਲ ਮਿਲੀਅਨ ਤੋਂ ਕੈਦ ਕਰਕੇ ਲੋਕ ਰੱਖੇ ਗਏ ਹਨ। ਦਾਅਵਾ ਕੀਤਾ ਗਿਆ ਹੈ ਕਿ ਘੱਟ ਗਿਣਤੀ ਸਮੂਹਾਂ ਨੂੰ ਟੈਕਸ-ਟਾਈਲ ਫੈਕਟਰੀਆਂ ਵਿਚ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ।

ਹਾਲਾਂਕਿ ਚੀਨੀ ਸਰਕਾਰ ਇਨ੍ਹਾਂ ਦਾਅਵਿਆਂ ਤੋਂ ਇਨਕਾਰ ਕਰਦੀ ਹੈ, ਉਸ ਦਾ ਕਹਿਣਾ ਹੈ ਕਿ ਇਹ ਕੈਂਪ ਸਿਖਲਾਈ ਕੇਂਦਰ ਅਤੇ ਫੈਕਟਰੀਆਂ ਹਨ । ਇਸ ਦੇ ਨਾਲ ਹੀ ਇਹ ਇੱਕ ਵਿਸ਼ਾਲ, ਸਵੈਇੱਛੁਕ 'ਗਰੀਬੀ ਹਰਾਓ' ਯੋਜਨਾ ਦਾ ਹਿੱਸਾ ਹਨ।

ਪਰ ਸਬੂਤ ਇਸ ਵੱਲ ਇਸ਼ਾਰਾ ਕਰ ਰਹੇ ਹਨ ਕਿ ਇੱਕ ਸਾਲ ਵਿੱਚ ਅੱਧੇ ਮਿਲੀਅਨ ਮਜ਼ਦੂਰਾਂ ਨੂੰ ਮੌਸਮੀ ਕਪਾਹ ਚੁੱਕਣ ਲਈ ਮਜਬੂਰ ਕੀਤਾ ਜਾਂਦਾ ਹੈ ।ਉਹ ਅਜਿਹੇ ਹਾਲਾਤ ਵਿਚ ਕਪਾਹ ਚੁੱਕਦੇ ਹਨ ਜਿਸ ਨਾਲ ਉਹ ਜ਼ਬਰਦਸਤੀ ਖਤਰਾ ਮੋਲ ਲੈਂਦੇ ਹਨ। ਦਸਤਾਵੇਜ਼ਾਂ ਦਾ ਖੁਲਾਸਾ ਕਰਨ ਵਾਲੇ ਵਾਸ਼ਿੰਗਟਨ ਵਿਚ ਵਿਕਟਿਮਜ਼ ਆਫ ਕੋਮਨਯੂਈਜ਼ਮ ਮੈਮੋਰੀਅਲ ਫਾਉਨਡੈਸ਼ਨ ਦੇ ਡਾ. ਐਡਰੀਅਨ ਜ਼ੈਂਜ਼ ਨੇ ਕਿਹਾ ਕਿ , 'ਮੇਰੇ ਵਿਚਾਰ ਅਨੁਸਾਰ ਪ੍ਰਮਾਣ ਅਸਲ ਵਿੱਚ ਇੱਕ ਇਤਿਹਾਸਕ ਪੈਮਾਨੇ 'ਤੇ ਹਨ।'

ਪਹਿਲੀ ਵਾਰ ਸਾਡੇ ਕੋਲ ਨਾ ਸਿਰਫ ਸਬੂਤ ਹਨ ਸਗੋਂ ਇਯੂਰ ਦੇ ਮਜ਼ਦੂਰ ਦਾ ਜ਼ਬਰਦਸਤੀ ਮਜ਼ਦੂਰੀ ਕਰਦੇ ਹਨ ਸਗੋਂ  ਕਪਾਹ ਦੀ ਚੁਕਾਈ ਦੇ ਵੀ ਸਬੂਤ ਹਨ। ਮੈਨੂੰ  ਲਗਦਾ ਹੈ ਕਿ ਇਹ ਇੱਕ ਗੇਮ ਚੈਂਜਰ ਹੈ। 


Harinder Kaur

Content Editor

Related News