ਭਾਰਤ ਨੇ ਨਾਰਵੇ 'ਚ EFTA ਵਪਾਰ ਸਮਝੌਤਾ ਜਲਦ ਲਾਗੂ ਕਰਨ 'ਤੇ ਦਿੱਤਾ ਜ਼ੋਰ

Sunday, Nov 24, 2024 - 11:17 AM (IST)

ਨੈਸ਼ਨਲ ਡੈਸਕ- ਕੇਂਦਰੀ ਵਣਜ ਵਿਭਾਗ ਦੇ ਸਕੱਤਰ ਸੁਨੀਲ ਬਰਥਵਾਲ ਨੇ ਵਪਾਰ ਅਤੇ ਆਰਥਿਕ ਹਿੱਸੇਦਾਰੀ ਸਮਝੌਤੇ (ਟੀਈਪੀਏ) ਨੂੰ ਲਾਗੂ ਕਰਨ 'ਚ ਤੇਜ਼ੀ ਲਿਆਉਣ ਅਤੇ 100 ਬਿਲੀਅਨ ਡਾਲਰ ਦੇ ਨਿਵੇਸ਼ ਨੂੰ ਉਤਸ਼ਾਹ ਦੇਣ ਲਈ ਸ਼ੁੱਕਰਵਾਰ (22 ਨਵੰਬਰ) ਨੂੰ ਨਾਰਵੇ ਦਾ ਦੌਰਾ ਕੀਤਾ। ਇਸ ਯਾਤਰਾ ਦਾ ਮਕਸਦ ਵਪਾਰ ਅਤੇ ਆਰਥਿਕ ਹਿੱਸੇਦਾਰੀ ਸਮਝੌਤੇ (ਟੀਈਪੀਏ) ਦੇ ਉਦੇਸ਼ਾਂ ਨੂੰ ਅੱਗੇ ਵਧਾਉਣਾ ਅਤੇ ਯੂਰਪੀ ਮੁਕਤ ਵਪਾਰ ਸੰਘ (ਈਐੱਫਟੀਏ) ਦੇਸ਼ਾਂ 'ਚ ਭਾਰਤੀ ਵਸਤੂਆਂ ਅਤੇ ਸੇਵਾਵਾਂ ਦੇ ਨਿਰਯਾਤ ਲਈ ਵੱਡੇ ਬਜ਼ਾਰ ਨੂੰ ਖੋਲ੍ਹਣਾ ਅਤੇ 100 ਬਿਲੀਅਨ ਡਾਲਰ ਦੇ ਨਿਵੇਸ਼ ਨੂੰ ਜਲਦ ਲਾਗੂ ਕਰਨ ਨੂੰ ਉਤਸ਼ਾਹ ਦੇਣਾ ਸੀ। ਈਐੱਫਟੀਏ ਆਈਸਲੈਂਡ, ਲਿਕਟੇਂਸਟੀਨ, ਨਾਰਵੇ ਅਤੇ ਸਵਿਟਜ਼ਰਲੈਂਡ ਦਾ ਅੰਤਰ-ਸਰਕਾਰੀ ਸੰਗਠਨ ਹੈ।

ਭਾਰਤ ਅਤੇ ਈਐੱਫਟੀਏ ਦੇਸ਼ਾਂ ਵਿਚਾਲੇ ਟੀਈਪੀਏ ਸਮਝੌਤੇ 'ਤੇ ਮਾਰਚ 2024 'ਚ ਦਸਤਖ਼ਤ ਕੀਤੇ ਗਏ ਸਨ। ਟੀਈਪੀਏ ਇਕ ਵਿਆਪਕ ਸਮਝੌਤਾ ਹੈ ਜੋ ਭਾਰਤ ਨੂੰ ਈਐੱਫਟੀਏ ਦੇ 99.6 ਫ਼ੀਸਦੀ ਬਜ਼ਾਰ ਤੱਕ ਪਹੁੰਚ ਪ੍ਰਦਾਨ ਕਰਦਾ ਹੈ, ਜਿਸ 'ਚ ਗੈਰ-ਖੇਤੀ ਉਤਪਾਦਾਂ ਅਤੇ ਪ੍ਰੋਸੈਸਡ ਖੇਤੀ ਵਸਤਾਂ 'ਤੇ ਮਹੱਤਵਪੂਰਨ ਟੈਰਿਫ ਰਿਆਇਤਾਂ ਹਨ। ਬਦਲੇ 'ਚ ਭਾਰਤ ਆਪਣੀ ਟੈਰਿਫ ਲਾਈਨਾਂ ਦਾ 82.7 ਫੀਸਦੀ ਹਿੱਸਾ ਦੇ ਰਿਹਾ ਹੈ ਜੋ ਈਐੱਫਟੀਏ ਨਿਰਯਾਤ ਦਾ 95.3 ਫੀਸਦੀ ਕਵਰ ਕਰਦਾ ਹੈ। ਵਣਜ ਮੰਤਰਾਲਾ ਦੇ ਇਕ ਬਿਆਨ ਅੁਸਾਰ, ਭਾਰਤ ਨੇ ਈਐੱਫਟੀਏ ਨੂੰ 105 ਉਪ-ਖੇਤਰਾਂ ਦੀ ਪੇਸ਼ਕਸ਼ ਕੀਤੀ ਹੈ ਅਤੇ ਨਾਰਵੇ ਤੋਂ 114 'ਚ ਵਚਨਬੱਧਤਾ ਹਾਸਲ ਕੀਤੀ ਹੈ। ਆਪਣੀ ਨਾਰਵੇ ਯਾਤਰਾ ਦੌਰਾਨ, ਬਰਥਵਾਲ ਨੇ ਵਪਾਰ, ਉਦਯੋਗ ਅਤੇ ਮੱਛੀ ਪਾਲਣ ਮੰਤਰਾਲਾ ਦੇ ਰਾਜ ਸਕੱਤਰ ਟਾਮਸ ਨਾਰਵੋਲ ਅਤੇ ਨਾਰਵੇ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਚਰਚਾ ਕੀਤੀ। ਮੁੱਖ ਵਿਸ਼ਿਆਂ 'ਚ ਵਪਾਰ ਸੰਬੰਧਾਂ ਨੂੰ ਅੱਗੇ ਵਧਾਉਣਾ, ਭਾਰਤੀ ਨਿਰਯਾਤ ਨੂੰ ਉਤਸ਼ਾਹ ਦੇਣਾ ਅਤੇ ਟੀਐੱਫਪੀਏ ਦੀ ਪ੍ਰਵਾਨਗੀ ਨੂੰ ਤੇਜ਼ ਕਰਨਾ ਸ਼ਾਮਲ ਹੈ। ਵਣਜ ਸਕੱਤਰ ਨੇ ਸਮਝੌਤੇ ਦੇ ਸੰਭਾਵੀ ਲਾਭਾਂ ਨੂੰ ਰੇਖਾਂਕਿਤ ਕਰਨ ਲਈ ਨਾਰਵੇਈ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News