Silver ਦੇ ਤੂਫਾਨੀ ਚੱਕਰ ’ਚ ਫਸੇ ਹਜ਼ਾਰਾਂ ਨਿਵੇਸ਼ਕ, ਬ੍ਰੋਕਰਾਂ ਨੇ ਮਾਰਜਨ ਵਧਾਇਆ, ਚਾਂਦੀ 18,784 ਰੁਪਏ ਡਿੱਗੀ
Thursday, Jan 01, 2026 - 12:39 PM (IST)
ਬਿਜ਼ਨੈੱਸ ਡੈਸਕ - ਨਿਊਯਾਰਕ ਕਮੋਡਿਟੀ ਐਕਸਚੇਂਜ (ਕਾਮੈਕਸ) ’ਤੇ ਸਿਲਵਰ ਦੀਆਂ ਕੀਮਤਾਂ ’ਚ ਚੱਲ ਰਹੇ ਭਾਰੀ ਉਤਰਾਅ-ਚੜ੍ਹਾਅ ਵਿਚਾਲੇ ਬੁੱਧਵਾਰ ਨੂੰ ਦੇਸ਼ ਦੀਆਂ ਬ੍ਰੋਕਰੇਜ ਕੰਪਨੀਆਂ ਵੱਲੋਂ ਗੋਲਡ, ਸਿਲਵਰ ਅਤੇ ਕਾਪਰ ਸਮੇਤ ਹੋਰ ਕਮੋਡਿਟੀਜ਼ ’ਤੇ ਮਾਰਜਨ ਵਧਾਉਣ ਕਾਰਨ ਬੁੱਧਵਾਰ ਸਵੇਰੇ ਐੱਮ. ਸੀ. ਐਕਸ. ’ਤੇ ਚਾਂਦੀ ਦੀਆਂ ਕੀਮਤਾਂ ’ਚ 18,784 ਰੁਪਏ ਦੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਚਾਂਦੀ ਦੀਆਂ ਕੀਮਤਾਂ ਕਾਰੋਬਾਰੀ ਸੈਸ਼ਨ ਦੌਰਾਨ 2,32,228 ਰੁਪਏ ਤੱਕ ਡਿੱਗ ਗਈਆਂ।
ਇਹ ਵੀ ਪੜ੍ਹੋ : 1 ਜਨਵਰੀ ਤੋਂ ਦੇਸ਼ ਭਰ 'ਚ ਲਾਗੂ ਹੋਣਗੇ ਨਵੇਂ ਨਿਯਮ, ਬੈਂਕਿੰਗ-UPI ਭੁਗਤਾਨ ਤੇ ਕਿਸਾਨਾਂ ਲਈ ਹੋਣਗੇ ਕਈ ਬਦਲਾਅ
ਮਾਰਜਨ ਵਧਣ ਕਾਰਨ ਕਈ ਨਿਵੇਸ਼ਕਾਂ ਕੋਲ ਵਧੇ ਹੋਏ ਮਾਰਜਨ ਦੇ ਬਰਾਬਰ ਪੈਸੇ ਨਹੀਂ ਸਨ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਸੌਦੇ ਕੱਟਣ ’ਤੇ ਮਜਬੂਰ ਹੋਣਾ ਪਿਆ, ਜਦੋਂਕਿ ਮਾਰਜਨ ਵਧਣ ਕਾਰਨ ਕਈ ਨਿਵੇਸ਼ਕ ਨਵੀਂ ਖਰੀਦ ਵੀ ਨਹੀਂ ਕਰ ਸਕੇ।
ਮਾਰਜਨ ’ਚ ਵਾਧੇ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਉਨ੍ਹਾਂ ਨਿਵੇਸ਼ਕਾਂ ’ਤੇ ਪਿਆ, ਜਿਨ੍ਹਾਂ ਨੇ ਮੰਗਲਵਾਰ ਰਾਤ ਚਾਂਦੀ ਦੀਆਂ ਤੇਜ਼ ਕੀਮਤਾਂ ਨੂੰ ਵੇਖ ਕੇ ਪੁਜ਼ੀਸ਼ਨ ਬਣਾਈ ਸੀ। ਇਸ ਤੋਂ ਪਹਿਲਾਂ ਮੰਗਲਵਾਰ ਰਾਤ ਨੂੰ ਚਾਂਦੀ ਦੀਆਂ ਕੀਮਤਾਂ ’ਚ ਤੂਫਾਨੀ ਤੇਜ਼ੀ ਦੇਖਣ ਨੂੰ ਮਿਲੀ ਸੀ ਅਤੇ ਐੱਮ. ਸੀ. ਐਕਸ. ’ਤੇ ਚਾਂਦੀ 27,000 ਰੁਪਏ ਵਧ ਕੇ 2 ਲੱਖ 51 ਹਜ਼ਾਰ ਰੁਪਏ ਤੱਕ ਪਹੁੰਚ ਗਈ ਸੀ ਪਰ ਇਸ ਜ਼ਬਰਦਸਤ ਤੇਜ਼ੀ ਕਾਰਨ ਬ੍ਰੋਕਰਾਂ ਨੇ ਸੇਬੀ ਦੇ ਨਿਯਮਾਂ ਮੁਤਾਬਕ ਆਪਣਾ ਜੋਖਿਮ ਘੱਟ ਕਰਨ ਲਈ ਬੁੱਧਵਾਰ ਸਵੇਰੇ ਚਾਂਦੀ ਅਤੇ ਸੋਨੇ ਸਮੇਤ ਹੋਰ ਕਮੋਡਿਟੀਜ਼ ’ਤੇ ਮਾਰਜਨ ਵਧਾ ਦਿੱਤਾ।
ਇਹ ਵੀ ਪੜ੍ਹੋ : ਸੋਨਾ ਜਾਏਗਾ 3 ਲੱਖ ਦੇ ਪਾਰ! ਇਕ ਬਿਆਨ ਨੇ ਦੁਨੀਆ ਭਰ ਦੇ ਬਾਜ਼ਾਰਾਂ 'ਚ ਵਧਾਈ ਹਲਚਲ
ਵਧੇ ਹੋਏ ਮਾਰਜਨ ਅਤੇ ਚਾਂਦੀ ਦੀਆਂ ਕੀਮਤਾਂ ’ਚ ਕਾਮੈਕਸ ’ਤੇ ਆਈ ਗਿਰਾਵਟ ਦੇ ਨਾਲ-ਨਾਲ ਮਾਰਜਨ ਦਾ ਅਸਰ ਪੈਣ ਦੌਰਾਨ 2 ਲੱਖ 51 ਹਜ਼ਾਰ ’ਤੇ ਬੰਦ ਹੋਈ ਚਾਂਦੀ ਬੁੱਧਵਾਰ ਸਵੇਰੇ 2,41,400 ’ਤੇ ਖੁੱਲ੍ਹੀ ਅਤੇ ਖੁੱਲ੍ਹਦੇ ਹੀ 2,32,228 ਰੁਪਏ ਤੱਕ ਡਿੱਗ ਗਈ। ਬੁੱਧਵਾਰ ਰਾਤ ਚਾਂਦੀ 13,857 ਰੁਪਏ ਦੀ ਗਿਰਾਵਟ ਨਾਲ 2,37,155 ਰੁਪਏ ’ਤੇ ਟ੍ਰੇਡ ਕਰ ਰਹੀ ਸੀ।
ਚਾਂਦੀ ਦੀਆਂ ਕੀਮਤਾਂ ’ਚ ਗਿਰਾਵਟ ਦਾ ਅਸਰ ਸੋਨੇ ਦੀਆਂ ਕੀਮਤਾਂ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਅਤੇ ਸੋਨੇ ਦੇ ਫਰਵਰੀ ਵਾਅਦਾ ਦੀਆਂ ਕੀਮਤਾਂ 1,40,465 ਦੇ ਆਪਣੇ ਉੱਚੇ ਪੱਧਰ ਤੋਂ ਕਰੀਬ 5000 ਰੁਪਏ ਹੇਠਾਂ 1.35 ਲੱਖ ਦੇ ਆਲੇ-ਦੁਆਲੇ ਚੱਲ ਰਹੀਆਂ ਹਨ। ਹੁਣ 1 ਜਨਵਰੀ ਨੂੰ ਕਾਮੈਕਸ ਅਤੇ ਚੀਨ ਦਾ ਬਾਜ਼ਾਰ ਬੰਦ ਹੋਣ ਅਤੇ ਚੀਨ ’ਚ 2 ਜਨਵਰੀ ਨੂੰ ਵੀ ਟਰੇਡਿੰਗ ਹਾਲੀਡੇਅ ਹੋਣ ਕਾਰਨ ਬਾਜ਼ਾਰਾਂ ’ਚ 5 ਜਨਵਰੀ ਤੋਂ ਆਮ ਕਾਰੋਬਾਰ ਹੋਵੇਗਾ।
ਇਹ ਵੀ ਪੜ੍ਹੋ : ਚਾਂਦੀ ਦੀਆਂ ਕੀਮਤਾਂ 'ਚ ਵਾਧੇ ਕਾਰਨ ਗੂਜਰਾਤ ਦੇ 44 ਕਾਰੋਬਾਰੀ ਹੋ ਗਏ ਦੀਵਾਲੀਆ, 3,500 ਕਰੋੜ ਫਸੇ
ਕਾਮੈਕਸ ਨੇ ਵੀ ਵਧਾਇਆ ਮਾਰਜਨ, ਸੋਨੇ-ਚਾਂਦੀ ਦੇ ਭਾਅ ’ਚ ਗਿਰਾਵਟ
ਦਰਅਸਲ ਨਿਊਯਾਰਕ ਕਮੋਡਿਟੀ ਐਕਸਚੇਂਜ (ਕਾਮੈਕਸ) ਵੱਲੋਂ 2 ਦਿਨ ਪਹਿਲਾਂ ਗੋਲਡ ਅਤੇ ਸਿਲਵਰ ’ਤੇ ਮਾਰਜਨ ਵਧਾਏ ਜਾਣ ਤੋਂ ਬਾਅਦ ਸੋਮਵਾਰ ਰਾਤ ਨੂੰ ਕਾਮੈਕਸ ’ਤੇ ਗੋਲਡ ਅਤੇ ਸਿਲਵਰ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਸੀ ਅਤੇ ਚਾਂਦੀ ਦੀਆਂ ਕੀਮਤਾਂ 84 ਡਾਲਰ ਦੇ ਆਪਣੇ ਉੱਚੇ ਪੱਧਰ ਤੋਂ 15 ਫੀਸਦੀ ਡਿੱਗ ਕੇ 70 ਡਾਲਰ ’ਤੇ ਪਹੁੰਚ ਗਈਆਂ ਸੀ ਪਰ ਮੰਗਲਵਾਰ ਨੂੰ ਕਾਰੋਬਾਰੀ ਸੈਸ਼ਨ ਦੌਰਾਨ ਚਾਂਦੀ ਦੀਆਂ ਕੀਮਤਾਂ ਇਕ ਵਾਰ ਫਿਰ 78 ਡਾਲਰ ਦੇ ਨਜ਼ਦੀਕ ਪਹੁੰਚ ਗਈਆਂ।
ਇਹ ਵੀ ਪੜ੍ਹੋ : Silver All Time High: ਰਿਕਾਰਡ ਉੱਚਾਈ ਤੋਂ ਡਿੱਗਿਆ ਸੋਨਾ , ਨਵੇਂ ਸਿਖਰ 'ਤੇ ਪਹੁੰਚੀ ਚਾਂਦੀ
ਕਾਮੈਕਸ ’ਤੇ ਕੀਮਤਾਂ ’ਚ ਆਈ ਤੇਜ਼ੀ ਕਾਰਨ ਮੰਗਲਵਾਰ ਨੂੰ ਭਾਰਤ ’ਚ ਵੀ ਚਾਂਦੀ ਦੀਆਂ ਕੀਮਤਾਂ ’ਚ 27,000 ਰੁਪਏ ਦੀ ਤੇਜ਼ੀ ਵੇਖੀ ਗਈ। ਚਾਂਦੀ ’ਚ ਆ ਰਹੇ ਇੰਨੇ ਭਾਰੀ ਉਤਰਾਅ-ਚੜ੍ਹਾਅ ਕਾਰਨ ਬ੍ਰੋਕਰੇਜ ਕੰਪਨੀਆਂ ਨੇ ਖੁਦ ਜੋਖਿਮ ਤੋਂ ਬਚਣ ਲਈ ਰਾਤੋ-ਰਾਤ ਮਾਰਜਨ ਵਧਾ ਦਿੱਤੇ, ਜਿਸ ਨਾਲ ਬਾਜ਼ਾਰ ’ਚ ਗਿਰਾਵਟ ਦੇਖਣ ਨੂੰ ਮਿਲੀ, ਹਾਲਾਂਕਿ ਇਸ ਗਿਰਾਵਟ ’ਚ ਕਾਮੈਕਸ ਦਾ ਵੀ ਯੋਗਦਾਨ ਰਿਹਾ ਅਤੇ ਕਾਮੈਕਸ ’ਤੇ ਵੀ ਚਾਂਦੀ ਦੀਆਂ ਕੀਮਤਾਂ ’ਚ 5 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਵੇਖੀ ਗਈ।
ਇਸ ’ਚ ਕਾਮੈਕਸ ’ਤੇ ਬੁੱਧਵਾਰ ਨੂੰ ਵੀ ਨਿਵੇਸ਼ਕਾਂ ਨੂੰ ਸੋਨੇ ਅਤੇ ਚਾਂਦੀ ਦੇ ਮਾਰਜਨ ਵਧਾਉਣ ਲਈ ਸੰਦੇਸ਼ ਆ ਗਏ ਅਤੇ 2 ਦਿਨਾਂ ’ਚ ਐਕਸਚੇਂਜ ਨੇ ਦੂਜੀ ਵਾਰ ਮਾਰਜਨ ਵਧਾ ਦਿੱਤੇ, ਜਿਸ ਨਾਲ ਚਾਂਦੀ ਦੇ ਨਾਲ-ਨਾਲ ਸੋਨੇ ਦੇ ਭਾਅ ਵੀ ਡਿੱਗ ਗਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
