MCX : ਚਾਂਦੀ 2.32 ਲੱਖ ਰੁਪਏ ਪ੍ਰਤੀ ਕਿੱਲੋਗ੍ਰਾਮ ਦੇ ਨਵੇਂ ਸਿਖਰ ’ਤੇ, ਸੋਨਾ ਵੀ ਬੁੜਕਿਆ

Saturday, Dec 27, 2025 - 03:06 PM (IST)

MCX : ਚਾਂਦੀ 2.32 ਲੱਖ ਰੁਪਏ ਪ੍ਰਤੀ ਕਿੱਲੋਗ੍ਰਾਮ ਦੇ ਨਵੇਂ ਸਿਖਰ ’ਤੇ, ਸੋਨਾ ਵੀ ਬੁੜਕਿਆ

ਨਵੀਂ ਦਿੱਲੀ (ਭਾਸ਼ਾ) - ਵਾਅਦਾ ਕਾਰੋਬਾਰ ’ਚ ਚਾਂਦੀ ਦੀ ਕੀਮਤ ਸ਼ੁੱਕਰਵਾਰ ਨੂੰ 8,951 ਰੁਪਏ ਵਧ ਕੇ 2,32,750 ਰੁਪਏ ਪ੍ਰਤੀ ਕਿੱਲੋਗ੍ਰਾਮ ਦੀ ਨਵੀਂ ਰਿਕਾਰਡ ਉਚਾਈ ’ਤੇ ਪਹੁੰਚ ਗਈ। ਇਹ ਲਗਾਤਾਰ 5ਵਾਂ ਕਾਰੋਬਾਰੀ ਸੈਸ਼ਨ ਹੈ ਜਦੋਂ ਵਾਅਦਾ ਬਾਜ਼ਾਰ ’ਚ ਚਾਂਦੀ ਮਜ਼ਬੂਤ ਹੋਈ ਹੈ। ਇਹ ਵਾਧਾ ਗਲੋਬਲ ਬਾਜ਼ਾਰ ’ਚ ਚਾਂਦੀ ਦੇ 75 ਡਾਲਰ ਪ੍ਰਤੀ ਔਂਸ ਦੇ ਪੱਧਰ ਨੂੰ ਪਾਰ ਕਰਨ ਕਾਰਨ ਹੋਇਆ।

ਇਹ ਵੀ ਪੜ੍ਹੋ :     1 ਜਨਵਰੀ ਤੋਂ ਦੇਸ਼ ਭਰ 'ਚ ਲਾਗੂ ਹੋਣਗੇ ਨਵੇਂ ਨਿਯਮ, ਬੈਂਕਿੰਗ-UPI ਭੁਗਤਾਨ ਤੇ ਕਿਸਾਨਾਂ ਲਈ ਹੋਣਗੇ ਕਈ ਬਦਲਾਅ

ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) ’ਚ ਮਾਰਚ 2026 ਕਰਾਰ ਲਈ ਚਾਂਦੀ ਵਾਅਦਾ 4 ਫ਼ੀਸਦੀ ਉੱਛਲ ਕੇ 2,32,750 ਰੁਪਏ ਪ੍ਰਤੀ ਕਿੱਲੋਗ੍ਰਾਮ ਦੇ ਕੁੱਲ-ਵਕਤੀ ਉੱਚੇ ਪੱਧਰ ’ਤੇ ਪਹੁੰਚ ਗਈ। 18 ਦਸੰਬਰ ਦੇ ਬਾਅਦ ਤੋਂ ਚਾਂਦੀ ਦੀਆਂ ਕੀਮਤਾਂ ’ਚ 29,176 ਰੁਪਏ ਭਾਵ 14.33 ਫ਼ੀਸਦੀ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ :     ਸੋਨਾ ਜਾਏਗਾ 3 ਲੱਖ ਦੇ ਪਾਰ! ਇਕ ਬਿਆਨ ਨੇ ਦੁਨੀਆ ਭਰ ਦੇ ਬਾਜ਼ਾਰਾਂ 'ਚ ਵਧਾਈ ਹਲਚਲ

ਇਸ ਤੋਂ ਇਲਾਵਾ ਕਾਮੈਕਸ (ਜਿਣਸ ਬਾਜ਼ਾਰ) ’ਚ ਸੋਨੇ ਦੀਆਂ ਕੀਮਤਾਂ ਪਹਿਲੀ ਵਾਰ 1.39 ਲੱਖ ਰੁਪਏ ਪ੍ਰਤੀ 10 ਗ੍ਰਾਮ ਤੋਂ ਪਾਰ ਪਹੁੰਚ ਗਈਆਂ। ਲਗਾਤਾਰ ਚੌਥੇ ਸੈਸ਼ਨ ’ਚ ਤੇਜ਼ੀ ਦੇ ਨਾਲ ਫਰਵਰੀ ਦੀ ਸਪਲਾਈ ਵਾਲੇ ਸੋਨੇ ਦੀ ਕੀਮਤ 1,119 ਰੁਪਏ ਭਾਵ 0.81 ਫ਼ੀਸਦੀ ਬੁੜਕ ਕੇ 1,39,327 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਉੱਚੇ ਪੱਧਰ ’ਤੇ ਪਹੁੰਚ ਗਈ। ਕ੍ਰਿਸਮਸ ਦੇ ਮੌਕੇ ਵੀਰਵਾਰ ਨੂੰ ਜਿਣਸ ਬਾਜ਼ਾਰ ਬੰਦ ਰਹੇ।

ਇਹ ਵੀ ਪੜ੍ਹੋ :    ਰਿਕਾਰਡ ਹਾਈ ਬਣਾਉਣ ਤੋਂ ਬਾਅਦ ਟੁੱਟੇ ਸੋਨੇ-ਚਾਂਦੀ ਦੇ ਭਾਅ, ਜਾਣੋ ਅੱਜ ਦੀਆਂ ਨਵੀਆਂ ਕੀਮਤਾਂ

ਇਸ ਦਰਮਿਆਨ ਅੰਤਰਰਾਸ਼ਟਰੀ ਬਾਜ਼ਾਰ ’ਚ ਸੋਨੇ ਅਤੇ ਚਾਂਦੀ ਦੇ ਉੱਚੇ ਪੱਧਰ ’ਤੇ ਪੁੱਜਣ ਨਾਲ ਸਰਾਫਾ ਦੀਆਂ ਕੀਮਤਾਂ ’ਚ ਤੇਜ਼ੀ ਆਈ। ਜਿਣਸ ਬਾਜ਼ਾਰ ’ਤੇ ਫਰਵਰੀ ਦੀ ਸਪਲਾਈ ਵਾਲੇ ਸੋਨੇ ਦਾ ਵਾਅਦਾ ਭਾਅ 58.8 ਡਾਲਰ ਜਾਂ 1.3 ਫ਼ੀਸਦੀ ਵਧ ਕੇ 4,561.6 ਡਾਲਰ ਪ੍ਰਤੀ ਔਂਸ ਦੇ ਨਵੇਂ ਸਿਖਰ ’ਤੇ ਪਹੁੰਚ ਗਿਆ। ਰਿਲਾਇੰਸ ਸਕਿਓਰਿਟੀਜ਼ ਦੇ ਸੀਨੀਅਰ ਰਿਸਰਚ ਐਨਾਲਿਸਟ ਜਿਗਰ ਤ੍ਰਿਵੇਦੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਸੋਨੇ ਦੀਆਂ ਕੀਮਤਾਂ ਵਧ ਕੇ ਲੱਗਭਗ 4,500 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਗਈਆਂ। ਸੈਸ਼ਨ ਦੌਰਾਨ ਇਹ ਥੋੜ੍ਹੇ ਸਮੇਂ ਲਈ 4,530 ਡਾਲਰ ਪ੍ਰਤੀ ਔਂਸ ਦੇ ਕੁੱਲ-ਵਕਤੀ ਉੱਚੇ ਪੱਧਰ ’ਤੇ ਵੀ ਪਹੁੰਚੀਆਂ।

ਇਹ ਵੀ ਪੜ੍ਹੋ :    ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ

ਘਰੇਲੂ ਬਾਜ਼ਾਰ ਦਾ ਹਾਲ

ਗਲੋਬਲ ਬਾਜ਼ਾਰਾਂ ਦੇ ਤੇਜ਼ ਸਮਾਚਾਰ ਆਉਣ ਨਾਲ ਸੋਨਾ 1200 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 11200 ਰੁਪਏ ਪ੍ਰਤੀ ਕਿੱਲੋ ਹੋਰ ਤੇਜ਼ ਬੋਲੇ ਗਏ।

ਸੋਨਾ ਇੱਥੇ 1200 ਰੁਪਏ ਦੀ ਤੇਜ਼ੀ ਨਾਲ 1,42,700 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਸਿਖਰ ’ਤੇ ਜਾ ਪੁੱਜਾ। ਉਥੇ ਹੀ ਵਿਦੇਸ਼ਾਂ ’ਚ ਚਾਂਦੀ ਦੇ ਮੁੱਲ ਉੱਛਲਣ ਨਾਲ ਇਹ ਘਰੇਲੂ ਬਾਜ਼ਾਰ ’ਚ 11,200 ਰੁਪਏ ਵਧ ਕੇ 2.39 ਲੱਖ ਰੁਪਏ ਪ੍ਰਤੀ ਕਿੱਲੋ ਦੇ ਸਭ ਤੋਂ ਉੱਚੇ ਪੱਧਰ ’ਤੇ ਜਾ ਪਹੁੰਚੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News