ਮੋਰੱਕੋ ਦੀ ਫੁੱਟਬਾਲ ਟੀਮ ਦਾ ਅਪਮਾਨ ਕਰਨ ਵਾਲਾ ਸਪੇਨ ਦੇ ਹੋਟਲ ਦਾ ਕਰਮਚਾਰੀ ਗ੍ਰਿਫ਼ਤਾਰ

Tuesday, Mar 28, 2023 - 12:33 PM (IST)

ਮੋਰੱਕੋ ਦੀ ਫੁੱਟਬਾਲ ਟੀਮ ਦਾ ਅਪਮਾਨ ਕਰਨ ਵਾਲਾ ਸਪੇਨ ਦੇ ਹੋਟਲ ਦਾ ਕਰਮਚਾਰੀ ਗ੍ਰਿਫ਼ਤਾਰ

ਮੈਡ੍ਰਿਡ (ਭਾਸ਼ਾ)- ਸਪੇਨ ਦੇ ਮੈਡ੍ਰਿਡ ਵਿੱਚ ਇੱਕ ਹੋਟਲ ਕਰਮਚਾਰੀ ਨੂੰ ਮੋਰੱਕੋ ਦੀ ਰਾਸ਼ਟਰੀ ਫੁੱਟਬਾਲ ਟੀਮ ਦਾ ਨਸਲੀ ਆਧਾਰ 'ਤੇ ਅਪਮਾਨ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਸਪੈਨਿਸ਼ ਨਿਊਜ਼ ਏਜੰਸੀ 'ਈ.ਐੱਫ.ਈ.' ਨੂੰ ਇਹ ਜਾਣਕਾਰੀ ਦਿੱਤੀ। ਕਰਮਚਾਰੀ ਨੇ ਕਥਿਤ ਤੌਰ 'ਤੇ ਸੋਸ਼ਲ ਮੀਡੀਆ 'ਤੇ ਅਪਮਾਨਜਨਕ ਸਮੱਗਰੀ ਪ੍ਰਕਾਸ਼ਿਤ ਕੀਤੀ। ਪੋਸਟ ਨੂੰ ਦੇਖਣ ਵਾਲੇ ਹੋਟਲ ਦੇ ਹੋਰ ਸਟਾਫ਼ ਨੇ ਉਸ ਦੀ ਨਿੰਦਾ ਕੀਤੀ।

ਕੁਝ ਪੋਸਟਾਂ ਵਿੱਚ ਅਪਮਾਨਜਨਕ ਸਮੱਗਰੀ ਦੇ ਨਾਲ ਮੋਰੱਕੋ ਦੇ ਖਿਡਾਰੀਆਂ ਦੀਆਂ ਤਸਵੀਰਾਂ ਵੀ ਸਨ। ਮੋਰੱਕੋ ਦੀ ਫੁੱਟਬਾਲ ਟੀਮ ਮੰਗਲਵਾਰ ਨੂੰ ਸਪੇਨ ਦੀ ਰਾਜਧਾਨੀ ਦੇ ਮੈਟਰੋਪੋਲੀਟਨ ਸਟੇਡੀਅਮ 'ਚ ਪੇਰੂ ਨਾਲ ਭਿੜੇਗੀ। ਮੋਰੱਕੋ ਨੇ ਪਿਛਲੇ ਸਾਲ ਕਤਰ ਵਿੱਚ ਹੋਏ ਫੁੱਟਬਾਲ ਵਿਸ਼ਵ ਕੱਪ ਵਿੱਚ ਸਪੇਨ ਅਤੇ ਪੁਰਤਗਾਲ ਨੂੰ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਹਾਲਾਂਕਿ ਸੈਮੀਫਾਈਨਲ 'ਚ ਉਹ ਫਰਾਂਸ ਤੋਂ ਹਾਰ ਗਈ ਸੀ।


author

cherry

Content Editor

Related News