ਰੂਸੀ ਫ਼ੌਜ ਨੇ ਯੂਕ੍ਰੇਨ ''ਤੇ ਮੁੜ ਕੀਤੀ ਵੱਡਾ ਹਮਲਾ, ਦਾਗੀਆਂ 36 ਮਿਜ਼ਾਈਲਾਂ
Thursday, Feb 16, 2023 - 06:08 PM (IST)

ਕੀਵ (ਬਿਊਰੋ) : ਯੁਕ੍ਰੇਨ ਦੇ ਨਾਲ ਜਾਰੀ ਜੰਗ 'ਚ ਰੂਸ ਨੇ ਕਰੂਜ ਅਤੇ ਹੋਰ ਮਿਜ਼ਾਈਲਾਂ ਦੇ ਨਾਲ ਵੀਰਵਾਰ ਨੂੰ ਇਕ ਵਾਰ ਫਿਰ ਤਾਬੜਤੋੜ ਹਮਲਾ ਕੀਤਾ। ਯੂਕ੍ਰੇਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਹਮਲੇ 'ਚ 79 ਸਾਲਾ ਔਰਤ ਦੀ ਮੌਤ ਹੋ ਗਈ ਜਦਕਿ 7 ਲੋਕ ਜ਼ਖ਼ਮੀ ਹੋ ਗਏ। ਯੂਕ੍ਰੇਨ ਦੇ ਸੈਨਾ ਮੁਖੀ ਵਾਲੇਰੀ ਜ਼ਾਲੁਜ਼ਨੀ ਨੇ ਕਿਹਾ ਕਿ ਰੂਸੀ ਸੈਨਾ ਨੇ ਰਾਤ ਨੂੰ ਕਰੀਬ 2 ਘੰਟੇ ਤੱਕ ਵੱਖ-ਵੱਖ ਕਿਸਮਾਂ ਦੀਆਂ 36 ਮਿਜ਼ਾਈਲਾਂ ਨਾਲ ਹਮਲਾ ਕੀਤਾ, ਜਿਨ੍ਹਾਂ ਵਿੱਚੋਂ ਘੱਟੋਂ-ਘੱਟ 16 ਨੂੰ ਯੂਕ੍ਰੇਨੀ ਯੁਵਾ ਸੁਰੱਖਿਆ ਇਕਾਈ ਨੇ ਨਸ਼ਟ ਕਰ ਦਿੱਤਾ। ਹਾਲਾਂਕਿ ਪੂਰਵ ਵਿਚ ਰੂਸੀ ਹਮਲਿਆਂ ਨੂੰ ਨਾਕਾਮ ਬਣਾਉਣ ਦੀ ਦਰ ਦਾ ਮੁਕਾਬਲੇ ਘੱਟ ਹੈ।
ਇਹ ਵੀ ਪੜ੍ਹੋ- ਨਾਜਾਇਜ਼ ਸੰਬੰਧਾਂ ਨੇ ਉਜਾੜ ਕੇ ਰੱਖ ਦਿੱਤਾ ਪਰਿਵਾਰ, ਮੋਗਾ 'ਚ ਵਿਅਕਤੀ ਨੇ ਅੱਗ ਲਾ ਕੇ ਕੀਤੀ ਖ਼ੁਦਕੁਸ਼ੀ
ਯੂਕ੍ਰੇਨ ਦੇ ਅਧਿਕਾਰੀਆਂ ਨੇ ਕਿਹਾ ਕਿ ਦੇਸ਼ ਦੇ ਉੱਤਰੀ, ਪੱਛਮ, ਦੱਖਣ, ਪੂਰਬ ਅਤੇ ਮੱਧ ਖੇਤਰ ਪ੍ਰਭਾਵਿਤ ਹੋਏ ਹਨ। ਯੂਕ੍ਰੇਨ ਦੇ ਰਾਸ਼ਟਰਪਤੀ ਦਫ਼ਤਰ ਦੇ ਮੁਖੀ ਆਂਦਰੇ ਯਰਮਾਕ ਨੇ ਕਿਹਾ ਕਿ ਰੂਸੀ ਬਲਾਂ ਨੇ ਹਮਲੇ ਲਈ ਆਪਣੀ ਰਣਨੀਤੀ ਬਦਲੀ, ਸਰਗਰਮ ਜਾਸੂਸੀ ਅਤੇ ਝੂਠੇ ਟੀਚਿਆਂ ਨੂੰ ਤਾਇਨਾਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਕੋਈ ਵੇਰਵਾ ਨਹੀਂ ਦਿੱਤਾ। ਹਾਲਾਂਕਿ ਰੂਸੀ ਫ਼ੌਜ ਯੂਕ੍ਰੇਨੀ ਹਵਾਈ ਸੁਰੱਖਿਆ ਤੰਤਰ ਨੂੰ ਪਾਰ ਕਰਨੇ ਦੇ ਤਰੀਕੇ ਦੀ ਤਲਾਸ਼ ਕਰ ਸਕਦੀ ਹੈ, ਜਿਨ੍ਹਾਂ ਨੂੰ ਪੱਛਮੀ ਦੇਸ਼ਾਂ ਵੱਲੋਂ ਸਪਲਾਈ ਕੀਤੇ ਹਥਿਆਰ ਪ੍ਰਣਾਲੀ ਨਾਲ ਮਜ਼ਬੂਤ ਕੀਤਾ ਗਿਆ ਹੈ। ਉਨ੍ਹਾਂ ਨੂੰ ਰੂਸੀ ਮਿਜ਼ਾਈਲਾਂ ਅਤੇ ਡਰੋਨਾਂ ਵੱਲੋਂ ਪਿਛਲੇ ਹਮਲਿਆਂ ਦੇ ਵਿਰੁੱਧ ਸਫ਼ਲਤਾ ਦੀ ਉੱਚ ਦਰ ਮਿਲੀ ਹੈ।
ਇਹ ਵੀ ਪੜ੍ਹੋ- ਪਿਤਾ ਦੀ ਮੌਤ ਦਾ ਗਮ ਸਹਾਰ ਨਾ ਸਕਿਆ ਪੁੱਤ, ਪੁਲਸ ਮੁਲਾਜ਼ਮ ਦੇ ਮੁੰਡੇ ਨੇ ਚੁੱਕਿਆ ਖ਼ੌਫ਼ਨਾਕ ਕਦਮ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।