ਮਾਰਗਨ ਸਟੇਨਲੀ ਨੇ ਭਾਰਤ ਦੀ ਰੇਟਿੰਗ ਵਧਾ ਕੇ ਕੀਤੀ ਓਵਰਵੇਟ, ਅਮਰੀਕਾ ਤੋਂ ਬਾਅਦ ਚੀਨ ਨੂੰ ਲੱਗਾ ਝਟਕਾ

08/04/2023 9:54:29 AM

ਨਵੀਂ ਦਿੱਲੀ (ਇੰਟ.) – ਅਮਰੀਕਾ ਅਤੇ ਚੀਨ ਵਰਗੇ ਦੁਨੀਆ ਦੇ ਦਿੱਗਜ਼ ਦੇਸ਼ ਜਿੱਥੇ ਆਰਥਿਕ ਮੰਦੀ ਦੇ ਸੰਕਟ ਨਾਲ ਜੂਝ ਰਹੇ ਹਨ, ਉੱਥੇ ਹੀ ਦੁਨੀਆ ਦਾ ਭਰੋਸਾ ਭਾਰਤ ’ਤੇ ਵਧਦਾ ਦਿਖਾਈ ਦੇ ਰਿਹਾ ਹੈ। ਇਸ ਦਾ ਇਕ ਸੰਕੇਤ ਅੱਜ ਜਾਰੀ ਹੋਈ ਦੁਨੀਆ ਦੀ ਮਸ਼ਹੂਰ ਬ੍ਰੋਕਰੇਜ ਫਰਮ ਮਾਰਗਨ ਸਟੇਨਲੀ ਦੀ ਤਾਜ਼ਾ ਰਿਪੋਰਟ ਤੋਂ ਮਿਲਿਆ ਹੈ। ਮਾਰਗਨ ਸਟੇਨਲੀ ਨੇ ਭਾਰਤ ਦੀ ਰੇਟਿੰਗ ਵਿਚ ਬਦਲਾਅ ਕੀਤਾ ਹੈ ਅਤੇ ਇਸ ਨੂੰ ਵਧਾ ਕੇ ਓਵਰਵੇਟ ਕਰ ਦਿੱਤਾ ਹੈ। ਦੂਜੇ ਪਾਸੇ ਰੇਟਿੰਗ ਏਜੰਸੀ ਨੇ ਚੀਨ ਨੂੰ ਵੱਡਾ ਝਟਕਾ ਦਿੱਤਾ ਹੈ। ਬ੍ਰੋਕਰੇਜ ਫਰਮ ਨੇ ਚੀਨੀ ਸ਼ੇਅਰਾਂ ’ਤੇ ਆਪਣੀ ਰੇਟਿੰਗ ਨੂੰ ਡੇਗਿਆ ਹੈ। ਦੱਸ ਦਈਏ ਕਿ ਕੱਲ ਹੀ ਫਿੱਚ ਨੇ ਵੀ ਦੁਨੀਆ ਦੀ ਸਭ ਤੋਂ ਵੱਡੀ ਇਕਾਨਮੀ ਅਮਰੀਕਾ ਦੀ ਰੇਟਿੰਗ ਨੂੰ ਡਾਊਨਗ੍ਰੇਡ ਕੀਤਾ ਹੈ।

ਇਹ ਵੀ ਪੜ੍ਹੋ : ਸਸਤੇ ਘਰ ਖ਼ਰੀਦਣ ਵਾਲਿਆਂ ’ਤੇ ਡਿੱਗੀ ਗਾਜ, 2 ਸਾਲਾਂ ’ਚ 20 ਫੀਸਦੀ ਮਹਿੰਗੀ ਹੋਈ EMI

ਬ੍ਰੋਕਰੇਜ ਫਰਮ ਦਾ ਮੰਨਣਾ ਹੈ ਕਿ ਦੇਸ਼ ਦਾ ਆਰਥਿਕ ਸੁਧਾਰ ਅਤੇ ਮੈਕਰੋ-ਸਟੇਬਿਲਿਟੀ ਏਜੰਡਾ ਇਕ ਮਜ਼ਬੂਤ ਕੈਪੀਟਲ ਐਕਸਪੈਂਡੀਚਰ ਅਤੇ ਪ੍ਰੋਫਿਟ ਆਊਟਲੁੱਕ ਨੂੰ ਸਪੋਰਟ ਕਰਦਾ ਹੈ। ਮਾਰਗਨ ਸਟੇਨਲੀ ਨੂੰ ਉਮੀਦ ਹੈ ਕਿ ਭਾਰਤ ਦੀ ਅਰਥਵਿਵਸਥਾ ਭਵਿੱਖ ਵਿਚ ਬਿਹਤਰ ਪ੍ਰਫਾਰਮ ਕਰੇਗੀ। ਸਟੇਨਲੀ ਦਾ ਮੰਨਣਾ ਹੈ ਕਿ ਭਾਰਤ ਵਿਚ ਲੰਬੀ ਤੇਜ਼ੀ ਦੀ ਸ਼ੁਰੂਆਤ ਹੋਣ ਵਾਲੀ ਹੈ ਜਦ ਕਿ ਚੀਨ ਦੀ ਤੇਜ਼ੀ ਖਤਮ ਹੋਣ ਦੇ ਕਰੀਬ ਹੈ।

ਹੁਣ ਸ਼ੁਰੂ ਹੋਵੇਗਾ ਭਾਰਤ ਦਾ ਦੌਰ

ਮਾਰਗਨ ਸਟੇਨਲੀ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਭਾਰਤ ਦੀ ਸਥਿਤੀ ਕਾਫੀ ਹੱਦ ਤੱਕ ਚੀਨ ਦੇ ਬੀਤੇ ਹੋਏ ਸਮੇਂ ਵਰਗੀ ਦਿਖਾਈ ਦਿੰਦੀ ਹੈ। ਰਿਪੋਰਟ ਵਿਚ ਕਿਹਾ ਗਿਆ ਕਿ ਭਾਰਤ ਯਕੀਨੀ ਹੀ ਗ੍ਰੋਥ ਦੀ ਇਕ ਲੰਬੀ ਲਹਿਰ ਦੀ ਸ਼ੁਰੂਆਤ ਵਿਚ ਹੈ। ਉੱਥੇ ਹੀ ਚੀਨ ਵਿਚ ਇਹ ਖਤਮ ਹੋ ਰਹੀ ਹੈ। ਭਾਰਤ ਦੀ ਇਕਾਨਮੀ 6.2 ਫੀਸਦੀ ਦੇ ਜੀ. ਡੀ. ਪੀ. ਅਨੁਮਾਨ ਨੂੰ ਪ੍ਰਾਪਤ ਕਰਨ ਦੇ ਰਾਹ ’ਤੇ ਹੈ। ਦਹਾਕਿਆਂ ਦੇ ਅਖੀਰ ਵਿਚ ਚੀਨ ਦਾ ਜੀ. ਡੀ. ਪੀ. ਗ੍ਰੋਥ ਰੇਟ ਭਾਰਤ ਦੇ 6.5 ਫੀਸਦੀ ਦੀ ਤੁਲਨਾ ਵਿਚ ਲਗਭਗ 3.9 ਫੀਸਦੀ ਰਹੇਗਾ। ਨੋਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਡੈਮੋਗ੍ਰਾਫਿਕ ਟ੍ਰੈਂਡ ਵੀ ਭਾਰਤ ਦੇ ਪੱਖ ’ਚ ਦਿਖਾਈ ਦੇ ਰਿਹਾ ਹੈ, ਜਦ ਕਿ ਚੀਨ ਵਿਚ ਪਿਛਲੇ ਦਹਾਕੇ ਦੀ ਸ਼ੁਰੂਆਤ ਤੋਂ ਕੰਮਕਾਜੀ ਉਮਰ ਦੀ ਆਬਾਦੀ ਵਿਚ ਗਿਰਾਵਟ ਦੇਖੀ ਗਈ ਹੈ। ਮਾਰਗਨ ਸਟੇਨਲੀ ਦੇ ਵਿਸ਼ਲੇਸ਼ਕਾਂ ਨੇ ਕਿਹਾ ਕਿ ਭਾਰਤ ਸਾਡੀ ਪ੍ਰੋਸੈੱਸ ਵਿਚ 6 ਤੋਂ ਵਧ ਕੇ 1’ਤੇ ਆ ਗਿਆ ਹੈ। ਰਿਲੇਟਿਵ ਵੈਲਿਊਏਸ਼ਨ ਅਕਤੂਬਰ ਦੀ ਤੁਲਨਾ ਵਿਚ ਘੱਟ ਸਿਖਰ ’ਤੇ ਹੈ।

ਇਹ ਵੀ ਪੜ੍ਹੋ : ਟੈਕਸ ਵਿਭਾਗ ਤੋਂ ਮਿਲ ਰਹੇ GST ਦੇ ਨੋਟਿਸਾਂ ਕਾਰਣ ਕੰਪਨੀਆਂ ਪ੍ਰੇਸ਼ਾਨ, ਜਵਾਬ ਦੇਣਾ ਹੋ ਰਿਹੈ ਮੁਸ਼ਕਲ

ਭਾਰਤ ਦੇ ਓਵਰਵੇਟ ਹੋਣ ਦਾ ਕੀ ਮਤਲਬ ਹੈ?

ਜਦੋਂ ਕੋਈ ਰਿਸਰਚ ਫਰਮ ਕਿਸੇ ਮਾਰਕੀਟ ਨੂੰ ਓਵਰਵੇਟ ਕਹਿੰਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਇਹ ਮਾਰਕੀਟ ਦੂਜੇ ਬਾਜ਼ਾਰਾਂ ਦੀ ਤੁਲਨਾ ਵਿਚ ਬਿਹਤਰ ਪ੍ਰਦਰਸ਼ਨ ਕਰੇਗਾ। ਉੱਥੇ ਹੀ ਇਕਵਲ ਵੇਟ ਦਾ ਮਤਲਬ ਹੈ ਕਿ ਮਾਰਕੀਟ ਦਾ ਦੂਜੇ ਬਾਜ਼ਾਰਾਂ ਵਾਂਗ ਹੀ ਪ੍ਰਫਾਰਮ ਕਰਨਾ। ਅੰਡਰਵੇਟ ਦਾ ਮਤਲਬ ਹੈ ਕਿ ਬਾਜ਼ਾਰ ਦਾ ਦੂਜਿਆਂ ਤੋਂ ਪੱਛੜਨਾ।

ਚੀਨੀ ਸ਼ੇਅਰਾਂ ’ਤੇ ਘਟਾਈ ਰੇਟਿੰਗ

ਮਾਰਗਨ ਸਟੇਨਲੀ ਨੇ ਜਿੱਥੇ ਭਾਰਤ ਦੀ ਰੇਟਿੰਗ ਵਧਾਈ ਹੈ, ਉੱਥੇ ਹੀ ਦੁਨੀਆ ਦੀ ਦੂਜੀ ਅਰਥਵਿਵਸਥਾ ਚੀਨ ’ਤੇ ਸ਼ੱਕ ਪ੍ਰਗਟਾਉਂਦੇ ਹੋਏ ਉਸ ਦੀ ਰੇਟਿੰਗ ਘਟਾ ਦਿੱਤੀ ਹੈ। ਰਿਸਰਚ ਫਰਮ ਨੇ ਚੀਨ ’ਤੇ ਆਪਣੀ ਰੇਟਿੰਗ ਨੂੰ ਘਟਾ ਕੇ ਇਕਵਲ ਵੇਟ ਕਰ ਦਿੱਤਾ ਹੈ। ਫਰਮ ਨੇ ਕਿਹਾ ਕਿ ਨਿਵੇਸ਼ਕਾਂ ਨੂੰ ਮੁਨਾਫੇ ਲਈ ਸਰਕਾਰੀ ਉਤਸ਼ਾਹ ਤੋਂ ਪ੍ਰੇਰਿਤ ਉਛਾਲ ਦਾ ਲਾਭ ਉਠਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਮਣੀਪੁਰ ਵਿਚ ਵਿਗੜੇ ਹਾਲਾਤ ਦਾ ਅਸਰ ਲੁਧਿਆਣੇ ਦੇ ਹੌਜਰੀ ਉਦਯੋਗ 'ਤੇ, ਨਹੀਂ ਮਿਲਿਆ ਸਰਦੀਆਂ ਦਾ ਕੋਈ ਆਰਡਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News