ਵੱਡੀ ਖ਼ਬਰ: ਸੈਲਾਨੀਆਂ ਨਾਲ ਭਰੀ ਬੱਸ ਖੱਡ 'ਚ ਡਿੱਗੀ, 18 ਦੀ ਮੌਤ, ਦਰਜਨਾਂ ਜ਼ਖ਼ਮੀ

Monday, May 01, 2023 - 09:09 AM (IST)

ਵੱਡੀ ਖ਼ਬਰ: ਸੈਲਾਨੀਆਂ ਨਾਲ ਭਰੀ ਬੱਸ ਖੱਡ 'ਚ ਡਿੱਗੀ, 18 ਦੀ ਮੌਤ, ਦਰਜਨਾਂ ਜ਼ਖ਼ਮੀ

ਮੈਕਸੀਕੋ ਸਿਟੀ (ਏਜੰਸੀ) : ਮੈਕਸੀਕੋ ਦੇ ਨਯਾਰਿਤ ਵਿੱਚ ਸ਼ਨੀਵਾਰ ਨੂੰ ਇੱਕ ਬੱਸ ਦੇ ਖੱਡ ਵਿੱਚ ਡਿੱਗਣ ਕਾਰਨ ਘੱਟੋ-ਘੱਟ 18 ਮੈਕਸੀਕਨ ਸੈਲਾਨੀਆਂ ਦੀ ਮੌਤ ਹੋ ਗਈ ਅਤੇ ਲਗਭਗ 2 ਦਰਜਨ ਹੋਰ ਜ਼ਖ਼ਮੀ ਹੋ ਗਏ। ਦਿ ਸਟ੍ਰੇਟਸ ਟਾਈਮਜ਼ ਨੇ ਇਹ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ: ਖੁਸ਼ੀਆਂ ਨੂੰ ਲੱਗਾ ਗ੍ਰਹਿਣ, ਚਚੇਰੇ ਭਰਾ ਦਾ ਸੀ ਵਿਆਹ, ਨਵਨੀਤ ਤੇ ਨੀਤੂ ਦੀ ਮੌਤ ਤੋਂ ਬਾਅਦ ਪਿੰਡ ’ਚ ਪਸਰਿਆ ਮਾਤਮ

ਨਾਗਰਿਕ ਸੁਰੱਖਿਆ ਅਧਿਕਾਰੀ ਪੇਡਰੋ ਨੁਨੇਜ਼ ਅਨੁਸਾਰ, ਬੱਸ ਜੋ ਕਿ ਇੱਕ ਨਿੱਜੀ ਕੰਪਨੀ ਦੀ ਸੀ, ਗੁਆਂਢੀ ਰਾਜ ਜੈਲਿਸਕੋ ਦੇ ਗੁਆਡਾਲਜਾਰਾ ਤੋਂ 220 ਕਿਲੋਮੀਟਰ ਦੀ ਯਾਤਰਾ 'ਤੇ ਸੈਲਾਨੀਆਂ ਨੂੰ ਨਯਾਰਿਤ ਵਿੱਚ ਗੁਆਯਾਬਿਟੋਸ ਦੇ ਬੀਚ ਟਿਕਾਣੇ ਤੱਕ ਲਿਜਾ ਰਹੀ ਸੀ, ਜਦੋਂ ਇਹ ਸੜਕ ਤੋਂ ਉਤਰ ਗਈ। ਦਿ ਸਟ੍ਰੇਟਸ ਟਾਈਮਜ਼ ਦੇ ਅਨੁਸਾਰ, ਸ਼ਨੀਵਾਰ ਦੇਰ ਰਾਤ ਵਾਪਰੇ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਨੁਨੇਜ਼ ਮੁਤਾਬਕ ਸਾਰੇ ਯਾਤਰੀ ਮੈਕਸੀਕਨ ਨਾਗਰਿਕ ਸਨ।

ਇਹ ਵੀ ਪੜ੍ਹੋ: ਸ਼ੁਕਰਾਣੂ ਦਾਨ ਕਰ 550 ਬੱਚਿਆਂ ਦਾ ਬਣਿਆ ਜੈਵਿਕ ਪਿਤਾ, ਹੁਣ ਅਦਾਲਤ ਨੇ ਸੁਣਾਇਆ ਇਹ ਫ਼ੈਸਲਾ


author

cherry

Content Editor

Related News