ਇਜ਼ਰਾਈਲ ਨੇ 45 ਫਿਲਸਤੀਨੀਆਂ ਦੀਆਂ ਲਾਸ਼ਾਂ ਸੌਂਪੀਆਂ
Tuesday, Nov 04, 2025 - 05:14 AM (IST)
            
            ਦੀਰ ਅਲ ਬਲਾਹ (ਭਾਸ਼ਾ) - ਗਾਜ਼ਾ ’ਚ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਇਜ਼ਰਾਈਲ ਨੇ 45 ਫਿਲਸਤੀਨੀਆਂ ਦੀਆਂ ਲਾਸ਼ਾਂ ਸੌਂਪ ਦਿੱਤੀਆਂ ਹਨ, ਇਸ ਤੋਂ ਇਕ ਦਿਨ ਪਹਿਲਾਂ ਹਮਾਸ ਨੇ 3 ਬੰਧਕਾਂ ਦੀਆਂ ਲਾਸ਼ਾਂ ਵਾਪਸ ਕੀਤੀਆਂ ਸਨ। ਇਜ਼ਰਾਈਲੀ ਅਧਿਕਾਰੀਆਂ ਨੇ ਤਿੰਨਾਂ ਦੀ ਪਛਾਣ ਉਨ੍ਹਾਂ ਫੌਜੀਆਂ ਵਜੋਂ ਕੀਤੀ ਹੈ, ਜੋ 7 ਅਕਤੂਬਰ, 2023 ਨੂੰ ਹਮਾਸ ਦੀ ਅਗਵਾਈ ਵਾਲੇ ਹਮਲੇ ’ਚ ਮਾਰੇ ਗਏ ਸਨ, ਜਿਸ ਕਾਰਨ ਜੰਗ ਸ਼ੁਰੂ ਹੋਈ ਸੀ। ਇਹ ਆਦਾਨ-ਪ੍ਰਦਾਨ 2 ਸਾਲਾਂ ਤੋਂ ਚੱਲ ਰਹੀ ਜੰਗ ’ਚ ਅਮਰੀਕਾ ਦੀ ਵਿਚੋਲਗੀ ਨਾਲ ਹੋਈ ਜੰਗਬੰਦੀ ਦੀ ਦਿਸ਼ਾ ’ਚ ਇਕ ਹੋਰ ਕਦਮ ਹੈ। ਇਹ ਇਜ਼ਰਾਈਲ ਅਤੇ ਅੱਤਵਾਦੀ ਸਮੂਹ ਹਮਾਸ ਵਿਚਾਲੇ ਲੜੀ ਗਈ ਹੁਣ ਦੀ ਸਭ ਤੋਂ ਘਾਤਕ ਅਤੇ ਵਿਨਾਸ਼ਕਾਰੀ ਜੰਗ ਹੈ। ਜੰਗਬੰਦੀ ਦੇ 10 ਅਕਤੂਬਰ ਨੂੰ ਲਾਗੂ ਹੋਣ ਤੋਂ ਬਾਅਦ ਹਮਾਸ ਨੇ 20 ਬੰਧਕਾਂ ਦੀਆਂ ਲਾਸ਼ਾਂ ਵਾਪਸ ਕਰ ਦਿੱਤੀਆਂ ਹਨ, ਜਿਨ੍ਹਾਂ ’ਚੋਂ 8 ਲਾਸ਼ਾਂ ਅਜੇ ਵੀ ਗਾਜ਼ਾ ’ਚ ਹਨ।
