LIC ਨੇ ਨਹੀਂ, ਅਡਾਣੀ ਦੀਆਂ ਕੰਪਨੀਆਂ ’ਚ ਅਮਰੀਕੀ ਅਤੇ ਗਲੋਬਲ ਬੀਮਾ ਕੰਪਨੀਆਂ ਨੇ ਕੀਤਾ ਵੱਧ ਨਿਵੇਸ਼

Monday, Oct 27, 2025 - 11:53 AM (IST)

LIC ਨੇ ਨਹੀਂ, ਅਡਾਣੀ ਦੀਆਂ ਕੰਪਨੀਆਂ ’ਚ ਅਮਰੀਕੀ ਅਤੇ ਗਲੋਬਲ ਬੀਮਾ ਕੰਪਨੀਆਂ ਨੇ ਕੀਤਾ ਵੱਧ ਨਿਵੇਸ਼

ਨਵੀਂ ਦਿੱਲੀ (ਭਾਸ਼ਾ) - ਅਡਾਣੀ ਸਮੂਹ ਦੀਆਂ ਕੰਪਨੀਆਂ ’ਚ ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਦਾ ਨਿਵੇਸ਼ ਭਾਵੇਂ ਹੀ ਸੁਰਖੀਆਂ ’ਚ ਹੋਵੇ ਪਰ ਹਾਲੀਆ ਅੰਕੜੇ ਦੱਸਦੇ ਹਨ ਕਿ ਅਰਬਪਤੀ ਗੌਤਮ ਅਡਾਣੀ ਵੱਲੋਂ ਕੰਟਰੋਲ ਇਕਾਈਆਂ ’ਚ ਕੁਝ ਸਭ ਤੋਂ ਵੱਡੇ ਨਿਵੇਸ਼ ਸਰਕਾਰੀ ਬੀਮਾ ਕੰਪਨੀ ਤੋਂ ਨਹੀਂ, ਸਗੋਂ ਪ੍ਰਮੁੱਖ ਅਮਰੀਕੀ ਅਤੇ ਗਲੋਬਲ ਬੀਮਾ ਕੰਪਨੀਆਂ ਤੋਂ ਆਏ ਹਨ।

ਇਹ ਵੀ ਪੜ੍ਹੋ :     ਮੂਧੇ ਮੂੰਹ ਡਿੱਗੇ ਸੋਨੇ ਦੇ ਭਾਅ, ਆਈ 12 ਸਾਲ ਦੀ ਸਭ ਤੋਂ ਵੱਡੀ ਗਿਰਾਵਟ

ਜੂਨ 2025 ’ਚ ਅਡਾਣੀ ਪੋਰਟਸ ਐਂਡ ਐੱਸ. ਈ. ਜ਼ੈਡ. ’ਚ ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਵੱਲੋਂ 57 ਕਰੋੜ ਅਮਰੀਕੀ ਡਾਲਰ (5,000 ਕਰੋੜ ਰੁਪਏ) ਦੇ ਨਿਵੇਸ਼ ਦੇ ਇਕ ਮਹੀਨੇ ਬਾਅਦ, ਅਮਰੀਕਾ ਸਥਿਤ ਐਥੀਨ ਇੰਸ਼ੋਰੈਂਸ ਨੇ ਅਡਾਣੀ ਦੇ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ’ਚ 6,650 ਕਰੋੜ ਰੁਪਏ (75 ਕਰੋੜ ਡਾਲਰ) ਦੇ ਕਰਜ਼ ਨਿਵੇਸ਼ ਦੀ ਅਗਵਾਈ ਕੀਤੀ, ਜਿਸ ’ਚ ਕਈ ਪ੍ਰਮੁੱਖ ਅੰਤਰਰਾਸ਼ਟਰੀ ਬੀਮਾ ਕੰਪਨੀਆਂ ਸ਼ਾਮਲ ਹੋਈਆਂ।

ਐਥੀਨ ਦੀ ਮੂਲ ਕੰਪਨੀ-ਅਪੋਲੋ ਗਲੋਬਲ ਮੈਨੇਜਮੈਂਟ ਨੇ 23 ਜੂਨ ਨੂੰ ਇਕ ਬਿਆਨ ’ਚ ਕਿਹਾ ਕਿ ਉਸ ਦੇ ਮੈਨੇਜਡ ਫੰਡ, ਸਹਿਯੋਗੀ ਅਤੇ ਹੋਰ ਲੰਮੀ ਮਿਆਦ ਦੇ ਨਿਵੇਸ਼ਕਾਂ ਨੇ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡਾ ਲਿਮਟਿਡ (ਮਾਇਲ) ਲਈ 75 ਕਰੋੜ ਡਾਲਰ ਦਾ ‘ਨਿਵੇਸ਼ ਗ੍ਰੇਡ ਰੇਟਿਡ ਫਾਈਨਾਂਸਿੰਗ’ ਪੂਰੀ ਕਰ ਲਈ ਹੈ। ਇਹ ਅਪੋਲੋ ਵੱਲੋਂ ਮਾਇਲ ਲਈ ਦੂਜੀ ਵੱਡੀ ਫਾਈਨਾਸਿੰਗ ਸੀ।

ਇਹ ਵੀ ਪੜ੍ਹੋ :     ਪੰਜਾਬ 'ਚ ਚਿਕਨ ਨਾਲੋਂ ਮਹਿੰਗਾ ਹੋਇਆ ਟਮਾਟਰ, 700 ਰੁਪਏ ਤੱਕ ਪਹੁੰਚੀ ਇੱਕ ਕਿਲੋ ਦੀ ਕੀਮਤ

ਹੋਰ ਫੰਡ ਇਕੱਠਾ ਕਰਨ ’ਚ ਅਡਾਣੀ ਗ੍ਰੀਨ ਐਨਰਜੀ ਲਿਮਟਿਡ ਵੱਲੋਂ ਡੀ. ਬੀ. ਐੱਸ. ਬੈਂਕ, ਡੀਜ਼ੈਡ ਬੈਂਕ, ਰਾਬੋਬੈਂਕ ਅਤੇ ਬੈਂਕ ਸਿਨੋਪੈਕ ਕੰਪਨੀ ਲਿਮਟਿਡ ਸਮੇਤ ਗਲੋਬਲ ਕਰਜ਼ਦਾਤਿਆਂ ਦੇ ਇਕ ਸਮੂਹ ਤੋਂ ਲੱਗਭਗ 25 ਕਰੋੜ ਡਾਲਰ ਇਕੱਠੇ ਕਰਨਾ ਸ਼ਾਮਲ ਸੀ।

10 ਅਰਬ ਅਮਰੀਕੀ ਡਾਲਰ ਦੇ ਲੋਨ ਡਾਕਿਊਮੈਂਟ ’ਤੇ ਹੋਏ ਸਾਈਨ

ਐੱਸ. ਐਂਡ ਪੀ. ਗਲੋਬਲ ਰੇਟਿੰਗਜ਼ ਦੀ ਅਗਸਤ ਦੀ ਇਕ ਰਿਪੋਰਟ ਅਨੁਸਾਰ ਸਮੂਹ ਨੇ ਸਾਲ ਦੀ ਪਹਿਲੀ ਛਿਮਾਹੀ ’ਚ ਬੰਦਰਗਾਹ ਇਕਾਈ (ਏ. ਪੀ. ਐੱਸ. ਈ. ਜ਼ੈਡ.), ਨਵਿਆਉਣਯੋਗ ਊਰਜਾ ਇਕਾਈ (ਏ. ਜੀ. ਈ. ਐੱਲ.), ਪ੍ਰਮੁੱਖ ਕੰਪਨੀ (ਅਡਾਣੀ ਐਂਟਰਪ੍ਰਾਈਜ਼ਿਜ਼ ਲਿਮਟਿਡ) ਅਤੇ ਪਾਵਰ ਟ੍ਰਾਂਸਮਿਸ਼ਨ ਯੂਨਿਟ (ਅਡਾਣੀ ਐਨਰਜੀ ਸਾਲਿਊਸ਼ਨਜ਼ ਲਿਮਟਿਡ) ’ਚ ਕੁਲ ਮਿਲਾ ਕੇ 10 ਅਰਬ ਅਮਰੀਕੀ ਡਾਲਰ ਤੋਂ ਵੱਧ ਦੀਆਂ ਨਵੀਆਂ ਕਰਜ਼ਾ ਸਹੂਲਤਾਂ ’ਤੇ ਹਸਤਾਖਰ ਕੀਤੇ।

ਇਹ ਵੀ ਪੜ੍ਹੋ :     ਆਲ ਟਾਈਮ ਹਾਈ ਤੋਂ ਠਾਹ ਡਿੱਗਾ ਸੋਨਾ, ਚਾਂਦੀ ਵੀ 30350 ਰੁਪਏ ਟੁੱਟੀ, ਜਾਣੋ 24-23-22-18K ਦੇ ਭਾਅ

ਐੱਲ. ਆਈ. ਸੀ. ਨੇ ਦੋਸ਼ਾਂ ’ਤੇ ਕੀ ਕਿਹਾ ਸੀ?

‘ਵਾਸ਼ਿੰਗਟਨ ਪੋਸਟ’ ਦੀ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਗਲੋਬਲ ਨਿਵੇਸ਼ਕਾਂ ਦੀ ਹਿਚਕਿਚਾਹਟ ਵਿਚਾਲੇ ਸਰਕਾਰੀ ਅਧਿਕਾਰੀਆਂ ਨੇ ਐੱਲ. ਆਈ. ਸੀ. ਦੇ ਨਿਵੇਸ਼ ਫੈਸਲਿਆਂ ਨੂੰ ਪ੍ਰਭਾਵਿਤ ਕੀਤਾ। ਇਸ ਨਾਲ ਅਡਾਣੀ ਸਮੂਹ ’ਚ ਐੱਲ. ਆਈ. ਸੀ. ਦਾ ਨਿਵੇਸ਼ ਸੁਰਖੀਆਂ ’ਚ ਆ ਗਿਆ। ਸ਼ਨੀਵਾਰ ਨੂੰ ਐੱਲ. ਆਈ. ਸੀ. ਨੇ ਇਸ ਰਿਪੋਰਟ ਨੂੰ ‘ਝੂਠਾ, ਨਿਰਾਧਾਰ ਅਤੇ ਸੱਚਾਈ ਤੋਂ ਕੋਹਾਂ ਦੂਰ’ ਦੱਸਿਆ ਅਤੇ ਕਿਹਾ ਕਿ ਅਡਾਣੀ ਸਮੂਹ ਦੀਆਂ ਕੰਪਨੀਆਂ ’ਚ ਉਸ ਦਾ ਨਿਵੇਸ਼ ਸੁਤੰਤਰ ਰੂਪ ਨਾਲ ਅਤੇ ਵਿਸਤ੍ਰਿਤ ਜਾਂਚ-ਪੜਤਾਲ ਤੋਂ ਬਾਅਦ ਉਸ ਦੇ ਬੋਰਡ ਆਫ ਡਾਇਰੈਕਟਰਜ਼ ਵੱਲੋਂ ਮਨਜ਼ੂਰ ਨੀਤੀਆਂ ਅਨੁਸਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ :     ਸਾਲ 2026 ਦੇ ਅੰਤ ਤੱਕ ਸੋਨਾ ਇੰਨਾ ਮਹਿੰਗਾ ਹੋ ਜਾਵੇਗਾ ਕਿ...

ਭਾਰਤ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਨੇ ਪਿਛਲੇ ਕੁਝ ਸਾਲਾਂ ’ਚ, ਬੁਨਿਆਦੀ ਗੱਲਾਂ ਅਤੇ ਵਿਸਤ੍ਰਿਤ ਜਾਂਚ-ਪੜਤਾਲ ਦੇ ਆਧਾਰ ’ਤੇ ਵੱਖ-ਵੱਖ ਕੰਪਨੀਆਂ ’ਚ ਨਿਵੇਸ਼ ਦੇ ਫੈਸਲੇ ਲਏ ਹਨ। ਭਾਰਤ ਦੀਆਂ ਟਾਪ 500 ਕੰਪਨੀਆਂ ’ਚ ਇਸ ਦਾ ਨਿਵੇਸ਼ ਮੁੱਲ 2014 ਤੋਂ 10 ਗੁਣਾ ਵਧ ਕੇ 1.56 ਲੱਖ ਕਰੋਡ਼ ਰੁਪਏ ਤੋਂ 15.6 ਲੱਖ ਕਰੋਡ਼ ਰੁਪਏ ਹੋ ਗਿਆ ਹੈ, ਜੋ ਮਜ਼ਬੂਤ ਫੰਡ ਮੈਨੇਜਮੈਂਟ ਨੂੰ ਦਰਸਾਉਂਦਾ ਹੈ।

ਕਿਸ ਕੰਪਨੀ ’ਚ ਐੱਲ. ਆਈ. ਸੀ. ਦਾ ਕਿੰਨਾ ਨਿਵੇਸ਼

ਐੱਲ. ਆਈ. ਸੀ. ਕੋਲ ਅਡਾਣੀ ਦੇ 4 ਫੀਸਦੀ (60,000 ਕਰੋੜ ਰੁਪਏ ਮੁੱਲ ਦੇ) ਸ਼ੇਅਰ ਹਨ, ਜਦੋਂਕਿ ਰਿਲਾਇੰਸ ’ਚ 6.94 ਫੀਸਦੀ (1.33 ਲੱਖ ਕਰੋੜ ਰੁਪਏ), ਆਈ. ਟੀ. ਸੀ. ਲਿਮਟਿਡ ’ਚ 15.86 ਫੀਸਦੀ (82,800 ਕਰੋੜ ਰੁਪਏ), ਐੱਚ. ਡੀ. ਐੱਫ. ਸੀ. ਬੈਂਕ ’ਚ 4.89 ਫੀਸਦੀ (64,725 ਕਰੋੜ ਰੁਪਏ) ਅਤੇ ਐੱਸ. ਬੀ. ਆਈ. ’ਚ 9.59 ਫੀਸਦੀ (79,361 ਕਰੋੜ ਰੁਪਏ) ਸ਼ੇਅਰ ਹਨ। ਐੱਲ. ਆਈ. ਸੀ. ਕੋਲ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ’ਚ 5.02 ਫੀਸਦੀ ਹਿੱਸੇਦਾਰੀ ਹੈ, ਜਿਸ ਦਾ ਮੁੱਲ 5.7 ਲੱਖ ਕਰੋੜ ਰੁਪਏ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News