ਗਲਵਾਨ ਘਾਟੀ ਦੀ ਝੜਪ ਤੋਂ ਬਾਅਦ ਭਾਰਤ ਖਰੀਦ ਰਿਹੈ ਵੱਡੇ ਪੱਧਰ 'ਤੇ ਹਥਿਆਰ (ਵੀਡੀਓ)

Wednesday, Sep 02, 2020 - 03:37 PM (IST)

ਜਲੰਧਰ (ਬਿਊਰੋ) - ਭਾਰਤ ਅਤੇ ਚੀਨ ਦਰਮਿਆਨ ਤਲਖੀਆਂ ਇੱਕ ਵਾਰ ਫਿਰ ਤੋਂ ਵੱਧ ਗਈਆਂ ਹਨ। ਦੱਸ ਦੇਈਏ ਕਿ ਦੋਨਾਂ ਦੇਸ਼ਾਂ ਦੀਆਂ ਸੈਨਾਵਾਂ ਪਹਿਲੀ ਵਾਰ 5 ਮਈ ਨੂੰ ਆਹਮਣੇ ਸਾਹਮਣੇ ਹੋਈਆਂ ਸਨ। ਉਸ ਤੋਂ ਬਾਅਦ 15-16 ਜੂਨ ਦੀ ਰਾਤ ਨੂੰ ਹਿੰਸਕ ਝੜਪ ਵੀ ਹੋਈ ਸੀ, ਜਿਸ ਤੋਂ ਬਾਅਦ ਗੱਲਬਾਤ ਕਰਕੇ ਸਾਰੇ ਮਾਹੌਲ ਨੂੰ ਠੰਡਾ ਕਰ ਦਿੱਤਾ ਗਿਆ ਸੀ ਪਰ ਹੁਣ ਫਿਰ ਦੋਵਾਂ ਦੇਸ਼ਾਂ ਦੀਆਂ ਸੈਨਾਵਾਂ ਆਹਮਣੇ ਸਾਹਮਣੇ ਹਨ। 

ਸਤੰਬਰ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਬਾਰੇ ਜਾਣਨ ਲਈ ਪੜ੍ਹੋ ਇਹ ਖ਼ਬਰ

ਲੱਦਾਖ ਦੀ ਗਲਵਾਨ ਘਾਟੀ ’ਚ ਹੋਈ ਝੜਪ ਤੋਂ ਬਾਅਦ ਭਾਰਤ ਨੇ ਕਈ ਵੱਡੇ ਰੱਖਿਆ ਸੌਦਿਆਂ ਨੂੰ ਮਨਜ਼ੂਰੀ ਦਿੱਤੀ ਹੈ। ਇਸੇ ਤਣਾਅ ਦਰਮਿਆਨ ਫਰਾਂਸ ਤੋਂ ਪੰਜ ਰਾਫੇਲ ਵੀ ਭਾਰਤ ਆਏ ਹਨ। ਇਸ ਸਾਰੇ ਦੌਰਾਨ ਹੀ ਸਰਕਾਰ ਨੇ ਸੈਨਾ ਨੂੰ ਹਥਿਆਰ ਖਰੀਦਣ ਦੀ ਵੀ ਖੁੱਲ੍ਹ ਦੇ ਦਿੱਤੀ ਹੈ। 15 ਜੁਲਾਈ ਨੂੰ ਡਿਫੈਂਸ ਮਨਿਸਟਰੀ ਦੀ ਡਿਫੈਂਸ ਐਕਿਵਿਜ਼ਿਸ਼ਨ ਕਾਊਂਸਲਿੰਗ, ਮਤਲਬ ਕਿ ਡੀ.ਏ.ਸੀ. ਨੇ ਤਿੰਨਾਂ ਸੈਨਾਵਾਂ ਨੂੰ 300 ਕਰੋੜ ਰੁਪਏ ਤੱਕ ਦੇ ਹਥਿਆਰ ਖ਼ਰੀਦਣ ਦੀ ਖੁੱਲ੍ਹ ਦਿੱਤੀ ਹੈ। 

ਇਨ੍ਹਾਂ ਰਾਸ਼ੀਆਂ ਦੇ ਲੋਕ ਹੁੰਦੇ ਨੇ ਖ਼ੂਬਸੂਰਤ, ਈਮਾਨਦਾਰ ਅਤੇ ਰੋਮਾਂਟਿਕ, ਜਾਣੋ ਆਪਣੀ ਰਾਸ਼ੀ ਦੀ ਖ਼ਾਸੀਅਤ

ਇਸ ਦਾ ਮਤਲਬ ਇਹ ਹੈ ਕਿ ਸੈਨਾਵਾਂ ਜੇ ਚਾਹੁਣ ਤਾਂ 300 ਕਰੋੜ ਰੁਪਏ ਤੱਕ ਦੇ ਹਥਿਆਰ ਬਿਨਾਂ ਸਰਕਾਰੀ ਆਗਿਆ ਦੇ ਖਰੀਦ ਸਕਦੀਆਂ ਹਨ। ਪਰ ਇਸ ਲਈ ਸੈਨਾਵਾਂ ਨੂੰ ਛੇ ਮਹੀਨੇ ਦੇ ਅੰਦਰ ਹੀ ਆਰਡਰ ਦੇਣਾ ਹੋਵੇਗਾ ਅਤੇ ਇਸ ਦੀ ਡਿਲੀਵਰੀ ਵੀ ਇੱਕ ਸਾਲ ਦੇ ਅੰਦਰ ਹੋ ਜਾਣੀ ਚਾਹੀਦੀ ਹੈ। ਸੈਨਾ ਦੀ ਜ਼ਰੂਰਤ ਨੂੰ ਸਮਝਦਿਆਂ ਡੀ.ਏ.ਸੀ. ਨੇ 2 ਜੁਲਾਈ ਨੂੰ 38 ਹਜ਼ਾਰ 900 ਕਰੋੜ ਰੁਪਏ ਮਨਜ਼ੂਰ ਕੀਤੇ ਹਨ, ਜਿਨ੍ਹਾਂ ਨਾਲ 33 ਲੜਾਕੂ ਜਹਾਜ਼, ਮਿਜ਼ਾਇਲ ਸਿਸਟਮ ਅਤੇ ਡਿਫੈਂਸ ਦਾ ਹੋਰ ਸਾਮਾਨ ਖਰੀਦਿਆ ਜਾਵੇਗਾ।

ਸਿਹਤਮੰਦ ਰਹਿਣ ਲਈ ਆਪਣੇ ਖਾਣੇ 'ਚ ਸ਼ਾਮਲ ਕਰੋ ਇਹ ਚੀਜ਼ਾਂ, ਤੇਜ਼ੀ ਨਾਲ ਘਟੇਗਾ ਮੋਟਾਪਾ

ਹਵਾਈ ਸੈਨਾ ਲਈ ਵੀ 21 ਮਿੱਗ-29 ਅਤੇ ਹਿੰਦੋਸਤਾਨ ਐਰੋਨਾਟਿਕਸ ਲਿਮਟਿਡ ਤੋਂ 12 ਸੁਖੋਈ ਜਹਾਜ਼ ਖਰੀਦਣ ਨੂੰ ਵੀ ਮਨਜ਼ੂਰੀ ਮਿਲ ਗਈ ਹੈ ਜਿਸ 'ਤੇ 18 ਹਜ਼ਾਰ 148 ਕਰੋੜ ਰੁਪਏ ਦਾ ਖਰਚ ਆਵੇਗਾ। ਇਹਦੇ ਨਾਲ ਹੀ 59 ਮਿੱਗ-29 ਵੀ ਅਪਗ੍ਰੇਡ ਕੀਤੇ ਜਾਣਗੇ। ਡੀਏਸੀ ਨੇ ਲੰਬੀ ਦੂਰੀ ਤੱਕ ਮਾਰ ਰੱਖਣ ਵਾਲੀਆਂ ਮਿਜ਼ਾਈਲਾਂ ਦੇ ਨਿਰਮਾਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ ਇਹ ਭਾਰਤ ਦੀ ਪਹਿਲੀ ਲੰਮੀ ਦੂਰੀ ਵਾਲੀ ਕਰੂਜ਼ ਮਿਸਾਈਲ ਹੈ ਜਿਸ ਦੀ ਰੇਂਜ ਇੱਕ ਹਜਾਰ ਕਿਲੋਮੀਟਰ ਤੱਕ ਹੈ। 

ਆਪਣੇ ਜੀਵਨ ਸਾਥੀ ਦੀਆਂ ਇਨ੍ਹਾਂ ਗੱਲਾਂ ’ਤੇ ਕਦੇ ਨਾ ਕਰੋ ਸ਼ੱਕ, ਜਾਣੋ ਕਿਉਂ

ਇਸ ਤੋਂ ਇਲਾਵਾ ਸਵਦੇਸ਼ੀ ਮਲਟੀ ਬੈਰਲ ਰਾਕੇਟ ਲਾਂਚਰ ਪਿਨਾਕਾ ਦੀ ਵੀ ਨਵੀਂ ਰੈਜੀਮੈਂਟ ਤਿਆਰ ਹੋਵੇਗੀ। ਪਿਨਾਕਾ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਸਿਰਫ਼ 44 ਸਕਿੰਟਾਂ ਵਿੱਚ ਹੀ 12 ਰਾਕੇਟ ਦਾਗ ਦਿੰਦਾ ਹੈ। ਇਸ ਤੋਂ ਇਲਾਵਾ ਟੈਂਕਾਂ ਨੂੰ ਵੀ ਅਪਗਰੇਡ ਕੀਤਾ ਜਾਵੇਗਾ ਅਤੇ ਬਾਹਰਲੇ ਮੁਲਕਾਂ ਤੋਂ ਵੱਖ ਵੱਖ ਸਹੂਲਤਾਂ ਵਾਲੀਆਂ ਆਟੋਮੈਟਿਕ ਰਫ਼ਲਾਂ ਵੀ ਮੰਗਵਾਈਆਂ ਜਾਣਗੀਆਂ।


author

rajwinder kaur

Content Editor

Related News