ਚੀਨ ਦੀ ਦੋਹਰੀ ਚਾਲ : ਭਾਰਤੀ ਸਰਹੱਦ 'ਤੇ ਗੁਪਤ ਰੂਪ 'ਚ ਵਸਾਏ 624 ਹਾਈਟੈੱਕ 'ਪਿੰਡ'

Tuesday, Mar 22, 2022 - 06:24 PM (IST)

ਚੀਨ ਦੀ ਦੋਹਰੀ ਚਾਲ : ਭਾਰਤੀ ਸਰਹੱਦ 'ਤੇ ਗੁਪਤ ਰੂਪ 'ਚ ਵਸਾਏ 624 ਹਾਈਟੈੱਕ 'ਪਿੰਡ'

ਨਵੀਂ ਦਿੱਲੀ - ਜਿੱਥੇ ਇਕ ਪਾਸੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਗਲਵਾਨ ਘਾਟੀ 'ਤੇ ਭਾਰਤ ਨਾਲ ਸ਼ਾਂਤੀ ਦੀ ਗੱਲ ਕਰਨ ਲਈ ਕਹਿੰਦੇ ਹਨ, ਉਥੇ ਹੀ ਦੂਜੇ ਪਾਸੇ ਚੀਨ ਗੁਪਤ ਚਾਲਾਂ ਨਾਲ ਭਾਰਤ ਦੀ ਜਾਸੂਸੀ ਕਰਨਾ ਚਾਹੁੰਦਾ ਹੈ। ਚੀਨ ਨੇ ਭਾਰਤ ਅਤੇ ਭੂਟਾਨ ਦੀ ਸਰਹੱਦ ਨਾਲ ਲੱਗਦੇ ਵਿਵਾਦਿਤ ਖੇਤਰਾਂ 'ਤੇ 624 ਪਿੰਡਾਂ ਨੂੰ ਵਸਾਇਆ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਇਹ ਪਿੰਡ ਤਿੱਬਤ ਦੇ ਚਰਵਾਹਿਆਂ ਲਈ ਬਣਾਏ ਗਏ ਹਨ, ਜਦੋਂ ਕਿ ਸੂਤਰਾਂ ਦੀ ਮੰਨੀਏ ਤਾਂ ਇਨ੍ਹਾਂ ਪਿੰਡਾਂ ਨੂੰ ਵਸਾਉਣ ਦਾ ਅਸਲ ਮਕਸਦ ਭਾਰਤੀ ਖੇਤਰ ਦੀ ਜਾਸੂਸੀ ਕਰਨਾ ਹੈ।

ਇਹ ਵੀ ਪੜ੍ਹੋ : Cryptocurrency 'ਤੇ GST ਲਗਾਉਣ ਦੀ ਤਿਆਰੀ 'ਚ ਸਰਕਾਰ, ਜਾਣੋ ਕਿੰਨਾ ਲੱਗ ਸਕਦੈ ਟੈਕਸ

ਹਿਮਾਲਿਆ ਦੀ ਗੋਦ ਵਿੱਚ ਵਸਿਆ ਇਹ ਪਿੰਡ ਵਿਵਾਦਤ ਸਰਹੱਦ ਜਾਂ ਕਬਜ਼ੇ ਵਾਲੇ ਖੇਤਰ ਵਿੱਚ ਹੈ। 2017 ਵਿੱਚ ਚੀਨ ਨੇ ਇਨ੍ਹਾਂ ਪਿੰਡਾਂ ਦਾ ਨਿਰਮਾਣ ਸ਼ੁਰੂ ਕੀਤਾ ਸੀ ਜੋ 2021 ਵਿੱਚ ਪੂਰਾ ਹੋਇਆ ਸੀ। ਚੀਨ ਦੇ ਰੱਖਿਆ ਮਾਹਿਰ ਬ੍ਰਹਮਾ ਚੇਲਾਨੀ ਨੇ ਕਿਹਾ, "ਇਨ੍ਹਾਂ ਪਿੰਡਾਂ ਦਾ ਨਿਰਮਾਣ 2021 ਵਿੱਚ ਪੂਰਾ ਹੋ ਗਿਆ ਹੈ। ਜਦੋਂ ਕਿ ਭਾਰਤ ਚੋਣਾਂ ਅਤੇ ਘਰੇਲੂ ਰਾਜਨੀਤੀ ਵਿੱਚ ਰੁੱਝਿਆ ਹੋਇਆ ਹੈ, ਦੂਜੇ ਪਾਸੇ ਭਾਰਤੀ ਸਰਹੱਦ 'ਤੇ 624 ਪਿੰਡਾਂ ਨੂੰ ਗੁਪਤ ਰੂਪ ਵਿੱਚ ਵਸਾ ਲਿਆ ਹੈ। ਇਹ ਪਿੰਡ ਤਿੱਬਤੀ ਚਰਵਾਹਿਆਂ ਦੇ ਵੱਸੋਂ ਲਈ ਬਣਾਏ ਗਏ ਹਨ। "

ਚੀਨ ਨੇ ਦਾਅਵਾ ਕੀਤਾ ਕਿ ਇਨ੍ਹਾਂ ਪਿੰਡਾਂ ਵਿੱਚ ਬਿਜਲੀ, ਇੰਟਰਨੈੱਟ, ਪਾਣੀ ਅਤੇ ਮਜ਼ਬੂਤ ​​ਸੜਕਾਂ ਬਣਾਈਆਂ ਗਈਆਂ ਹਨ। ਜਿਸ ਕਾਰਨ ਇਨ੍ਹਾਂ ਖੇਤਰਾਂ ਵਿੱਚ ਖੁਸ਼ਹਾਲੀ, ਸਥਿਰਤਾ, ਨਸਲੀ ਏਕਤਾ ਅਤੇ ਤਰੱਕੀ ਆਈ ਹੈ। ਇੱਥੇ ਭੋਜਨ, ਕੱਪੜਾ, ਮਕਾਨ ਅਤੇ ਆਵਾਜਾਈ ਦੀਆਂ ਸਹੂਲਤਾਂ ਵੀ ਬਿਹਤਰ ਹੋ ਗਈਆਂ ਹਨ। ਲੋਕ ਇੱਥੇ ਰਹਿ ਕੇ ਪੈਸਾ ਕਮਾ ਸਕਣ, ਇਸ ਲਈ ਇੱਥੇ ਲੋੜ ਅਨੁਸਾਰ ਉਦਯੋਗ ਵੀ ਲਗਾਏ ਜਾ ਰਹੇ ਹਨ। ਸੂਤਰਾਂ ਅਨੁਸਾਰ ਚੀਨ ਨੇ ਲੋਕਾਂ ਨੂੰ ਪੈਸੇ ਦੇ ਕੇ ਇਨ੍ਹਾਂ ਪਿੰਡਾਂ ਵਿੱਚ ਵਸਣ ਲਈ ਕਿਹਾ ਹੈ। ਲੋਕ ਇੱਥੇ ਵੱਸਣ ਤੋਂ ਝਿਜਕਦੇ ਸਨ ਕਿਉਂਕਿ ਇਸ ਖੇਤਰ ਵਿੱਚ ਭਾਰਤ ਅਤੇ ਚੀਨ ਵਿਚਾਲੇ ਤਣਾਅ ਬਣਿਆ ਰਹਿੰਦਾ ਹੈ।

ਇਹ ਵੀ ਪੜ੍ਹੋ : ਥੋਕ ਖ਼ਪਤਕਾਰਾਂ ਲਈ ਵੱਡਾ ਝਟਕਾ, 25 ਰੁਪਏ ਮਹਿੰਗਾ ਹੋਇਆ ਡੀਜ਼ਲ

ਦਿ ਟੈਲੀਗ੍ਰਾਫ ਦੀ ਰਿਪੋਰਟ ਮੁਤਾਬਕ ਇਹ ਪਿੰਡ ਦੂਰ-ਦੁਰਾਡੇ ਦੇ ਇਲਾਕੇ ਵਿੱਚ ਬਣਾਏ ਗਏ ਹਨ। ਇੱਥੋਂ ਦਾ ਮੌਸਮ ਵੀ ਲੋਕਾਂ ਦੇ ਰਹਿਣ ਲਈ ਅਨੁਕੂਲ ਨਹੀਂ ਹੈ। ਅਜਿਹੇ 'ਚ ਲੋਕਾਂ ਨੂੰ ਲੁਭਾਉਣ ਲਈ ਚੀਨ ਲੋਕਾਂ ਨੂੰ ਕਈ ਤਰ੍ਹਾਂ ਦੇ ਲਾਲਚ ਦੇ ਕੇ ਇਨ੍ਹਾਂ ਪਿੰਡਾਂ 'ਚ ਰਹਿਣ ਲਈ ਕਹਿ ਰਿਹਾ ਹੈ। ਜੇਕਰ ਲੋਕ ਨਹੀਂ ਮੰਨਦੇ ਤਾਂ ਉਹ ਲੋਕਾਂ ਨੂੰ 30,000 ਯੂਆਨ ਪ੍ਰਤੀ ਸਾਲ ਦੇਣ ਦਾ ਵਾਅਦਾ ਵੀ ਕਰ ਰਿਹਾ ਹੈ ਅਤੇ ਕਈ ਲੋਕਾਂ ਨੇ ਚੀਨ ਤੋਂ ਮਿਲਣ ਵਾਲੇ ਪੈਸੇ ਨੂੰ ਵੀ ਸਵੀਕਾਰ ਵੀ ਕਰ ਲਿਆ ਹੈ।

ਇਸ ਦੇ ਨਾਲ ਨਹੀਂ ਭਾਰਤ ਨੇ ਚੀਨ ਦੀ ਇਸ ਹਰਕਤ ਦਾ ਉਸੇ ਦੀ ਭਾਸ਼ਾ ਵਿੱਚ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਹੈ। ਭਾਰਤ ਨੇ ਅਰੁਣਾਚਲ ਤੋਂ ਦੇਸ਼ ਦੇ ਹੋਰ ਹਿੱਸਿਆਂ ਵਿੱਚ ਪਿੰਡ ਵਸਾਉਣੇ ਸ਼ੁਰੂ ਕਰ ਦਿੱਤੇ ਹਨ। ਉੱਤਰੀ ਸਰਹੱਦ 'ਤੇ ਪੈਂਦੇ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਦਾ ਐਲਾਨ ਵੀ ਬਜਟ ਸੈਸ਼ਨ 'ਚ ਕੀਤਾ ਗਿਆ।ਭਾਰਤ ਨੇ ਕਿਹਾ ਕਿ ਇਹ ਪਿੰਡ ਅਕਸਰ ਵਿਕਾਸ ਤੋਂ ਵਾਂਝੇ ਰਹਿੰਦੇ ਹਨ, ਇਸ ਲਈ ਇਨ੍ਹਾਂ ਦੇ ਵਿਕਾਸ ਲਈ ਮੁੱਢਲਾ ਰੂਪ-ਰੇਖਾ ਤਿਆਰ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਮਹਿੰਗਾਈ ਦਾ ਡਬਲ ਅਟੈਕ : ਪੈਟਰੋਲ-ਡੀਜ਼ਲ ਨੇ ਦਿੱਤਾ ਝਟਕਾ, LPG ਗੈਸ ਦੀਆਂ ਕੀਮਤਾਂ 'ਚ ਵੀ ਹੋਇਆ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News