2019 ''ਚ ਚੀਨ ਦੀ GDP ਵਿਕਾਸ ਦਰ ਪਿਛਲੇ ਤਿੰਨ ਦਹਾਕਿਆਂ ''ਚ ਸਭ ਤੋਂ ਘੱਟ ਰਹੀ : ਅਧਿਕਾਰੀ
Friday, Jan 17, 2020 - 10:07 AM (IST)

ਬੀਜ਼ਿੰਗ—ਕਮਜ਼ੋਰ ਘਰੇਲੂ ਮੰਗ ਅਤੇ ਅਮਰੀਕਾ ਦੇ ਨਾਲ ਵਪਾਰ ਯੁੱਧ ਦੇ ਕਾਰਨ ਚੀਨ ਦੀ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਵਿਕਾਸ ਦਰ 2019 'ਚ 6.1 ਫੀਸਦੀ ਰਹੀ ਜੋ ਕਿ ਪਿਛਲੇ ਤਿੰਨ ਦਹਾਕੇ 'ਚ ਸਭ ਤੋਂ ਘੱਟ ਹੈ।
'ਨੈਸ਼ਨਲ ਬਿਊਰੋ ਆਫ ਸਟੈਟਿਸਟਿਕਸ' ਦੇ ਅਧਿਕਾਰਿਕ ਅੰਕੜਿਆਂ ਮੁਤਾਬਕ ਚੀਨ ਦੀ ਅਰਥਵਿਵਸਥਾ ਦੀ ਵਿਕਾਸ ਦਰ 6.1 ਫੀਸਦੀ ਰਹੀ। ਨੈਸ਼ਨਲ ਬਿਊਰੋ ਆਫ ਸਟੈਟਿਸਟਿਕਸ ਨੇ ਦੱਸਿਆ ਕਿ ਇਹ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਦਾ 1990 ਦੇ ਬਾਅਧ ਤੋਂ ਸਭ ਤੋਂ ਖਰਾਬ ਪ੍ਰਦਰਸ਼ਨ ਹੈ।