ਪੰਜਾਬ ਦੇ ਸਪੈਸ਼ਲ ਬੱਚੇ ਦੁਬਈ ''ਚ ਗੱਡਣਗੇ ਝੰਡੇ!

02/23/2019 4:56:06 PM

ਅੰਮ੍ਰਿਤਸਰ (ਸੁਮਿਤ ਖੰਨਾ)— ਦੁਬਈ 'ਚ ਹੋਣ ਵਾਲੀਆਂ ਸਮਰ ਸਪੈਸ਼ਲ ਓਲੰਪਿਕਸ ਲਈ ਗੁਰੂ ਨਗਰੀ ਦੇ ਦੋ ਬੱਚਿਆਂ ਦੀ ਚੋਣ ਹੋਈ ਹੈ। ਸਰਕਾਰੀ ਪਹਿਲ ਸਕੂਲ ਦੇ ਇਹ ਦੋ ਬੱਚੇ ਓਲੰਪਿਕ 'ਚ ਭਾਗ ਲੈਣਗੇ। ਇਨ੍ਹਾਂ 'ਚੋਂ ਉਦੈਵੀਰ ਸਿੰਘ ਸਾਇਕਲਿੰਗ ਮੁਕਾਬਲੇ 'ਚ ਹਿੱਸਾ ਲਵੇਗਾ ਜਦਕਿ ਜਸਬੀਰ ਸਿੰਘ ਬਾਸਕਿਟਬਾਲ ਮੁਕਾਬਲੇ 'ਚ ਹਿੱਸਾ ਲਵੇਗਾ। ਅਧਿਆਪਕਾਂ ਮੁਤਾਬਕ ਇਹ ਦੋਵੇਂ ਬੱਚੇ ਪਿਛਲੇ ਚਾਰ ਸਾਲਾਂ ਤੋਂ ਇਸ ਮੁਕਾਬਲੇ ਦੀ ਤਿਆਰੀ ਕਰ ਰਹੇ ਹਨ ਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਇਹ ਬੱਚੇ ਗੋਲਡ ਮੈਡਲ ਜਿੱਤ ਕੇ ਵਾਪਸ ਆਉਣਗੇ।

ਇਸ ਮੌਕੇ ਪਹੁੰਚੇ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਵੀ ਬੱਚਿਆਂ ਨੂੰ ਕਾਮਯਾਬੀ ਲਈ ਦੁਆਵਾਂ ਦਿੱਤੀਆਂ। ਦੱਸ ਦੇਈਏ ਕਿ 8 ਮਾਰਚ ਤੋਂ 23 ਮਾਰਚ ਤੱਕ ਦੁਬਈ ਦੇ ਆਬੂਧਾਬੀ 'ਚ ਸਮਰ ਸਪੈਸ਼ਲ ਓਲੰਪਿਕਸ ਹੋਣਗੇ, ਜਿਸ ਵਿਚ ਭਾਗ ਲੈਣ ਲਈ ਭਾਰਤ ਤੋਂ 78 ਸਪੈਸ਼ਲ ਬੱਚਿਆਂ ਦੀ ਚੋਣ ਹੋਈ ਹੈ, ਜਿਨ੍ਹਾਂ 'ਚੋਂ 12 ਪੰਜਾਬ ਦੇ ਹਨ।


Related News