ਅਲ ਜਜ਼ੀਰਾ ਦੀ ਫ਼ਿਲਮ ‘ਇੰਡੀਆ... ਹੂ ਲਿਟ ਦਿ ਫਿਊਜ਼’ ਦੇ ਪ੍ਰਸਾਰਣ ’ਤੇ ਰੋਕ

Thursday, Jun 15, 2023 - 10:15 AM (IST)

ਅਲ ਜਜ਼ੀਰਾ ਦੀ ਫ਼ਿਲਮ ‘ਇੰਡੀਆ... ਹੂ ਲਿਟ ਦਿ ਫਿਊਜ਼’ ਦੇ ਪ੍ਰਸਾਰਣ ’ਤੇ ਰੋਕ

ਪ੍ਰਯਾਗਰਾਜ (ਭਾਸ਼ਾ)– ਇਲਾਹਾਬਾਦ ਹਾਈ ਕੋਰਟ ਨੇ ਕਤਰ ਦੇ ਅਖ਼ਬਾਰ ਚੈਨਲ ਅਲ ਜਜ਼ੀਰਾ ਨੂੰ ‘ਇੰਡੀਆ... ਹੂ ਲਿਟ ਦਿ ਫਿਊਜ਼’ ਟਾਈਟਲ ਨਾਲ ਬਣੀ ਫ਼ਿਲਮ ਦਾ ਪ੍ਰਸਾਰਣ ਕਰਨ ਤੋਂ ਬੁੱਧਵਾਰ ਨੂੰ ਰੋਕ ਦਿੱਤਾ ਹੈ।

ਅਦਾਲਤ ਨੇ ਕਿਹਾ ਕਿ ਪਟੀਸ਼ਨ ’ਚ ਚੁੱਕੇ ਗਏ ਮੁੱਦਿਆਂ ਦਾ ਹੱਲ ਹੋਣ ਤੱਕ ਇਹ ਫ਼ਿਲਮ ਪ੍ਰਸਾਰਿਤ ਨਾ ਕੀਤੀ ਜਾਵੇ।

ਇਹ ਖ਼ਬਰ ਵੀ ਪੜ੍ਹੋ : ਸੁਸ਼ਾਂਤ ਸਿੰਘ ਰਾਜਪੂਤ ਦੇ ਉਹ 50 ਸੁਪਨੇ, ਜੋ ਰਹਿ ਗਏ ਅਧੂਰੇ, ਇਹ Wish List ਤੁਹਾਡੀਆਂ ਅੱਖਾਂ ’ਚ ਲਿਆ ਦੇਵੇਗੀ ਹੰਝੂ

ਅਦਾਲਤ ਨੇ ਸੁਧੀਰ ਕੁਮਾਰ ਨਾਮਕ ਵਿਅਕਤੀ ਵਲੋਂ ਦਰਜ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਇਹ ਹੁਕਮ ਦਿੱਤਾ ਹੈ। ਸੁਧੀਰ ਕੁਮਾਰ ਨੇ ਆਪਣੀ ਅਰਜ਼ੀ ’ਚ ਦਲੀਲ ਦਿੱਤੀ ਹੈ ਕਿ ਜੇਕਰ ਇਹ ਫ਼ਿਲਮ ਪ੍ਰਸਾਰਿਤ ਕੀਤੀ ਜਾਂਦੀ ਹੈ ਤਾਂ ਇਸ ਨਾਲ ਵੱਖ-ਵੱਖ ਧਰਮ ਦੇ ਲੋਕਾਂ ਵਿਚਾਲੇ ਨਫਰਤ ਪੈਦਾ ਹੋ ਸਕਦੀ ਹੈ ਤੇ ਦੇਸ਼ ਦੀ ਖ਼ੁਸ਼ਹਾਲੀ ਵਿਗੜ ਸਕਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News