ਪਾਕਿਸਤਾਨ ਤੋਂ ਵਾਪਸ ਘਰ ਪਰਤੇ 531 ਅਫ਼ਗਾਨ Refugee

06/14/2023 6:25:30 PM

ਕਾਬੁਲ (ਏਜੰਸੀ) : ਕਾਬੁਲ ਵਿਚ ਤਾਲਿਬਾਨ ਦੀ ਅਗਵਾਈ ਵਾਲੀ ਸਰਕਾਰ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਪਿਛਲੇ ਦੋ ਦਿਨਾਂ ਵਿਚ ਕੁੱਲ 531 ਅਫ਼ਗਾਨ ਸ਼ਰਨਾਰਥੀ ਪਾਕਿਸਤਾਨ ਤੋਂ ਵਾਪਸ ਪਰਤੇ ਹਨ। ਸ਼ਰਨਾਰਥੀ ਅਤੇ ਵਾਪਸੀ ਮੰਤਰਾਲੇ ਨੇ ਕਿਹਾ ਕਿ 2.5 ਮਿਲੀਅਨ ਤੋਂ ਵੱਧ ਰਜਿਸਟਰਡ ਅਫ਼ਗਾਨ ਸ਼ਰਨਾਰਥੀ ਕਥਿਤ ਤੌਰ 'ਤੇ ਪਾਕਿਸਤਾਨ ਵਿਚ ਰਹਿ ਰਹੇ ਹਨ ਅਤੇ ਲਗਭਗ ਇੰਨੀ ਹੀ ਗਿਣਤੀ ਈਰਾਨ ਵਿਚ ਰਹਿ ਰਹੇ ਹਨ। 

ਇਹ ਵੀ ਪੜ੍ਹੋ- ਚੀਨ 'ਚ ਤੇਜ਼ ਹਵਾਵਾਂ ਦਾ ਕਹਿਰ, ਰੈਸਟੋਰੈਂਟ ਦੀ ਛੱਤ ਸਮੇਤ ਲੋਕ ਵੀ ਉੱਡੇ (ਵੀਡੀਓ)

ਕੁਝ ਹਫ਼ਤੇ ਪਹਿਲਾਂ ਸਰਕਾਰੀ ਬਖਤਰ ਨਿਊਜ਼ ਏਜੰਸੀ ਨੇ ਜਨਵਰੀ ਤੋਂ ਈਰਾਨ ਤੋਂ 60,000 ਤੋਂ ਵੱਧ ਅਫ਼ਗਾਨ ਸ਼ਰਨਾਰਥੀਆਂ ਦੀ ਵਾਪਸੀ ਦੀ ਰਿਪੋਰਟ ਦਿੱਤੀ ਸੀ। ਤਾਲਿਬਾਨ ਸਰਕਾਰ ਨੇ ਵਿਦੇਸ਼ਾਂ 'ਚ ਰਹਿ ਰਹੇ ਅਫ਼ਗਾਨ ਸ਼ਰਨਾਰਥੀਆਂ ਨੂੰ ਘਰ ਪਰਤਣ ਅਤੇ ਆਪਣੇ ਯੁੱਧ ਪ੍ਰਭਾਵਿਤ ਦੇਸ਼ ਦੇ ਮੁੜ ਨਿਰਮਾਣ 'ਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ- ਲਗਾਤਾਰ 4 ਦਿਨ ਤੱਕ ਬਣਾਇਆ ਖਾਣਾ, ਹੁਣ ਗਿਨੀਜ਼ ਵਰਲਡ ਰਿਕਾਰਡ 'ਚ ਦਰਜ ਹੋਇਆ ਨਾਮ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News