ਇਰਾਕ ''ਚ ਫ਼ੌਜ ਦੇ ਬੇਸ ਕੈਂਪ ''ਤੇ ਹੋਏ ਅੱਤਵਾਦੀ ਹਮਲੇ ''ਚ 2 ਫ਼ੌਜੀਆਂ ਦੀ ਮੌਤ
Sunday, Jun 11, 2023 - 05:59 PM (IST)

ਬਗਦਾਦ (ਏਜੰਸੀ) : ਇਰਾਕ ਦੇ ਕਿਰਕੁਕ 'ਚ ਫ਼ੌਜ ਦੇ ਇਕ ਅੱਡੇ 'ਤੇ ਹੋਏ ਅੱਤਵਾਦੀ ਹਮਲੇ 'ਚ ਦੋ ਫੌਜੀ ਅਧਿਕਾਰੀਆਂ ਦੀ ਮੌਤ ਜਦਕਿ ਤਿੰਨ ਫ਼ੌਜੀਆਂ ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਰਾਕੀ ਸੁਰੱਖਿਆ ਮੀਡੀਆ ਸੈੱਲ ਨੇ ਐਤਵਾਰ ਨੂੰ ਕਿਹਾ ਕਿ ਇਸਲਾਮਿਕ ਸਟੇਟ ਅੱਤਵਾਦੀ ਸਮੂਹ ਨਾਲ ਸਬੰਧਤ ਅੱਤਵਾਦੀਆਂ ਨੇ ਸ਼ਨੀਵਾਰ ਦੇਰ ਰਾਤ ਡਿਬਿਸ ਜ਼ਿਲ੍ਹੇ ਵਿਚ ਇਕ ਫ਼ੌਜੀ ਅੱਡੇ ਨੂੰ ਹਲਕੇ ਅਤੇ ਦਰਮਿਆਨੇ ਹਥਿਆਰਾਂ ਨਾਲ ਨਿਸ਼ਾਨਾ ਬਣਾਇਆ।
ਇਹ ਵੀ ਪੜ੍ਹੋ- ਮੰਤਰੀ ਅਨਮੋਲ ਗਗਨ ਮਾਨ ਦਾ ਵਿਰੋਧੀਆਂ 'ਤੇ ਤਿੱਖਾ ਨਿਸ਼ਾਨਾ, ਕਿਹਾ- ਹੌਕੇ ਨਾ ਲਓ, ਬੈਠਕੇ ਦੇਖੋ
ਹਾਲਾਂਕਿ ਸੈੱਲ ਨੇ ਇਸ ਬਾਰੇ ਵਿਸਤ੍ਰਿਤ ਜਾਣਕਾਰੀ ਨਹੀਂ ਦਿੱਤੀ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਇਰਾਕੀ ਅਧਿਕਾਰੀਆਂ ਨੇ ਹਮਲੇ ਦੀ ਜਾਂਚ ਨੂੰ ਲੈ ਕੇ ਬੈਠਕ ਕੀਤੀ। ਇਸਲਾਮਿਕ ਸਟੇਟ ਨੇ ਸ਼ਨੀਵਾਰ ਦੇਰ ਰਾਤ ਇੱਕ ਬਿਆਨ ਵਿੱਚ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਇਹ ਵੀ ਪੜ੍ਹੋ- ਆਸਟ੍ਰੇਲੀਆ 'ਚ ਗਰਭਪਾਤ ਸਬੰਧੀ ਤਬਦੀਲੀਆਂਂ 'ਤੇ ਵਿਚਾਰ, ਲੋਕਾਂ ਨੇ ਕੀਤਾ ਸਮਰਥਨ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਕਰਕੇ ਦਿਓ ਜਵਾਬ।