‘ਇਕੋ ਵਰਗੀਆਂ ਨਹੀਂ ਹੁੰਦੀਆਂ ਜੈਬਰਾ ਦੀਆਂ ਧਾਰੀਆਂ’
Friday, Nov 13, 2020 - 12:26 PM (IST)

ਜੈਬਰਾ ਨੂੰ ਜ਼ਿਆਦਾਤਰ ਇਸਦੇ ਸਰੀਰ ’ਤੇ ਬਣੀਆਂ ਧਾਰੀਆਂ ਕਾਰਣ ਹੀ ਜਾਣਿਆ ਜਾਂਦਾ ਹੈ। ਇਨ੍ਹਾਂ ਧਾਰੀਆਂ ਕਾਰਣ ਜੈਬਰਾ ਦੁਨੀਆਭਰ ’ਚ ਪ੍ਰਸਿੱਧ ਹੈ। ਜੈਬਰਾ ਦੇ ਸਰੀਰ ’ਤੇ ਬਣੀਆਂ ਇਹ ਧਾਰੀਆਂ ਰੰਗਾਂ ਦੀ ਇਕ-ਇਕ ਖਾਸ ਸ਼ੈਲੀ ਨੂੰ ਪ੍ਰਗਟਾਉਂਦੀਆਂ ਹਨ। ਅਫਰੀਕਾ ’ਚ ਘਾਹ ਦੇ ਮੈਦਾਨਾਂ ’ਚ ਜੈਬਰਾ ਵੱਡੀ ਗਿਣਤੀ ’ਚ ਮਿਲਦੇ ਹਨ ਜਿਥੇ ਇਨ੍ਹਾਂ ਨੂੰ ਰਾਤ ਦੇ ਸਮੇਂ ਝੁੰਡਾ ’ਚ ਇਕੱਠੇ ਚਰਦੇ ਦੇਖਿਆ ਜਾ ਸਕਦਾ ਹੈ।
ਜੈਬਰਾ ਜਦੋਂ ਝੁੰਡਾਂ ’ਚ ਘੁੰਮਦੇ ਹਨ ਅਤੇ ਇਕੱਠੇ ਹੁੰਦੇ ਹਨ ਤਾਂ ਇਨ੍ਹਾਂ ਦੇ ਸਰਪ੍ਰਸਤਾਂ ਲਈ ਆਪਣੇ ਜਾਨਵਰਾਂ ਨੂੰ ਪਛਾਣਨ ’ਚ ਵੀ ਬਹੁਤ ਮੁਸ਼ਕਲ ਆਉਂਦੀ ਹੈ ਕਿਉਂਕਿ ਸਾਰੇ ਜੈਬਰਾ ਇਕੋ ਜਿਹੇ ਦਿਖਾਈ ਦਿੰਦੇ ਹਨ, ਇਸ ਲਈ ਕੋਈ ਦੋ ਜੈਬਰਾ ਦੀ ਪਛਾਣ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। ਇਸੇ ਕਾਰਣ ਸ਼ਿਕਾਰੀ ਜਾਨਵਰਾਂ ਨੂੰ ਆਪਣੇ ਭੋਜਨ ਲਈ ਕਿਸੇ ਜੈਬਰਾ ਦੀ ਚੋਣ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। ਸ਼ਿਕਾਰੀ ਜਾਨਵਰਾਂ ਨੂੰ ਸਿਰਫ ਕਾਲੇ ਅਤੇ ਚਿੱਟੇ ਰੰਗ ’ਚ ਢਾਂਚੇ ਹੀ ਦਿਖਾਈ ਦਿੰਦੇ ਹਨ।
ਹਾਲਾਂਕਿ ਇਹੋ ਮੰਨਿਆ ਜਾਂਦਾ ਹੈ ਕਿ ਸਾਰੇ ਜੈਬਰਾ ਦੇ ਸਰੀਰ ’ਤੇ ਸਰੀਰ ’ਤੇ ਇਕੋ ਜਿਹੀਆਂ ਧਾਰੀਆਂ ਹੁੰਦੀਆਂ ਹਨ ਪਰ ਵਿਗਿਆਨੀਆਂ ਦਾ ਮੰਨਣਾ ਹੈ ਕਿ ਸਰਸਰੀ ਤੌਰ ’ਤੇ ਦੇਖਣ ’ਚ ਭਾਵੇਂ ਹੀ ਜੈਬਰਾ ਦੇ ਸਰੀਰ ’ਤੇ ਇਕੋ ਜਿਹੀਆਂ ਧਾਰੀਆਂ ਦਿਖਾਈ ਦਿੰਦੀਆਂ ਹੋਣ ਪਰ ਅਸਲ ’ਚ ਸਾਰੇ ਜੈਬਰਾ ਦੇ ਸਰੀਰ ’ਤੇ ਇਕੋ ਜਿਹੀਆਂ ਧਾਰੀਆਂ ਨਹੀਂ ਹੁੰਦੀਆਂ। ਇਨ੍ਹਾਂ ਧਾਰੀਆਂ ਦੀ ਚੌੜਾਈ ਦੇ ਆਧਾਰ ’ਤੇ ਵਿਗਿਆਨਕ ਇਨ੍ਹਾਂ ਵਿਚ ਫਰਕ ਕਰ ਸਕਦੇ ਹਨ। ਜੈਬਰਾ ਦੀਆਂ ਵੱਖ-ਵੱਖ ਨਸਲਾਂ ਜਿਵੇਂ ਬੁਰਸ਼ੇਲ ਅਤੇ ਇਨ੍ਹਾਂ ਦੀ ਉਪ ਨਸਲਾਂ ਚੈਪਮੈਨ ਦੀਆਂ ਧਾਰੀਆਂ ਦਾ ਢਾਂਚਾ ਤਾਂ ਵੱਖ-ਵੱਖ ਤਰ੍ਹਾਂ ਦਾ ਹੀ ਹੁੰਦਾ ਹੈ।