ਸਭ ਤੋਂ ਵੱਡੀ ਕਿਰਲੀ ਕੋਮੋਡੋ ਡ੍ਰੈਗਨ

11/25/2020 5:51:10 PM

ਵਿਸ਼ਵ ਦੀ ਸਭ ਤੋਂ ਵੱਡੀ ਅਤੇ ਗਾਇਬ ਹੋ ਚੁੱਕੀ ਕਿਰਲੀ ‘ਵੈਰੇਨਸ ਕੋਮੋਡੋਸਿਸ’ ਮੰਨੀ ਜਾਂਦੀ ਸੀ ਪਰ ਇਹੋ ਕਿਰਲੀ 1926 ਦੇ ਨੇੜੇ-ਤੇੜੇ ਫਿਰ ਤੋਂ ਕੋਮੋਡੋ ਆਈਲੈਂਡ ’ਚ ਪਾਈ ਗਈ ਜਿਸਨੂੰ ‘ਕੋਮੋਡੋ ਡ੍ਰੈਗਨ’ ਦੇ ਨਾਲ ਵੀ ਜਾਣਿਆ ਜਾਂਦਾ ਹੈ। ਓਦੋਂ ਤੋਂ ਇਹ ਜਾਵਾ ਅਤੇ ਉਸਦੇ ਨੇੜੇ-ਤੇੜੇ ਦੇ ਇਲਾਕਿਆਂ ’ਚ ਵੱਡੀ ਗਿਣਤੀ ’ਚ ਦੇਖਣ ਨੂੰ ਮਿਲਦੀ ਹੈ।

ਹਾਲਾਂਕਿ ਕੋਮੋਡੋ ਡ੍ਰੈਗਨ ਇਕ ਬਹੁਤ ਖਤਰਨਾਕ ਕਿਰਲੀ ਮੰਨੀ ਜਾਂਦੀ ਹੈ, ਜੋ ਇਸਦੇ ਨਾਂ ਤੋਂ ਹੀ ਸਪਸ਼ਟ ਹੋ ਜਾਂਦਾ ਹੈ। ਲਗਭਗ 300 ਪੌਂਡ ਭਾਰੀ ਇਹ ਕਿਰਲੀ ਕਾਰ ਤੋਂ ਵੀ ਵੱਡੀ ਹੁੰਦੀ ਹੈ ਅਤੇ ਇਕ ਵਾਰ ’ਚ ਆਪਣੇ ਕੁਲ ਭਾਰ ਦੇ 80 ਫੀਸਦੀ ਭਾਰੇ ਸ਼ਿਕਾਰ ਨੂੰ ਆਸਾਨੀ ਨਾਲ ਆਪਣੀ ਖੁਰਾਕ ਬਣਾ ਸਕਦੀ ਹੈ।

ਇਹ ਮਨੁੱਖ ਤੱਕ ’ਤੇ ਹਮਲਾ ਕਰ ਕੇ ਉਸਨੂੰ ਵੀ ਬੜੀ ਆਸਾਨੀ ਨਾਲ ਸ਼ਿਕਾਰ ਬਣਾ ਸਕਦੀ ਹੈ ਪਰ ਇਹ ਵਿਸ਼ਾਲ ਅਤੇ ਬੇਹੱਦ ਖਤਰਨਾਕ ਕਿਰਲੀ ਜਾਵਾ ਦੇ ਸੁੰਨਸਾਨ ਆਈਲੈਂਡ ’ਤੇ ਹੀ ਵੱਡੀ ਗਿਣਤੀ ’ਚ ਮਿਲਦੀ ਹੈ, ਇਸ ਲਈ ਇਸ ਨਾਲ ਮਨੁੱਖ ਜਾਤ ਨੂੰ ਖਤਰਾ ਘੱਟ ਹੋ ਹੈ ਅਤੇ ਇਸਦਾ ਆਸ਼ੀਆਨਾ ਮਨੁੱਖੀ ਬਸਤੀਆਂ ਤੋਂ ਦੂਰ ਹੋਣ ਕਾਰਣ ਅਜਿਹੇ ਹਾਦਸੇ ਵੀ ਬਹੁਤ ਘੱਟ ਹੀ ਹੁੰਦੇ ਹਨ ਜਦੋਂ ਮਨੁੱਖ ਇਸਦੇ ਸ਼ਿਕਾਰ ਬਣਦੇ ਹੋਣ।


Lalita Mam

Content Editor

Related News