ਜਾਇਡਸ ਕੈਡਿਲਾ ਨੂੰ ਨਵੀਂ ਦਵਾਈ ਦੇ ਦੂਜੇ ਪੜਾਅ ਦੀ ਮਿਲੀ ਕਲੀਨਿਕਲ ਟਰਾਇਲ ਦੀ ਮਨਜ਼ੂਰੀ
Monday, Dec 13, 2021 - 03:19 PM (IST)
ਨਵੀਂ ਦਿੱਲੀ (ਭਾਸ਼ਾ)— ਦਵਾਈ ਕੰਪਨੀ ਜਾਇਡਸ ਕੈਡਿਲਾ ਨੇ ਸੋਮਵਾਰ ਯਾਨੀ ਕਿ ਅੱਜ ਕਿਹਾ ਕਿ ਉਸ ਨੂੰ ਆਪਣੀ ਨਵੀਂ ਦਵਾਈ ਦੇ ਅਗਲੇ ਪੜਾਅ ਦਾ ਟਰਾਇਲ ਸ਼ੁਰੂ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਕੰਪਨੀ ਨੇ ਦੱਸਿਆ ਕਿ ਮਨਜ਼ੂਰੀ ਮਿਲਣ ਤੋਂ ਹੁਣ ਉਹ ਆਸਟ੍ਰੇਲੀਆ ਵਿਚ ਕ੍ਰਾਯੋਪਾਯਰਿਨ-ਐਸੋਸੀਏਟੇਡ ਪਿਰੀਯੋਡਿਕ ਸਿੰਡਰੋਮ (ਸੀ. ਏ. ਪੀ. ਐੱਸ.) ਤੋਂ ਪੀੜਤ ਮਰੀਜ਼ਾਂ ’ਤੇ ਆਪਣੀ ਦਵਾਈ ‘ਜੈਡ. ਵਾਈ. ਆਈ. ਐੱਲ1’ ਦੇ ਦੂਜੇ ਪੜਾਅ ਦਾ ਕਲੀਨਿਕਲ ਟਰਾਇਲ ਸ਼ੁਰੂ ਕਰ ਸਕੇਗੀ।
ਜਾਇਡਸ ਕੈਡਿਲਾ ਨੇ ਇਕ ਬਿਆਨ ’ਚ ਕਿਹਾ ਕਿ ਇਸ ਕਲੀਨਿਕਲ ਟਰਾਇਲ ’ਚ ਇਹ ਵੇਖਿਆ ਜਾਵੇਗਾ ਕਿ ਸੀ. ਏ. ਪੀ. ਐੱਸ. ਦੇ ਮਰੀਜ਼ਾਂ ਲਈ ਦਵਾਈ ਕਿੰਨੀ ਸੁਰੱਖਿਅਤ ਹੈ, ਇਸ ਦੇ ਸੰਭਾਵਿਤ ਮਾੜੇ ਪ੍ਰਭਾਵਾਂ ਨੂੰ ਮਰੀਜ਼ ਕਿੰਨਾ ਬਰਦਾਸ਼ਤ ਕਰ ਸਕਦਾ ਹੈ, ਇਹ ਸਰੀਰ ’ਚ ਕਿਸ ਤਰ੍ਹਾਂ ਕੰਮ ਕਰਦੀ ਹੈ। ਇਸ ਤੋਂ ਇਲਾਵਾ ਇਸ ਦੇ ਪ੍ਰਭਾਵਾਂ ਦਾ ਵੀ ਅਧਿਐਨ ਕੀਤਾ ਜਾਵੇਗਾ। ਪਹਿਲੇ ਪੜਾਅ ਦੇ ਕਲੀਨਿਕਲ ਟਰਾਇਲ ’ਚ ਵੇਖਿਆ ਗਿਆ ਸੀ ਕਿ ਜੈਡ. ਵਾਈ. ਆਈ. ਐੱਲ1 ਸੁਰੱਖਿਅਤ ਹੈ ਅਤੇ ਇਸ ਨੂੰ ਮਰੀਜ਼ ਦਾ ਸਰੀਰ ਬਰਦਾਸ਼ਤ ਕਰ ਸਕਦਾ ਹੈ।