ਸਵਿਟਜ਼ਰਲੈਂਡ ਦੀ ਜਿਊਰਿਖ ਏਅਰਪੋਰਟ ਇੰਟਰਨੈਸ਼ਨਲ ਨੂੰ ਮਿਲਿਆ 'ਜੇਵਰ ਹਵਾਈਅੱਡੇ' ਦਾ ਠੇਕਾ

11/30/2019 1:46:39 PM

ਨਵੀਂ ਦਿੱਲੀ—ਗੌਤਮਬੁੱਧ ਨਗਰ ਜ਼ਿਲੇ 'ਚ ਬਣਨ ਜਾ ਰਹੇ ਦੇਸ਼ ਦੇ ਸਭ ਤੋਂ ਵੱਡੇ ਜੇਵਰ ਹਵਾਈ ਅੱਡੇ ਦਾ ਠੇਕਾ ਜਿਊਰਿਖ ਏਅਰਪੋਰਟ ਇੰਟਰਨੈਸ਼ਨਲ ਏ.ਜੀ. ਨੂੰ ਮਿਲਿਆ ਹੈ। ਇਹ ਰਾਸ਼ਟਰੀ ਰਾਜਧਾਨੀ ਖੇਤਰ 'ਚ ਤੀਜਾ ਵੱਡਾ ਹਵਾਈ ਅੱਡਾ ਹੋਵੇਗਾ। ਇਸ ਹਵਾਈ ਅੱਡੇ ਨੂੰ ਬਣਾਉਣ ਲਈ 4 ਕੰਪਨੀਆਂ ਨੇ ਬੋਲੀ ਲਗਾਈ ਸੀ, ਜਿਸ 'ਚ ਅਡਾਨੀ ਸਮੂਹ, ਐਨਕੋਰੇਜ ਇੰਫ੍ਰਾਸਟੱਕਚਰ ਇੰਵੈਸਟਮੈਂਟ ਹੋਲਡਿੰਗਜ਼ ਲਿਮਟਿਡ ਅਤੇ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡਾਇਲ) ਸ਼ਾਮਲ ਸੀ। ਜਿਊਰਿਖ ਏਅਰਪੋਰਟ ਨੇ ਪ੍ਰਤੀ ਯਾਤਰਾ 400.97 ਰੁਪਏ, ਡਾਇਲ (ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ) ਨੇ 351 ਰੁਪਏ, ਅਡਾਨੀ ਇੰਟਰਪ੍ਰਾਈਜ਼ਜ਼ ਨੇ 360 ਰੁਪਏ ਅਤੇ ਐਨਕੋਰੇਜ ਨੇ 205 ਰੁਪਏ ਦੀ ਬੋਲੀ ਲਗਾਈ ਸੀ।

ਜੇਵਰ ਹਵਾਈ ਅੱਡੇ ਦਾ ਨਾਂ ਨੋਇਡਾ ਇੰਟਰਨੈਸ਼ਨਲ ਗ੍ਰੀਨਫੀਲਡ ਏਅਰਪੋਰਟ ਹੋਵੇਗਾ। ਇਸ ਪ੍ਰੋਜੈਕਟ ਦੇ ਨੋਡਲ ਅਫਸਰ ਸ਼ੈਲੇਂਦਰ ਭਾਟੀਆ ਨੇ ਦੱਸਿਆ ਹੈ ਕਿ ਜਦੋਂ ਹਵਾਈ ਅੱਡਾ ਪੂਰੀ ਤਰ੍ਹਾਂ ਬਣ ਜਾਵੇਗਾ ਤਾਂ ਇਹ 5,000 ਹੈਕਟੇਅਰ 'ਚ ਫੈਲ ਜਾਵੇਗਾ। ਇਸ ਨੂੰ ਬਣਾਉਣ 'ਚ 29,560 ਕਰੋੜ ਰੁਪਏ ਖਰਚ ਹੋਣਗੇ।

ਜੇਵਰ ਹਵਾਈ ਅੱਡੇ ਨੂੰ 5,000 ਹੈਕਟੇਅਰ 'ਚ ਬਣਾਇਆ ਜਾਵੇਗਾ। ਪੂਰੀ ਤਰ੍ਹਾਂ ਬਣ ਜਾਣ ਤੋਂ ਬਾਅਦ ਇਹ ਭਾਰਤ ਦਾ ਸਭ ਤੋਂ ਵੱਡਾ ਹਵਾਈ ਅੱਡਾ ਹੋਵੇਗਾ। ਇਸ ਦੇ ਲਈ ਜ਼ਿਲਾ ਪ੍ਰਸ਼ਾਸਨ ਨੇ 84 ਫੀਸਦੀ ਤੋਂ ਜ਼ਿਆਦਾ ਜ਼ਮੀਨ ਐਕਵਾਇਰ ਕਰ ਯੁਮਨਾ ਅਥਾਰਿਟੀ ਨੂੰ ਕਬਜ਼ੇ ਵੀ ਦਿਵਾ ਦਿੱਤਾ ਹੈ। ਐਕਵਾਇਰ ਕੀਤੀ ਗਈ ਜ਼ਮੀਨ 'ਤੇ ਜਲਦ ਹੀ ਪਿਲਰ ਲਗਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ। 

ਏਅਰਪੋਰਟ ਦੇ ਪਹਿਲੇ ਪੜਾਅ ਦੇ ਤਹਿਤ 1,239 ਹੈਕਟੇਅਰ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ। 1239 ਹੈਕਟੇਅਰ ਜ਼ਮੀਨ 'ਚੋਂ 77 ਫੀਸਦੀ ਮਤਲਬ ਲਗਭਗ 950 ਹੈਕਟੇਅਰ ਜ਼ਮੀਨ ਦਾ ਮੁਆਵਜ਼ਾ ਵੰਡਿਆ ਜਾ ਚੁੱਕਾ ਹੈ। ਪ੍ਰਸ਼ਾਸਨ ਪ੍ਰਤੀ ਕਰ ਲੈਣ ਵਾਲੇ ਕਿਸਾਨਾਂ ਦੀ ਭੂਮੀ 'ਤੇ ਕਬਜ਼ਾ ਲੈ ਰਿਹਾ ਹੈ। ਇਸ 'ਤੇ 6 ਤੋਂ 8 ਰਨਵੇਅ ਬਣਾਏ ਜਾਣਗੇ, ਜੋ ਭਾਰਤ 'ਚ ਸਥਿਤ ਸਾਰੇ ਹਵਾਈ ਅੱਡਿਆਂ 'ਚ ਸਭ ਤੋਂ ਜ਼ਿਆਦਾ ਹੋਣਗੇ। ਹਵਾਈ ਅੱਡੇ ਦਾ ਪਹਿਲਾਂ ਪੜਾਅ 1,334 ਹੈਕਟੇਅਰ 'ਚ ਫੈਲਿਆ ਹੋਵੇਗਾ ਅਤੇ ਇਸ 'ਤੇ 4,588 ਕਰੋੜ ਰੁਪਏ ਖਰਚ ਹੋਣਗੇ। ਅਧਿਕਾਰੀਆਂ ਨੇ ਦੱਸਿਆ ਹੈ ਕਿ ਪਹਿਲਾਂ ਪੜਾਅ 2023 'ਚ ਪੂਰਾ ਹੋਣ ਦੀ ਉਮੀਦ ਹੈ।


Iqbalkaur

Content Editor

Related News